ਯੂ. ਪੀ. ਐਸ. ਸੀ. ਵਲੋਂ ਸਿਵਲ ਸੇਵਾ ਮੁੱਖ ਪ੍ਰੀਖਿਆ 2025 ਲਈ ਰਜਿਸਟ੍ਰੇਸ਼ਨ ਸ਼ੁਰੂ
ਅਜੀਤ ਡੈਸਕ
19-06-2025
ਨਵੀਂ ਦਿੱਲੀ, 18 ਜੂਨ (ਮਿਸਰਦੀਪ ਭਾਟੀਆ)-ਸਿਵਲ ਸੇਵਾ ਵਿਚ ਸ਼ਾਮਿਲ ਹੋਣ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ ਇਕ ਅਹਿਮ ਖ਼ਬਰ ਹੈ | ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸੇਵਾ ਮੁੱਖ ਪ੍ਰੀਖਿਆ 2025 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਮੁਢਲੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰ ਹੁਣ ਕਮਿਸ਼ਨ ਦੀ ਵੈੱਬਸਾਈਟ 'ਤੇ ਜਾ ਕੇ ਮੁੱਖ ਪ੍ਰੀਖਿਆ ਲਈ ਅਰਜ਼ੀ ਦੇ ਸਕਦੇ ਹਨ | ਯੂ. ਪੀ. ਐਸ. ਸੀ. ਨੇ ਹਾਲ ਵਿਚ ਹੀ 25 ਮਈ, 2025 ਨੂੰ ਹੋਈ ਪ੍ਰੀਲਿਮ ਪ੍ਰੀਖਿਆ ਪਾਸ ਕਰਨ ਵਾਲੇ 14161 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ | ਹੁਣ ਉਨ੍ਹਾਂ ਸਾਰਿਆਂ ਲਈ ਮੇਨਜ਼ ਪ੍ਰੀਖਿਆ ਵਿਚ ਸ਼ਾਮਿਲ ਹੋਣ ਲਈ ਅਰਜ਼ੀ ਦੇਣਾ ਲਾਜ਼ਮੀ ਹੈ | ਅਰਜ਼ੀ ਦੇਣ ਦੀ ਆਖ਼ਰੀ ਮਿਤੀ 25 ਜੂਨ, 2025 ਹੈ | ਇਸ ਲਈ ਉਮੀਦਵਾਰਾਂ ਨੂੰ ਸਮੇਂ ਸਿਰ ਸਾਰੇ ਦਸਤਾਵੇਜ਼ਾਂ ਦੇ ਨਾਲ ਅਰਜ਼ੀ ਭਰਨੀ ਪਵੇਗੀ |