ਅਨੁਸੂਚਿਤ ਜਨਜਾਤੀਆਂ ਦੇ ਸਕੂਲੀ ਵਿਦਿਆਰਥੀਆਂ ਲਈ ਡੀ.ਯੂ. ਨੇ ਕੀਤੀ 'ਜੈ ਹਿੰਦ' ਯੋਜਨਾ ਦੀ ਸ਼ੁਰੂਆਤ <br/>
ਅਜੀਤ ਡੈਸਕ
19-06-2025
ਪ੍ਰੋਗਰਾਮ ਦੌਰਾਨ ਡੀ.ਯੂ. ਦੇ ਰਜਿਸਟਰਾਰ ਡਾ. ਵਿਕਾਸ ਗੁਪਤਾ ਨੇ ਵਿਦਿਆਰਥੀਆਂ ਨੂੰ ਦਿੱਲੀ ਯੂਨੀਵਰਸਿਟੀ ਦੇ ਬਾਰੇ ਜਾਣਕਾਰੀ ਦਿੱਤੀ | ਡੀ.ਯੂ. ਦੀ ਡੀਨ ਅਕਾਦਮਿਕ ਪ੍ਰੋ.ਕੇ. ਰਤਨਾਬਲੀ ਨੇ 'ਜੈ ਹਿੰਦ' ਯੋਜਨਾ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਡੀਨ ਕਾਲਜ ਪ੍ਰੋ. ਬਲਰਾਮ ਪਾਨੀ, ਸਾਊਥ ਕੈਂਪਸ ਦੇ ਡਾਇਰੈਕਟਰ ਪ੍ਰੋ. ਸ੍ਰੀ ਪ੍ਰਕਾਸ਼ ਸਿੰਘ, ਐੱਸ.ਓ.ਐੱਲ. ਦੀ ਨਿਰਦੇਸ਼ਕ ਪ੍ਰੋ. ਪਾਇਲ ਮਾਗੋ, ਰਜਿਸਟਰਾਰ ਡਾ. ਵਿਕਾਸ ਗੁਪਤਾ ਅਤੇ ਡੀ.ਯੂ. ਦੇ ਪੀ.ਆਰ.ਓ. ਅਨੂਪ ਲਾਠਰ ਸਮੇਤ ਕਈ ਅਧਿਕਾਰੀ, ਅਧਿਆਪਕ ਅਤੇ 'ਜੈ ਹਿੰਦ' ਯੋਜਨਾ ਵਿਚ ਚੁਣੇ ਗਏ ਵਿਦਿਆਰਥੀ ਸ਼ਾਮਿਲ ਸਨ |