22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ਼ ਇੰਡੀਆ ਵਲੋਂ ਡਾ. ਮਨੋਜ ਕੁਮਾਰ ਦਾ ਸਨਮਾਨ

ਅਜੀਤ ਡੈਸਕ 21-06-2025
ਯਮੁਨਾਨਗਰ, 20 ਜੂਨ (ਗੁਰਦਿਆਲ ਸਿੰਘ ਨਿਮਰ)-ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ਼ ਇੰਡੀਆ (ਪੀ. ਆਰ. ਐਸ. ਆਈ.) ਦੀ ਅਗਵਾਈ ਹੇਠ 'ਆਪ੍ਰੇਸ਼ਨ ਸੰਧੂਰ ਸ਼ੌਰਿਆ ਕੇ ਗਲੋਰੀਅਸ ਵਾਇਸਿਜ਼' ਵਿਸ਼ੇ 'ਤੇ ਇਕ ਆਨਲਾਈਨ ਰਾਸ਼ਟਰੀ ਕਵੀ ਸੰਮੇਲਨ ਕਰਵਾਇਆ ਗਿਆ, ਜਿਸ 'ਚ ਡੀ. ਆਈ. ਪੀ. ਆਰ. ਯਮੁਨਾਨਗਰ ਡਾ. ਮਨੋਜ ਕੁਮਾਰ ਨੇ 'ਗੁੱਸੇ ਕੋ ਪਾਲੋ' ਨਾਮਕ ਇਕ ਕਵਿਤਾ ਸਮੇਤ ਕੁਝ ਹੋਰਨਾਂ ਕਵਿਤਾਵਾਂ ਪੇਸ਼ ