ਨਵੀਂ ਦਿੱਲੀ,20 ਜੂਨ (ਜਗਤਾਰ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਚੱਲ ਰਹੀ ਸਿੱਖੀ ਧਰਮ ਪ੍ਰਚਾਰ ਲਹਿਰ ਤਹਿਤ ਦਿੱਲੀ ਵਿਚ ਵੱਖ-ਵੱਖ ਸਿੰਘ ਸਭਾਵਾਂ ਵਿਚ ਗੁਰਮਤਿ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਮੂਲੀਅਤ ਕੀਤੀ ¢ ਇਨ੍ਹਾਂ ਸਮਾਗਮ ਵਿਚ ਹਾਜ਼ਰੀ ਭਰਦੇ ਹੋਏ ਜਥੇ. ਗੜਗੱਜ ਨੇ ਸੰਗਤਾਂ ਨੂੰ ਇੱਕਜੁੱਟ ਹੋ ਕੇ ਸਿੱਖ ਸ਼ਕਤੀ ਨੂੰ ਤਕੜੇ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹਿਣ ਦਾ ਸਨੇਹਾ ਦਿੱਤਾ ¢ ਉਨ੍ਹਾਂ ਕਿਹਾ ਕਿ ਜੇ ਸਿੱਖ ਇੱਕਜੁੱਟ ਹੋਣ ਤਾਂ ਅਸੀਂ ਹਰ ਤਾਕਤ ਹਾਸਲ ਕਰ ਸਕਦੇ ਹਾਂ ਪਰ ਜੇਕਰ ਇਕੱਠੇ ਨਹੀਂ ਤਾਂ ਖ਼ੁਆਰ ਹੋਵਾਂਗੇ ¢ ਉਨ੍ਹਾਂ ਕਿਹਾ ਕਿ ਸਾਨੂੰ ਇੱਕ ਦੂਜੇ ਦੇ ਦੁਖ ਸੁਖ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਲੋੜਵੰਦ ਪਰਿਵਾਰਾਂ ਦੀ ਦਸਵੰਧ ਰਾਹੀਂ ਸਿੱਧੀ ਮਦਦ ਕਰਨੀ ਚਾਹੀਦੀ ਹੈ ¢ ਉਨ੍ਹਾਂ ਤਾਕੀਦ ਕੀਤੀ ਕਿ ਹਰ ਸਿੱਖ ਪਰਿਵਾਰ ਆਪਣੇ ਬੱਚਿਆਂ ਦੇ ਨਾਵਾਂ ਦੇ ਨਾਲ ਸਿੰਘ ਤੇ ਕੌਰ ਲਗਾਉਣਾ ਯਕੀਨੀ ਬਣਾਏ ¢ ਜਥੇਦਾਰ ਗੜਗੱਜ ਨੇ ਚਿੰਤਾ ਪ੍ਰਗਟਾਈ ਕਿ ਦਿੱਲੀ ਅੰਦਰ ਕੁਝ ਨੌਜਵਾਨ ਸਿੱਖੀ ਦੇ ਰਸਤੇ ਤੋਂ ਭਟਕ ਕੇ ਹੁੱਕਾ ਤੇ ਨਾਚ-ਗਾਣੇ ਵਾਲੇ ਬਾਰਾਂ ਵਿੱਚ ਜਾ ਰਹੇ ਹਨ ¢ ਜਥੇਦਾਰ ਗੜਗੱਜ ਨੇ ਸਿੱਖ ਮਾਪਿਆਂ ਖ਼ਾਸਕਰ ਮਾਤਾਵਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਅਲਾਮਤਾਂ ਤੋਂ ਬਚਾ ਕੇ ਰੱਖਣ ਅਤੇ ਉਨ੍ਹਾਂ ਨੂੰ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਸਬੰਧਿਤ ਸਾਖੀਆਂ ਦੱਸਣ ¢ ਉਨ੍ਹਾਂ ਦਿੱਲੀ ਅੰਦਰ ਧਰਮ ਪ੍ਰਚਾਰ ਨੂੰ ਪ੍ਰਚੰਡ ਕਰਨ ਦੀ ਲੋੜ ਉ?ਤੇ ਜ਼ੋਰ ਦਿੱਤਾ ¢ ਉਨ੍ਹਾਂ ਕਿਹਾ ਕਿ ਕੌਮ ਨੂੰ ਕਿਸੇ ਦੁਨਿਆਵੀ ਤਖ਼ਤ ਵੱਲ ਮੁੱਖ ਕਰਨ ਦੀ ਲੋੜ ਨਹੀਂ ਬਲਕਿ ਗੁਰੂ ਵੱਲ ਮੁੱਖ ਕਰਨ ਦੀ ਲੋੜ ਹੈ, ਜਿਸ ਨਾਲ ਸਾਡੀ ਚੜ੍ਹਦੀ ਕਲਾ ਹੋਵੇਗੀ ¢ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੰਗਰੇਜ਼ ਸਰਕਾਰ ਨੇ ਗੁਰੂ ਘਰਾਂ ਵਿਚ ਦਖ਼ਲ ਕੀਤਾ ਤੇ ਸਿੱਖਾਂ ਨੇ ਚਾਬੀਆਂ ਦਾ ਮੋਰਚਾ ਲਗਾ ਕੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਵਾਪਸ ਲਈਆਂ ਸਨ ¢ ਅੱਜ ਵੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸਿੱਖ ਗੁਰਧਾਮਾਂ ਦੀਆਂ ਚਾਬੀਆਂ ਖੋਹੀਆਂ ਜਾ ਰਹੀਆਂ ਹਨ ਜਾਂ ਖੋਹ ਲਈਆਂ ਗਈਆਂ ਹਨ, ਇਸ ਤੋਂ ਸੁਚੇਤ ਹੋਣ ਦੀ ਲੋੜ ਹੈ ਅਤੇ ਗੁਰੂ ਘਰਾਂ ਦਾ ਪ੍ਰਬੰਧ ਪੰਥਕ ਭਾਵਨਾਵਾਂ ਅਨੁਸਾਰ ਹੀ ਹੋਣਾ ਚਾਹੀਦਾ ਹੈ ¢