ਵਿਦਿਆਲੇ ਦਾ ਟੂਰ ਗਿਆ ਸੀ।
ਕਈ ਸੌ ਮੀਲਾਂ ਦੂਰ ਗਿਆ ਸੀ।
ਬੈਠੇ ਜਾ ਕੇ ਝੀਲ ਕਿਨਾਰੇ।
ਜਿੱਥੇ ਸੁੰਦਰ ਅਜ਼ਬ ਨਜ਼ਾਰੇ।
ਬਾਗ੍ਹਾਂ ਦੀ ਹਰਿਆਲੀ ਵੇਖੀ।
ਚਹੁੰ ਪਾਸੇ ਖ਼ੁਸ਼ਹਾਲੀ ਵੇਖੀ।
ਹੱਸ-ਹੱਸ ਜਿੱਥੇ ਵਕਤ ਗੁਜ਼ਾਰੇ।
ਜਾ ਕੇ ਬੈਠੇ ਝੀਲ ਕਿਨਾਰੇ।
ਖ਼ੁਸ਼ਬੂਆਂ ਦੀ ਹਸਤੀ ਵੇਖੀ।
ਚਾਰੇ ਪਾਸੇ ਮਸਤੀ ਵੇਖੀ।
ਫੁੱਲ ਖਿੜ੍ਹੇ ਸੀ ਪਿਆਰੇ-ਪਿਆਰੇ।
ਜਾ ਕੇ ਬੈਠੇ ਝੀਲ ਕਿਨਾਰੇ।
ਰਾਤੀਂ ਪਾਣੀ ਜਗ ਮਗ ਜਗਦਾ।
ਬੇੜੀ ਹੇਠਾਂ ਕਿੰਨਾ ਫਬਦਾ।
ਪਾਣੀ ਦੇ ਵਿਚ ਚੰਨ ਸਿਤਾਰੇ।
ਬੈਠੇ ਜਾ ਕੇ ਝੀਲ ਕਿਨਾਰੇ।
ਚੰਗੇ ਲਗਦੇ ਪੰਛੀ ਤਰਦੇ।
ਕਿਣ-ਮਿਣ, ਕਿਣ-ਮਿਣ ਬੱਦਲ ਵਰ੍ਹਦੇ।
ਕੁਦਰਤ ਲੱਖ ਸਵਰਗ ਉਤਾਰੇ।
ਬੈਠੇ ਜਾ ਕੇ ਝੀਲ ਕਿਨਾਰੇ।
-ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋਬਾਈਲ : 98156-25409