22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਦਿੱਲੀ ਮੈਟਰੋ ਦੇ ਕੋਚ ਵਿਚ ਸੱਪ ਦਾਖ਼ਲ ਹੋਇਆ

ਅਜੀਤ ਡੈਸਕ 21-06-2025
ਨਵੀਂ ਦਿੱਲੀ, 20 ਜੂਨ (ਮਿਸਰਦੀਪ ਭਾਟੀਆ)- ਦਿੱਲੀ ਮੈਟਰੋ ਨਾਲ ਜੁੜੀ ਇਕ ਹੈਰਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ | ਇਸ ਵੀਡੀਓ ਅਨੁਸਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੈਟਰੋ ਦੇ ਅਗਲੇ ਕੋਚ ਯਾਨੀ ਮਹਿਲਾ ਕੋਚ ਵਿਚ ਇਕ ਸੱਪ ਦਾਖ਼ਲ ਹੋ ਗਿਆ, ਜਿਸ ਕਾਰਨ ਕੋਚ ਵਿਚ ਬੈਠੀਆਂ ਔਰਤਾਂ ਡਰ ਨਾਲ ਚੀਕਣ ਲੱਗ ਪਈਆਂ | 20 ਜੂਨ ਨੂੰ ਵਾਇਰਲ ਹੋ ਰਹੀ ਇਸ ਵੀਡੀਓ ਵਿਚ ਯਾਤਰੀ ਘਬਰਾਹਟ ਵਿਚ ਸੀਟਾਂ 'ਤੇ ਚੜ੍ਹਦੇ ਦਿਖਾਈ ਦੇ ਰਹੇ ਹਨ | ਹਾਲਾਂਕਿ ਵਾਇਰਲ ਕਲਿੱਪ ਵਿਚ ਕਿਤੇ ਵੀ ਸੱਪ ਦਿਖਾਈ ਨਹੀਂ ਦੇ ਰਿਹਾ | ਵੀਡੀਓ ਅਨੁਸਾਰ ਜਿਵੇਂ ਹੀ ਔਰਤਾਂ ਨੂੰ ਕੋਚ ਵਿਚ ਸੱਪ ਦੀ ਮੌਜੂਦਗੀ ਦਾ ਸ਼ੱਕ ਹੁੰਦਾ ਹੈ, ਉਹ ਤੁਰੰਤ ਪ੍ਰਕਿਰਿਆ ਦਿੰਦੀਆਂ ਹਨ | ਕੁਝ ਔਰਤਾਂ ਆਪਣੇ ਆਪ ਨੂੰ ਬਚਾਉਣ ਲਈ ਮੈਟਰੋ ਸੀਟਾਂ 'ਤੇ ਚੜ੍ਹ ਜਾਂਦੀਆਂ ਹਨ, ਜਦੋਂਕਿ ਕੁਝ ਐਮਰਜੈਂਸੀ ਅਲਾਰਮ ਬਟਨ ਦੀ ਭਾਲ ਸ਼ੁਰੂ ਕਰ ਦਿੰਦੀਆਂ ਹਨ | ਇਸ ਦੌਰਾਨ ਇਕ-ਦੋ ਵਾਰ ਲਾਲ ਬਟਨ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ | ਕੋਚ ਪੂਰੀ ਤਰ੍ਹਾਂ ਭਰਿਆ ਪਿਆ ਹੈ, ਜਿਸ ਵਿਚ ਘਬਰਾਹਟ ਵਿਚ ਔਰਤਾਂ ਨੂੰ ਲਗਾਤਾਰ ਇਧਰ-ਉਧਰ ਭੱਜਦੀਆਂ ਅਤੇ ਸੀਟਾਂ ਉੱਤੇ ਚੜ੍ਹਦੀਆਂ ਨੂੰ ਦੇਖਿਆ ਜਾ ਸਕਦਾ ਹੈ |
ਪਿਛਲੀ ਖ਼ਬਰ ਦਿੱਲੀ-ਐਨ.ਸੀ.ਆਰ. ਵਿਚ ਚਾਰ ਦਿਨ ਹਨੇਰੀ ਤੂਫ਼ਾਨ ਦੇ ਨਾਲ ਮੀਂਹ ਦੀ ਚੇਤਾਵਨੀ ਅਗਲੀ ਖ਼ਬਰ ਸਾਹਿਤ ਅਕਾਦਮੀ ਦੁਆਰਾ ਵਿਦਿਆ ਨਿਵਾਸ ਮਿਸ਼ਰਾ ਜਨਮ ਸ਼ਤਾਬਦੀ ਮੌਕੇ ਆਯੋਜਿਤ ਦੋ ਰੋਜ਼ਾ ਸੈਮੀਨਾਰ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।