ਨਵੀਂ ਦਿੱਲੀ, 20 ਜੂਨ (ਮਿਸਰਦੀਪ ਭਾਟੀਆ)- ਦਿੱਲੀ-ਐਨ.ਸੀ.ਆਰ. ਦਾ ਮੌਸਮ ਇਕ ਵਾਰ ਫਿਰ ਬਦਲਣ ਵਾਲਾ ਹੈ | ਮੌਸਮ ਵਿਭਾਗ ਨੇ ਹਨੇਰੀ-ਤੂਫ਼ਾਨ ਦੇ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ | ਰਾਸ਼ਟਰੀ ਰਾਜਧਾਨੀ ਵਿਚ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 26-8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ | 22 ਜੂਨ ਨੂੰ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਦਿਨ ਭਰ ਤੇਜ਼ ਬਾਰਿਸ਼ ਹੋ ਸਕਦੀ ਹੈ | ਇਸ ਸਮੇਂ ਦੌਰਾਨ 30-40 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚਲ ਸਕਦੀ ਹੈ | ਮੌਸਮ ਵਿਭਾਗ ਨੇ 23 ਜੂਨ ਨੂੰ ਵੀ ਇਸੇ ਤਰ੍ਹਾਂ ਦੇ ਮੌਸਮ ਦੀ ਚੇਤਾਵਨੀ ਦਿੱਤੀ ਹੈ | ਦੋਵਾਂ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ | 24 ਜੂਨ ਦੀ ਸਵੇਰ ਤੋਂ ਦਿੱਲੀ ਵਿਚ ਹਨੇਰੀ-ਤੂਫ਼ਾਨ ਅਤੇ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ | ਮੌਸਮ ਵਿਭਾਗ ਅਨੁਸਾਰ 25 ਅਤੇ 26 ਜੂਨ ਨੂੰ ਅਸਮਾਨ ਵਿਚ ਬੱਦਲ ਛਾਏ ਰਹਿ ਸਕਦੇ ਹਨ | ਪਰ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ | ਇਨ੍ਹਾਂ ਦੋਵਾਂ ਦਿਨਾਂ ਵਿਚ ਵੱਧ ਤੋਂ ਵੱਧ ਤਾਪਮਾਨ 34-35 ਡਿਗਰੀ ਦੇ ਆਸਪਾਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਦੇ ਆਸਪਾਸ ਰਹਿ ਸਕਦਾ ਹੈ |