31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਕਾਂਗਥਲੀ 'ਚ ਪਨੀਰ ਫ਼ੈਕਟਰੀ 'ਤੇ ਛਾਪਾ <br/>

ਐਸ.ਡੀ.ਐਮ. ਪਨੀਰ ਨੂੰ ਨਸ਼ਟ ਕਰਵਾਉਂਦੇ ਹੋਏ | ਤਸਵੀਰ : ਓ.ਪੀ. ਸੈਣੀ <br/> 18-06-2025
ਗੁਹਲਾ ਚੀਕਾ, 17 ਜੂਨ (ਓ.ਪੀ. ਸੈਣੀ)-ਐਸ.ਡੀ.ਐਮ. ਕੈਪਟਨ ਪ੍ਰਮੇਸ ਸਿੰਘ ਦੀ ਅਗਵਾਈ ਵਾਲੀ ਫੂਡ ਸੇਫ਼ਟੀ ਵਿਭਾਗ ਦੀ ਟੀਮ ਨੇ ਕਾਂਗਥਲੀ 'ਚ ਸਿੰਗਲਾ ਟਰੇਡਰਜ਼ ਨਾਮਕ ਪਨੀਰ ਬਣਾਉਣ ਵਾਲੀ ਫ਼ੈਕਟਰੀ 'ਤੇ ਛਾਪਾ ਮਾਰਿਆ | ਨਿਰੀਖਣ ਦੌਰਾਨ ਟੀਮ ਨੇ ਮੌਕੇ 'ਤੇ ਮਿਲੇ ਪਨੀਰ ਦੀ ਜਾਂਚ ਕੀਤੀ ਅਤੇ ਨਮੂਨੇ ਲਏ | ਜਦੋਂ ਪਨੀਰ ਖਾਣ ਦੇ ਯੋਗ ਨਹੀਂ ਪਾਇਆ ਗਿਆ, ਤਾਂ ਟੀਮ ਨੇ ਕਾਰਵਾਈ ਕਰਦਿਆਂ 21.25 ਕੁਇੰਟਲ ਪਨੀਰ ਜ਼ਬਤ ਕਰ ਲਿਆ ਅਤੇ ਇਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ | ਐਸ.ਡੀ.ਐਮ. ਕੈਪਟਨ ਪ੍ਰਮੇਸ ਸਿੰਘ ਨੇ ਕਿਹਾ ਕਿ ਨਕਲੀ ਪਨੀਰ ਖਾਣਾ ਸਿਹਤ ਲਈ ਬਹੁਤ ਹਾਨੀਕਾਰਕ ਹੈ, ਇਸ ਦਾ ਸਾਡੇ ਸਰੀਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ | ਸਾਨੂੰ ਸਾਰਿਆਂ ਨੂੰ ਹਮੇਸ਼ਾ ਸਾਵਧਾਨ ਰਹਿਣਾ ਪਵੇਗਾ, ਜੇਕਰ ਅਸੀਂ ਕਿਤੇ ਤੋਂ ਪਨੀਰ ਅਤੇ ਦੁੱਧ ਆਦਿ ਖ਼ਰੀਦ ਰਹੇ ਹਾਂ, ਤਾਂ ਇਸ ਦੀ ਮਿਲਾਵਟ ਦੀ ਪਛਾਣ ਕਰੋ | ਜੇਕਰ ਇਹ ਸਹੀ ਨਹੀਂ ਹੈ ਤਾਂ ਤੁਰੰਤ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਓ | ਫੂਡ ਸੇਫ਼ਟੀ ਅਫ਼ਸਰ ਡਾ. ਪਵਨ ਚਾਹਲ ਨੇ ਕਿਹਾ ਕਿ ਕੰਗਥਲੀ ਵਿੱਚ ਸਿੰਗਲਾ ਟ੍ਰੇਡਰਜ ਨਾਮ ਦੀ ਇੱਕ ਫ਼ੈਕਟਰੀ ਵਿਚ ਦੁੱਧ, ਘਿਓ, ਪਨੀਰ ਆਦਿ ਖਾਣ-ਪੀਣ ਦੀਆਂ ਵਸਤਾਂ ਦੀ ਜਾਂਚ ਕੀਤੀ ਗਈ | ਜਦੋਂ ਟੀਮ ਨੇ ਪਨੀਰ ਦਾ ਸੁਆਦ ਚੱਖਿਆ ਤਾਂ ਇਹ ਖਾਣ ਦੇ ਯੋਗ ਨਹੀਂ ਪਾਇਆ ਗਿਆ | ਉਨ੍ਹਾਂ ਨੇ ਮੌਕੇ 'ਤੇ 21.25 ਕੁਇੰਟਲ ਪਨੀਰ ਜ਼ਬਤ ਕੀਤਾ ਅਤੇ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ | ਟੀਮ ਨੇ ਫ਼ੈਕਟਰੀ ਤੋਂ ਚਾਰ ਨਮੂਨੇ ਲਏ, ਜਿਨ੍ਹਾਂ ਵਿਚ ਪਨੀਰ ਦਾ ਇੱਕ ਨਮੂਨਾ, ਘਿਓ ਦਾ ਇੱਕ ਅਤੇ ਦੁੱਧ ਦੇ ਦੋ ਨਮੂਨੇ ਸਾਮਲ ਹਨ, ਜਿਨ੍ਹਾਂ ਨੂੰ ਜਾਂਚ ਲਈ ਪ੍ਰਯੋਗਸਾਲਾ ਭੇਜਿਆ ਗਿਆ | ਜੇਕਰ ਨਮੂਨੇ ਭੋਜਨ ਸੁਰੱਖਿਆ ਮਾਪਦੰਡਾਂ ਦੇ ਅਨੁਸਾਰ ਨਹੀਂ ਪਾਏ ਜਾਂਦੇ ਹਨ, ਤਾਂ ਸਬੰਧਤ ਫੈਕਟਰੀ ਵਿਰੁੱਧ ਜਰੂਰੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ ਸਮੇਂ-ਸਮੇਂ 'ਤੇ ਛਾਪੇਮਾਰੀ ਕਰਦਾ ਹੈ | ਜੇਕਰ ਕੋਈ ਵਿਅਕਤੀ ਭੋਜਨ ਪਦਾਰਥਾਂ ਵਿਚ ਮਿਲਾਵਟ ਕਰਦਾ ਪਾਇਆ ਜਾਂਦਾ ਹੈ ਜਾਂ ਭੇਜੇ ਗਏ ਨਮੂਨੇ ਭੋਜਨ ਸੁਰੱਖਿਆ ਮਾਪਦੰਡਾਂ 'ਤੇ ਖਰੇ ਨਹੀਂ ਉਤਰਦੇ ਹਨ, ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ |

ਪਿਛਲੀ ਖ਼ਬਰ ਕਾਲਾਂਵਾਲੀ ਨਗਰਪਾਲਿਕਾ ਚੋਣਾਂ ਦੇ ਮੱਦੇਨਜ਼ਰ 29 ਨੂੰ ਜਨਤਕ ਛੁੱਟੀ ਅਗਲੀ ਖ਼ਬਰ ਯੋਗਾ ਸਰੀਰਕ ਕਸਰਤ ਦਾ ਤਰੀਕਾ ਹੀ ਨਹੀਂ, ਸਗੋਂ ਚਿੰਤਨ ਵੀ ਹੈ- ਐਸ.ਡੀ.ਐਮ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।