01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

-ਕਾਲਾਂਵਾਲੀ ਨਗਰ ਪਾਲਿਕਾ ਚੋਣਾਂ- ਪ੍ਰਧਾਨ ਅਹੁਦੇ ਲਈ 2 ਅਤੇ ਵਾਰਡ ਮੈਂਬਰ ਅਹੁਦੇ ਲਈ 16 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਲਈਆਂ ਵਾਪਸ

ਅਜੀਤ ਡੈਸਕ 19-06-2025
ਕਾਲਾਂਵਾਲੀ/ਸਿਰਸਾ, 18 ਜੂਨ (ਭੁਪਿੰਦਰ ਪੰਨੀਵਾਲੀਆ)- ਨਗਰ ਪਾਲਿਕਾ ਕਾਲਾਂਵਾਲੀ ਦੀਆਂ ਆਮ ਚੋਣਾਂ ਲਈ ਚੱਲ ਰਹੀ ਚੋਣ ਪ੍ਰਕਿਰਿਆ ਦੌਰਾਨ ਬੁੱਧਵਾਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਪ੍ਰਧਾਨ ਅਹੁਦੇ ਲਈ ਦੋ ਅਤੇ ਵਾਰਡ ਮੈਂਬਰਾਂ ਦੇ ਅਹੁਦੇ ਲਈ 16 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ | ਨਗਰ ਪਾਲਿਕਾ ਕਾਲਾਂਵਾਲੀ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਦੀਪਿਕਾ ਜੈਨ ਅਤੇ ਜਸਦੀਪ ਗੋਇਲ ਨੇ ਪ੍ਰਧਾਨ ਅਹੁਦੇ ਲਈ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ | ਇਸੇ ਤਰ੍ਹਾਂ ਵਾਰਡ ਮੈਂਬਰ ਅਹੁਦੇ ਲਈ ਵਾਰਡ 1 ਤੋਂ ਲਵਲੀ ਨਾਗਰ, ਵਾਰਡ 4 ਤੋਂ ਕਲਪਨਾ ਮੌਰੀਆ, ਵਾਰਡ 5 ਤੋਂ ਸਿਮਰਨ ਪ੍ਰੀਤ ਕੌਰ, ਵਾਰਡ 6 ਤੋਂ ਰੋਹਿਤ ਜੈਨ ਅਤੇ ਕਨਿਕਾ, ਵਾਰਡ 9 ਤੋਂ ਅਸ਼ੋਕ ਕੁਮਾਰ ਅਤੇ ਸੰਜੀਵ ਸਿੰਗਲਾ, ਵਾਰਡ 10 ਤੋਂ ਸੰਦੀਪ ਬਾਂਸਲ, ਅਨੀਤਾ ਰਾਣੀ, ਪ੍ਰਤੀਕ, ਵੀਰਪਾਲ ਕੌਰ, ਵਾਰਡ 11 ਤੋਂ ਰੇਣੂ ਗੋਇਲ, ਵਾਰਡ 15 ਤੋਂ ਗੁਰਵਿੰਦਰ ਸਿੰਘ, ਜਗਮੀਤ ਸਿੰਘ ਅਤੇ ਵਾਰਡ 16 ਤੋਂ ਮਨਿੰਦਰ ਸਿੰਘ ਅਤੇ ਬਿੰਦਰ ਕੁਮਾਰ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ |
ਪਿਛਲੀ ਖ਼ਬਰ ਅਜਿਹੀ ਲੜਾਈ ਨਾ ਲੜੋ ਜਿਸ ਨਾਲ ਮੁੜ ਸੁਲਾਹ ਕਰਨ ਦਾ ਰਾਹ ਬੰਦ ਹੋ ਜਾਵੇ। -ਸ਼ੇਖ਼ ਫ਼ਰੀਦ ਅਗਲੀ ਖ਼ਬਰ ਏਅਰ ਫੋਰਸ ਸਟੇਸ਼ਨ 'ਚ ਖ਼ੂਨਦਾਨ ਕੈਂਪ 'ਚ 108 ਯੂਨਿਟ ਖ਼ੂਨ ਇਕੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।