01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਏਅਰ ਫੋਰਸ ਸਟੇਸ਼ਨ 'ਚ ਖ਼ੂਨਦਾਨ ਕੈਂਪ 'ਚ 108 ਯੂਨਿਟ ਖ਼ੂਨ ਇਕੱਤਰ <br/>

ਖ਼ੂਨਦਾਨ ਕੈਂਪ ਦੌਰਾਨ ਮੌਜੂਦ ਏਅਰ ਫੋਰਸ ਦੇ ਅਧਿਕਾਰੀ ਤੇ ਬਲੱਡ ਬੈਂਕ ਦੀ ਟੀਮ | ਤਸਵੀਰ : ਪੰਨੀਵਾਲੀਆ <br/> 19-06-2025
ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਏਅਰ ਫੋਰਸ ਸਟੇਸ਼ਨ 'ਚ ਵਰਦਾਨ ਬਲੱਡ ਬੈਂਕ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ 108 ਯੂਨਿਟ ਖੂਨ ਇੱਕਤਰ ਕੀਤਾ ਗਿਆ | ਇਸ ਮੌਕੇ ਏਅਰ ਕਮਾਂਡਰ ਰੋਹਿਤ ਕਪਿਲ,ੇ ਰਾਧਿਕਾ ਕਪਿਲ ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਪ੍ਰਧਾਨਗੀ ਵਿੰਗ ਕਮਾਂਡਰ ਤਪਸਿਆ ਬਿਸ਼ਨੋਈ (ਸੀਨੀਅਰ ਮੈਡੀਕਲ ਅਫਸਰ) ਨੇ ਕੀਤੀ | ਇਸ ਮੌਕੇ ਕੋਆਰਡੀਨੇਟਿੰਗ ਅਫਸਰ ਫਲਾਈਟ ਲੈਫਟੀਨੈਂਟ ਸਾਕਸ਼ਤ ਸ਼ਰਮਾ (ਮੈਡੀਕਲ ਅਫਸਰ), ਕੋਆਰਡੀਨੇਟਰ ਸਾਰਜੈਂਟ ਅਜੈ ਕੁਮਾਰ ਸਾਹ ਅਤੇ ਸਾਰਜੈਂਟ ਸ਼?ਰੀਕਾਂਤ ਧਾਲੀ ਟੀਮ ਨਾਲ ਮੌਜੂਦ ਸਨ | ਇਸ ਮੌਕੇ ਮੁੱਖ ਮਹਿਮਾਨ ਏਅਰ ਕਮਾਂਡਰ ਰੋਹਿਤ ਕਪਿਲ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ | ਉਨ੍ਹਾਂ ਕਿਹਾ ਕਿ ਖੂਨ ਦਾ ਕੋਈ ਬਦਲ ਨਹੀਂ ਹੈ | ਇਹ ਕਿਸੇ ਵੀ ਫੈਕਟਰੀ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ | ਖੂਨਦਾਨ ਹੀ ਇਸਦਾ ਇੱਕੋ ਇੱਕ ਬਦਲ ਹੈ | ਉਨ੍ਹਾਂ ਕਿਹਾ ਕਿ ਖੂਨਦਾਨ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਲਿਆਉਂਦਾ | ਇਸਦੀ ਭਰਪਾਈ ਸਿਰਫ਼ ਇੱਕ ਹਫ਼ਤੇ ਦੀ ਬਿਹਤਰ ਖੁਰਾਕ ਨਾਲ ਕੀਤੀ ਜਾ ਸਕਦੀ ਹੈ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਤੰਦਰੁਸਤ ਵਿਅਕਤੀ ਨੂੰ ਸਾਲ ਵਿੱਚ ਘੱਟੋ-ਘੱਟ ਦੋ ਵਾਰ ਖੂਨਦਾਨ ਕਰਨਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਆਪਣੀ ਪਤਨੀ ਨਾਲ ਵੀ ਖੂਨਦਾਨ ਕੀਤਾ | ਕੈਂਪ ਵਿੱਚ 108 ਯੂਨਿਟ ਖੂਨ ਇਕੱਠਾ ਕੀਤਾ ਗਿਆ | ਵਰਦਾਨ ਬਲੱਡ ਬੈਂਕ ਵੱਲੋਂ ਦਿਨੇਸ਼ ਬਾਗੜੀਆ ਨੇ ਹਵਾਈ ਸੈਨਾ ਦੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਵਿੰਗ ਕਮਾਂਡਰ ਡਾ. ਤਪਸਿਆ ਬਿਸ਼ਨੋਈ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਟੀਮ ਵਰਦਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ |

ਪਿਛਲੀ ਖ਼ਬਰ -ਕਾਲਾਂਵਾਲੀ ਨਗਰ ਪਾਲਿਕਾ ਚੋਣਾਂ- ਪ੍ਰਧਾਨ ਅਹੁਦੇ ਲਈ 2 ਅਤੇ ਵਾਰਡ ਮੈਂਬਰ ਅਹੁਦੇ ਲਈ 16 ਉਮੀਦਵਾਰਾਂ ਨੇ ਆਪਣੀਆਂ ਨਾਮ... ਅਗਲੀ ਖ਼ਬਰ ਹਫ਼ਤਾ ਭਰ ਥਾਣਾ ਲਾਂਬੜਾ ਦੇ ਕੋਲ ਪੂਰਾ ਦਿਨ ਖੜ੍ਹਦੀ ਰਹੀ ਚੋਰੀ ਹੋਈ ਐਕਟਿਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।