21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਦਿੱਲੀ ਦੀਆਂ ਝੁੱਗੀ ਬਸਤੀਆਂ ਵਾਸਤੇ ਮੁੰਬਈ ਦੇ 'ਧਾਰਾਵੀ ਮਾਡਲ' ਦਾ ਅਧਿਐਨ ਕਰ ਸਕਦੀ ਹੈ ਦਿੱਲੀ ਸਰਕਾਰ

ਅਜੀਤ ਡੈਸਕ 21-06-2025
ਨਵੀਂ ਦਿੱਲੀ,20 ਜੂਨ (ਜਗਤਾਰ ਸਿੰਘ)- ਦਿੱਲੀ ਸਰਕਾਰ ਰਾਜਧਾਨੀ ਦੀ ਝੁੱਗੀ ਬਸਤੀਆਂ ਦਾ ਮੁੰਬਈ ਦੀ ਧਾਰਾਵੀ ਦੀ ਤਰਜ਼ 'ਤੇ ਪੁਨਰ-ਵਿਕਾਸ (ਰੀ-ਡਿਵੈਲਪਮੈਂਟ) ਕਰ ਸਕਦੀ ਹੈ ¢ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਝੁੱਗੀਆਂ ਦੇ ਰੀ-ਡਿਵੈਲਪਮੈਂਟ ਦੇ ਲਈ ਮੁੰਬਈ ਦੇ ਧਾਰਾਵੀ ਮਾਡਲ ਦਾ ਅਧਿਐਨ ਕਰਨ ਬਾਰੇ ਵਿਚਾਰ ਕਰ ਰਹੀ ਹੈ ¢ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਕੁੱਝ ਲੋਕ ਦਿੱਲੀ ਵਿਚ ਝੁੱਗੀ ਬਸਤੀਆਂ ਨੂੰ ਤੋੜਨ ਦੇ ਬਾਰੇ ਵਿਚ ਗ਼ਲਤ ਸੂਚਨਾ ਫੈਲਾ ਰਹੇ ਹਨ ¢ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਰੇਲਵੇ ਲਾਈਨ ਦੇ ਕੋਲ ਘਰ ਬਣਾਉਂਦੇ ਹੋ ਤਾਂ ਮੁੱਖ ਮੰਤਰੀ ਤੁਹਾਨੂੰ ਬਚਾਏਗੀ ਨਹੀਂ ¢ ਉਨ੍ਹਾਂ ਕਿਹਾ ਕਿ ਰੇਲਵੇ ਨੇੜੇ ਝੁੱਗੀ ਬਣਾਉਣ ਵਾਲਿਆਂ ਨੂੰ ਆਪਣੀ ਸੁਰੱਖਿਆ ਬਾਰੇ ਸੋਚਣਾ ਚਾਹੀਦਾ ਹੈ ¢ ਜੇਕਰ ਕੋਈ ਰੇਲ ਹਾਦਸਾ ਹੁੰਦਾ ਹੈ ਤਾਂ ਪਟੜੀ 'ਤੇ ਕਿਸੀ ਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਇਸ ਦੇ ਲਈ ਕੌਣ ਜ਼ਿੰਮੇਵਾਰ ਹੋਏਗਾ ¢ ਰੇਖਾ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮਕਸਦ ਮਕਾਨ ਢਾਹੁਣਾ ਨਹੀਂ ਹੈ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਘਰ ਮੁਹੱਈਆ ਕਰਾਉਂਦੇ ਰਹੀਏ ਪਰ ਲੋਕ ਝੁੱਗੀਆਂ ਨੂੰ ਛੱਡਣ ਹੀ ਨਹੀਂ ¢ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜਧਾਨੀ ਵਿਚ 675 ਝੁੱਗੀ ਬਸਤੀਆਂ ਦੇ ਪੁਨਰ ਵਿਕਾਸ ਦੇ ਲਈ ਮੁੰਬਈ ਦੇ ਧਾਰਾਵੀ ਮਾਡਲ ਦਾ ਅਧਿਐਨ ਕਰ ਸਕਦੀ ਹੈ ¢
ਪਿਛਲੀ ਖ਼ਬਰ ਉੱਘੇ ਪੱਤਰਕਾਰ ਪ੍ਰਦੀਪ ਸਰਦਾਨਾ ਦੇ ਪੱਤਰਕਾਰੀ ਵਿਚ 50 ਸਾਲ ਆਪਣੀ ਮਿਹਨਤ, ਇਮਾਨਦਾਰੀ ਅਤੇ ਸਿਧਾਂਤਾਂ ਦੇ ਪ੍ਰਮਾਣਿਕ ਪੱ... ਅਗਲੀ ਖ਼ਬਰ ਦਿੱਲੀ ਦੀ ਸੰਗਤ ਇੱਕਜੁੱਟ ਹੋ ਕੇ ਸਿੱਖਾਂ ਦੀ ਸਾਂਝੀ ਤਾਕਤ ਨੂੰ ਕਰੇ 'ਤਕੜਾ'-ਜਥੇ. ਗੜਗੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।