ਸੁਆਲ : 151. 'ਬਾਬਾ ਫ਼ਰੀਦ ਯੂਨੀਵਰਸਿਟੀ' ਕਿਹੜੇ ਵਿਸ਼ੇ ਨਾਲ ਸੰਬੰਧਿਤ ਹੈ?
152. 'ਗੁਰੂ ਕਾਸ਼ੀ ਦਮਦਮਾ ਸਾਹਿਬ' ਵਾਲੇ ਨਗਰ ਦਾ ਨਾਂਅ ਕੀ ਹੈ?
153. 'ਮਹਾਂਭਾਰਤ' ਦੀ ਲੜਾਈ ਕਿੱਥੇ ਹੋਈ?
154. 'ਰਾਜਾ ਕਰਨ' ਦੇ ਨਾਂਅ 'ਤੇ ਵਸਿਆ ਸ਼ਹਿਰ ਕਿਹੜਾ ਹੈ?
155. 'ਜਿਉਣੇ ਮੌੜ' ਦਾ ਸੰਬੰਧ ਕਿਹੜੇ ਜ਼ਿਲ੍ਹੇ ਨਾਲ ਹੈ?
156. 'ਬੱਬਰ ਅਕਾਲੀ' ਲਹਿਰ ਕਿਥੋਂ ਸ਼ੁਰੂ ਹੋਈ?
157. 'ਬਾਬਾ ਭਗਤ ਸਿੰਘ ਬਿਲਗਾ' ਕੌਣ ਸੀ?
158. ਪੰਜਾਬੀ ਕਵੀ 'ਪਾਸ਼' ਕਿਹੜੇ ਪਿੰਡ ਦਾ ਸੀ?
159. 'ਗੁਰਬਖ਼ਸ਼ ਸਿੰਘ ਪ੍ਰੀਤਲੜੀ' ਨੇ ਕਿਹੜਾ ਪਿੰਡ ਵਸਾਇਆ ਸੀ?
160. 'ਅੰਮ੍ਰਿਤ ਪ੍ਰੀਤਮ' ਕਿੱਥੇ ਰਹਿੰਦੀ ਸੀ?
ਉੱਤਰ : 151. ਸਿਹਤ, ਵਿਗਿਆਨ ਨਾਲ ਫਰੀਦਕੋਟ ਵਿਚ।
152. ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ।
153. ਕੁਰੂਕਸ਼ੇਤਰ।
154. ਕਰਨਾਲ।
155. ਮਾਨਸਾ।
156. ਦੁਆਬੇ ਵਿਚੋਂ।
157. ਦੇਸ਼ ਭਗਤ ਯਾਦਗਾਰ ਹਾਲ ਦਾ ਨਿਗਰਾਨ ਗ਼ਦਰੀ ਬਾਬਾ।
158. ਤਲਵੰਡੀ ਸਲੇਮ-ਨਕੋਦਰ, ਜ਼ਿਲ੍ਹਾ ਜਲੰਧਰ।
159. ਪ੍ਰੀਤ ਨਗਰ, ਜ਼ਿਲ੍ਹਾ ਅੰਮ੍ਰਿਤਸਰ।
160. ਦਿੱਲੀ। (ਚਲਦਾ)
-ਮੋਬਾਈਲ : +1-647-403-1299