1. ਬੁਰਾ ਵਕਤ ਆਪਣੇ ਅਤੇ ਬਿਗਾਨਿਆਂ ਵਿਚਲਾ ਫ਼ਰਕ ਮਿਟਾ ਦਿੰਦਾ ਹੈ |

2. ਦੋ ਮਿੰਟ ਲਈ ਆਇਆ ਗੁੱਸਾ ਕਈ ਵਾਰ ਜ਼ਿੰਦਗੀ ਭਰ ਦੀ ਸਜ਼ਾ ਬਣ ਜਾਂਦਾ ਹੈ |
3. ਬੁਰੇ ਕਹਿਣ ਨਾਲ ਕੋਈ ਬੁਰਾ ਅਤੇ ਚੰਗੇ ਕਹਿਣ ਨਾਲ ਕੋਈ ਚੰਗਾ ਨਹੀਂ ਬਣ ਜਾਂਦਾ | ਵਿਅਕਤੀ ਦੇ ਕੰਮ ਹੀ ਉਸ ਦੀ ਚੰਗਿਆਈ ਜਾਂ ਬੁਰਾਈ ਨੂੰ ਨਿਰਧਾਰਿਤ ਕਰਦੇ ਹਨ |
4. ਮਿਹਨਤ ਅਸੰਭਵ ਨੂੰ ਸੰਭਵ ਬਣਾ ਦਿੰਦੀ ਹੈ |
5. ਖੁੱਲ੍ਹੀਆਂ ਅੱਖਾਂ ਨਾਲ ਦੇਖੇ ਸੁਪਨੇ ਬੰਦੇ ਨੂੰ ਸੌਣ ਨਹੀਂ ਦਿੰਦੇ |
6. ਤੁਰੀ ਜਾਂਦੀ ਕੀੜੀ ਜ਼ਿੰਦਗੀ ਵਿਚ ਨਿਰੰਤਰ ਚਲਦੇ ਰਹਿਣ ਦਾ ਸੁਨੇਹਾ ਦਿੰਦੀ ਹੈ |
7. ਥੱਕਣ ਅਤੇ ਅੱਕਣ ਵਾਲਿਆਂ ਤੋਂ ਮੰਜ਼ਿਲਾਂ ਦੂਰ ਰਹਿੰਦੀਆਂ ਹਨ |
8. ਇੱਛਾਵਾਂ ਦੀ ਪੂਰਤੀ ਕਰਦਾ ਹੋਇਆ ਮਨੁੱਖ ਇਕ ਦਿਨ ਆਪ ਹੀ ਪੂਰਾ ਹੋ ਜਾਂਦਾ ਹੈ, ਪ੍ਰੰਤੂ ਉਸ ਦੀਆਂ ਇੱਛਾਵਾਂ ਕਦੇ ਪੂਰੀਆਂ ਨਹੀਂ ਹੁੰਦੀਆਂ |
9. ਥੋੜ੍ਹੇ ਸਾਮਾਨ ਨਾਲ ਕੀਤਾ ਸਫ਼ਰ ਆਰਾਮਦਾਇਕ ਰਹਿੰਦਾ ਹੈ |
10. ਪੈਸੇ ਨਾਲ ਮਹਿੰਗਾ ਬਿਸਤਰ ਤਾਂ ਖਰੀਦਿਆ ਜਾ ਸਕਦਾ ਹੈ, ਪ੍ਰੰਤੂ ਚੈਨ ਦੀ ਨੀਂਦ ਨਹੀਂ |
-ਪਿੰਡ ਕਾਲਝਰਾਣੀ, ਡਾਕਖਾਨਾ ਚੱਕ ਅਤਰ ਸਿੰਘ ਵਾਲਾ, ਤਹਿ: ਅਤੇ ਜਿਲ੍ਹਾ ਬਠਿੰਡਾ |
ਮੋਬਾਈਲ : 70873-67969