ਐੱਨ.ਟੀ.ਏ. ਨੇ ਸੀ.ਯੂ.ਈ.ਟੀ. ਉੱਤਰ ਕੁੰਜੀ (ਆਂਸਰ ਕੀ) ਜਾਰੀ ਕੀਤੀ <br/>
ਅਜੀਤ ਡੈਸਕ
19-06-2025
ਸੀ.ਯੂ.ਈ.ਟੀ. ਯੂ.ਜੀ. 2025 ਦੀ ਪ੍ਰੀਖਿਆ 13 ਮਈ ਤੋਂ 4 ਜੂਨ ਤੱਕ ਕੰਪਿਊਟਰ ਆਧਾਰਿਤ ਟੈਸਟ ਮੋਡ ਵਿਚ ਆਯੋਜਿਤ ਕੀਤੀ ਗਈ ਸੀ | ਇਸ ਪ੍ਰੀਖਿਆ ਲਈ 13,54,699 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ | ਜੇਕਰ ਤੁਹਾਨੂੰ ਉੱਤਰ ਕੁੰਜੀ ਵਿਚ ਕੋਈ ਗਲਤੀ ਮਿਲਦੀ ਹੈ, ਤਾਂ ਤੁਸੀਂ ਇਸ ਵਿਰੁੱਧ ਇਤਰਾਜ਼ ਦਰਜ ਕਰਵਾ ਸਕਦੇ ਹੋ | ਉੱਤਰ ਕੁੰਜੀ ਚੁਣੌਤੀ ਵਿੰਡੋ 20 ਜੂਨ ਰਾਤ 11 ਵਜੇ ਤੱਕ ਖੁੱਲ੍ਹੀ ਰਹੇਗੀ |