01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਹਫ਼ਤਾ ਭਰ ਥਾਣਾ ਲਾਂਬੜਾ ਦੇ ਕੋਲ ਪੂਰਾ ਦਿਨ ਖੜ੍ਹਦੀ ਰਹੀ ਚੋਰੀ ਹੋਈ ਐਕਟਿਵਾ

ਅਜੀਤ ਡੈਸਕ 19-06-2025
ਲਾਂਬੜਾ, 18 ਜੂਨ (ਪਰਮੀਤ ਗੁਪਤਾ)-ਉਂਝ ਤਾਂ ਅਕਸਰ ਹੀ ਪੰਜਾਬ ਪੁਲਿਸ ਆਪਣੇ ਮੁਲਾਜ਼ਮਾਂ ਦੇ ਨਿਤ ਨਵੇਂ ਕਾਰਨਾਮਿਆਂ ਕਾਰਨ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਬਣਿਆ ਰਹਿੰਦਾ ਪਰ ਕਈ ਵਾਰ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵਲੋਂ ਅਜਿਹੀ ਕੁਤਾਹੀ ਵਰਤੀ ਜਾਂਦੀ ਹੈ ਜਿਸ ਕਾਰਨ ਪੂਰੇ ਪੁਲਸੀਆ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ 'ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ¢ ਅਜਿਹਾ ਇਕ ਮਾਮਲਾ ਜਲੰਧਰ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਲਾਂਬੜਾ ਵਿਖੇ ਦੇਖਣ ਨੂੰ ਸਾਹਮਣੇ ਆਇਆ ਜਿੱਥੇ ਕਿ ਗੁਰਬਖਸ਼ ਇਸਟੇਟ, ਟਾਵਰ ਇਨਕਲੇਵ ਫੇਜ਼ 3 ਦੇ ਰਹਿਣ ਵਾਲੇ ਟੇਬਲ ਟੈਨਿਸ ਦੇ ਖਿਡਾਰੀ ਪਰਿਤੋਸ਼ ਸ਼ਰਮਾ ਪੁੱਤਰ ਆਸ਼ੂਤੋਸ਼ ਸ਼ਰਮਾ ਵਲੋਂ ਬੀਤੀ 29 ਮਈ ਦਿਨ ਵੀਰਵਾਰ ਨੂੰ ਘਰ ਦੇ ਬਾਹਰੋਂ ਆਪਣੀ ਐਕਟੀਵਾ ਚੋਰੀ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ 'ਤੇ ਲਾਂਬੜਾ ਪੁਲਿਸ ਵਲੋਂ ਮੁਕੱਦਮਾ ਤਾਂ ਦਰਜ ਕਰ ਲਿਆ ਗਿਆ ਸੀ ਪਰ ਚੋਰੀ ਹੋਈ ਐਕਟੀਵਾ ਨੂੰ ਲੱਭਣ ਲਈ ਕੋਈ ਚਾਰਾਜੋਈ ਅਮਲ ਵਿੱਚ ਨਹੀਂ ਲਿਆਂਦੀ ਗਈ ਪਰ ਆਪਣੀ ਚੋਰੀ ਹੋਈ ਐਕਟਿਵਾ ਨੂੰ ਲੱਭਣ ਲਈ ਪਰਿਤੋਸ਼ ਸ਼ਰਮਾ ਵਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ¢ ਜਿਸ ਦੇ ਸਿੱਟੇ ਵਜੋਂ 17 ਜੂਨ ਦਿਨ ਮੰਗਲਵਾਰ ਨੂੰ ਪਰਿਤੋਸ਼ ਸ਼ਰਮਾ ਦੀ ਮਿਹਨਤ ਨੂੰ ਉਸ ਵੇਲੇ ਬੂਰ ਪਿਆ ਜਦੋਂ ਕਰੀਬ 