06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਦਿੱਲੀ ਦੇ ਬਾਲ ਸੁਧਾਰ ਘਰ ਵਿਚ ਨੌਜਵਾਨ ਦਾ ਕਤਲ <br/>

ਅਜੀਤ ਡੈਸਕ 19-06-2025
ਨਵੀਂ ਦਿੱਲੀ, 18 ਜੂਨ (ਮਿਸਰਦੀਪ ਭਾਟੀਆ)-ਰਾਜਧਾਨੀ ਦਿੱਲੀ ਦੇ ਮਜਨੰੂ ਕਾ ਟਿੱਲਾ ਇਲਾਕੇ ਵਿਚ ਸਥਿਤ ਇਕ ਬਾਲ ਸੁਧਾਰ ਘਰ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦ ਇਕ ਨੌਜਵਾਨ ਦਾ ਕੁੱਟਮਾਰ ਕਰ ਕੇ ਕਤਲ ਕਰ ਦਿੱਤਾ ਗਿਆ | ਮਿ੍ਤਕ ਦੀ ਪਛਾਣ 17 ਸਾਲਾ ਕਰਣ ਵਜੋਂ ਹੋਈ ਹੈ | ਇਹ ਘਟਨਾ ਉਸ ਸਮੇਂ ਹੋਈ ਜਦੋਂ ਕੁੱਝ ਨੌਜਵਾਨ ਨਹਾਉਣ ਦੇ ਦੌਰਾਨ ਆਪਸ ਵਿਚ ਝਗੜ ਪਏ | ਪਹਿਲਾਂ ਮਾਮਲਾ ਮਾਮੂਲੀ ਵਿਵਾਦ ਲੱਗ ਰਿਹਾ ਸੀ ਪਰ ਦੇਖਦੇ ਹੀ ਦੇਖਦੇ ਹਿੰਸਾ ਵਿਚ ਬਦਲ ਗਿਆ | ਮੁਢਲੀ ਜਾਂਚ ਦੇ ਮੁਤਾਬਕ, ਬਾਲ ਸੁਧਾਰ ਘਰ ਦੇ ਬਾਥਰੂਮ ਵਿਚ ਨਹਾਉਣ ਨੂੰ ਲੈ ਕੇ ਦੋ ਨੌਜਵਾਨਾਂ ਦੇ ਵਿਚ ਬਹਿਸ ਹੋ ਗਈ ਸੀ | ਇਸ ਝਗੜੇ ਵਿਚ ਇਕ ਤੀਸਰਾ ਨੌਜਵਾਨ ਵੀ ਵਿਚ ਬਚਾਅ ਲਈ ਆਇਆ ਪਰ ਸਥਿਤੀ ਹੋਰ ਵਿਗੜ ਗਈ | ਚਸ਼ਮਦੀਦਾਂ ਦੇ ਅਨੁਸਾਰ ਉਸ ਨੌਜਵਾਨ ਨੇ ਹੀ ਵਿਚ ਬਚਾਅ ਕਰਨ ਦੇ ਬਾਅਦ ਕਰਣ 'ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਸੁਧਾਰ ਘਰ ਦੇ ਕਰਮਚਾਰੀਆਂ ਨੇ ਜ਼ਖ਼ਮੀ ਕਰਣ ਨੂੰ ਨਜ਼ਦੀਕੀ ਹਿੰਦੂ ਰਾਓ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਘਟਨਾ ਦੀ ਸੂਚਨਾ ਮਿਲਦੇ ਹੀ ਸਿਵਲ ਲਾਈਨ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ | ਫਿਲਹਾਲ, ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਹੈ | ਕਰਣ ਦੀ ਲਾਸ਼ ਦਾ ਪੋਸਟਮਾਰਟਮ ਹਿੰਦੂ ਰਾਓ ਹਸਪਤਾਲ ਵਿਚ ਕੀਤਾ ਜਾਵੇਗਾ | ਇਸ ਪੂਰੇ ਮਾਮਲੇ ਦੀ ਰਿਪੋਰਟ ਆਉਣ ਦੇ ਬਾਅਦ ਹੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋ ਸਕੇਗੀ |

ਪਿਛਲੀ ਖ਼ਬਰ ਐੱਨ.ਟੀ.ਏ. ਨੇ ਸੀ.ਯੂ.ਈ.ਟੀ. ਉੱਤਰ ਕੁੰਜੀ (ਆਂਸਰ ਕੀ) ਜਾਰੀ ਕੀਤੀ <br/> ਅਗਲੀ ਖ਼ਬਰ ਯੂ. ਪੀ. ਐਸ. ਸੀ. ਵਲੋਂ ਸਿਵਲ ਸੇਵਾ ਮੁੱਖ ਪ੍ਰੀਖਿਆ 2025 ਲਈ ਰਜਿਸਟ੍ਰੇਸ਼ਨ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।