ਪੰਜਾਬ ਦੀ ਰਵਿਤਨਿਆ ਸ਼ਰਮਾ 'ਮਿਸ ਯੂਨੀਵਰਸ ਪੰਜਾਬ 2025' ਦੀ ਰਾਜ ਵਿਜੇਤਾ ਬਣੀ <br/>
ਅਜੀਤ ਡੈਸਕ
19-06-2025
ਮੁਕਾਬਲਾ ਬਹੁਤ ਸਖਤ ਸੀ ਜਿਸ ਵਿਚ ਪੰਜਾਬ ਦੀਆਂ 20 ਫਾਇਨਲਿਸਟਾਂ ਨੇ ਤਿੰਨ ਮੁੱਖ ਰਾਊਾਡ ਵਿਚ ਸੰਤੁਲਨ, ਆਤਮ ਵਿਸ਼ਵਾਸ ਅਤੇ ਉਦੇਸ਼ ਦੇ ਪ੍ਰਤੀ ਪ੍ਰਤੀਬੱਧਤਾ ਦਿਖਾਈ | ਇਕ ਸੁੰਦਰ ਰੈਂਪ ਵਾਕ ਇਕ ਆਤਮ-ਪ੍ਰੀਚੈ ਅਤੇ ਇਕ ਪ੍ਰਸ਼ਨ-ਉੱਤਰ ਖੰਡ ਕਠੋਰ ਮੁਲਾਂਕਣ ਦੇ ਬਾਅਦ ਰਵਿਤਨਿਆ ਸ਼ਰਮਾ ਨੂੰ ਮਿਸ ਯੂਨੀਵਰਸ ਪੰਜਾਬ-2025 ਦਾ ਤਾਜ ਪਹਿਨਾਇਆ ਗਿਆ ਜਦਕਿ ਕ੍ਰਿਤੀ ਸਿੰਘਲ ਨੂੰ ਪ੍ਰਥਮ ਰਨਰ-ਅਪ ਅਤੇ ਮੁਸਕਾਨ ਭਾਊ ਨੂੰ ਦੂਜਾ ਰਨਰ-ਅਪ ਸਥਾਨ ਪ੍ਰਾਪਤ ਹੋਇਆ |
ਇਸ ਸ਼ਾਮ ਦੇ ਬਾਰੇ ਵਿਚ ਆਪਣੇ ਵਿਚਾਰ ਸਾਂਝਾ ਕਰਦੇ ਹੋਏ ਗਲੈਮਾਨੰਦ ਗਰੁੱਪ ਦੇ ਚੇਅਰਮੈਨ ਅਤੇ ਸੰਸਥਾਪਕ ਨਿਖਿਲ ਆਨੰਦ ਨੇ ਕਿਹਾ ਕਿ ਹੁਣ ਸਾਡੇ ਪਾਸ ਮਿਸ ਯੂਨੀਵਰਸ ਇੰਡੀਆ 2025 ਦੇ ਲਈ ਸਾਰੇ ਫਾਈਨਲਿਸਟ ਹਨ | ਉਨ੍ਹਾਂ ਵਿਚੋਂ ਇਕ ਭਵਿੱਖ ਵਿਚ ਮਿਸ ਯੂਨੀਵਰਸ ਵਿਚ ਭਾਰਤ ਦਾ ਪ੍ਰਤੀਨਿਧਤੱਵ ਕਰੇਗੀ | ਸਾਰੀਆਂ ਔਰਤਾਂ ਨੂੰ ਮੇਰੀਆਂ ਸ਼ੁੱਭਕਾਮਨਾਵਾਂ | ਚੰਗੀ ਤਰ੍ਹਾਂ ਤਿਆਰੀ ਕਰੋ ਅਤੇ ਉਮੀਦ ਹੈ ਕਿ ਸਭ ਤੋਂ ਚੰਗੀ ਔਰਤ ਤਾਜ ਆਪਣੇ ਘਰ ਲੈ ਜਾਵੇਗੀ |
ਮਿਸ ਯੂਨੀਵਰਸ ਪੰਜਾਬ 2025 ਦਾ ਤਾਜ ਪਹਿਨਣ ਵਾਲੀ ਰਵਿਤਨਿਆ ਸ਼ਰਮਾ ਹੁਣ ਇਕ ਪਰਿਵਰਤਨਕਾਰੀ ਯਾਤਰਾ 'ਤੇ ਨਿਕਲ ਪਈ ਹੈ, ਜੋ ਰਾਸ਼ਟਰੀ ਮੰਚ 'ਤੇ ਪੰਜਾਬ ਦੀ ਜੀਵੰਤ ਭਾਵਨਾ ਅਤੇ ਸੁੰਦਰਤਾ ਦਾ ਪ੍ਰਤੀਨਿਧਤੱਵ ਕਰੇਗੀ |