15 ਦਿਨ ਪਹਿਲਾਂ ਚੋਰੀ ਹੋਈ ਉਸਦੀ ਐਕਟਵਾ ਥਾਣਾ ਲਾਂਬੜਾ ਦੇ 50 ਮੀਟਰ ਦੀ ਦੂਰੀ 'ਤੇ ਸਥਿਤ ਬੁਟੀਕ ਦੇ ਬਾਹਰੋਂ ਬਰਾਮਦ ਹੋਈ¢ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਤੋਸ਼ ਸ਼ਰਮਾ ਨੇ ਦੱਸਿਆ ਕਿ ਉਸ ਵਲੋਂ ਆਪਣੀ ਚੋਰੀ ਹੋਈ ਐਕਟਵਾ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਕਿ ਅੱਜ ਜਦੋਂ ਉਹ ਸਵੇਰ ਸਮੇਂ ਕਲਿਆਣਪੁਰ ਤੋਂ ਲਾਂਬੜਾ ਵੱਲ ਨੂੰ ਆ ਰਹੇ ਸਨ ਤਾਂ ਲਾਂਬੜਾ ਥਾਣਾ ਦੇ ਨਜ਼ਦੀਕ ਇੱਕ ਬੁਟੀਕ ਦੇ ਬਾਹਰ ਉਸਨੇ ਆਪਣੀ ਚੋਰੀ ਹੋਈ ਐਕਟਵਾ ਨੂੰ ਖੜੇ ਦੇਖਿਆ ਜਿਸ 'ਤੇ ਉਸ ਵਲੋਂ ਜਦੋਂ ਬੁਟੀਕ ਦੇ ਅੰਦਰ ਜਾ ਕੇ ਐਕਟਵਾ ਬਾਰੇ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਬੁਟੀਕ 'ਤੇ ਕੰਮ ਕਰਦੀ ਇੱਕ ਲੜਕੀ ਵਲੋਂ 8-10 ਦਿਨ ਪਹਿਲਾਂ ਹੀ ਉਕਤ ਐਕਟੀਵਾ ਨਜ਼ਦੀਕੀ ਪਿੰਡ ਪ੍ਰਤਾਪਪੁਰਾ ਦੇ ਸਾਬਕਾ ਸਰਪੰਚ ਦੇ ਜਰੀਏ 10 ਹਾਜ਼ਰ ਰੁਪਏ ਵਿੱਚ ਖਰੀਦੀ ਸੀ¢ ਜਿਸ ਉਪਰੰਤ ਪਰਿਤੋਸ਼ ਸ਼ਰਮਾ ਐਕਟਿਵਾ ਬਰਾਮਦ ਹੋਣ ਸਬੰਧੀ ਤੁਰੰਤ ਲਾਂਬੜਾ ਪੁਲਿਸ ਤੇ ਪੁਲਿਸ ਕੰਟਰੋਲ ਰੂਮ 'ਤੇ ਸੂਚਿਤ ਕੀਤਾ ਗਿਆ¢ ਸੂਚਨਾ ਮਿਲਣ 'ਤੇ ਲਾਂਬੜਾ ਪੁਲਿਸ ਦੇ ਮੁਲਾਜ਼ਮਾਂ ਵਲੋਂ ਮÏਕੇ 'ਤੇ ਪਹੁੰਚ ਕੇ ਬਰਾਮਦ ਹੋਈ ਐਕਟਵਾ ਨੂੰ ਕਬਜ਼ੇ 'ਚ ਲੈ ਮਾਮਲੇ 'ਚ ਸ਼ੱਕੀ ਸਾਬਕਾ ਸਰਪੰਚ ਤੇ ਉਸ ਦੀ ਆਧਾਰ 'ਤੇ ਐਕਟਿਵਾ ਚੋਰੀ ਕਰਨ ਵਾਲੇ ਚੋਰ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ¢
ਪਿਛਲੀ ਖ਼ਬਰ ਏਅਰ ਫੋਰਸ ਸਟੇਸ਼ਨ 'ਚ ਖ਼ੂਨਦਾਨ ਕੈਂਪ 'ਚ 108 ਯੂਨਿਟ ਖ਼ੂਨ ਇਕੱਤਰ <br/> ਅਗਲੀ ਖ਼ਬਰ 2027 'ਚ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ-ਬਾਲ ਕਿ੍ਸ਼ਨ ਬਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।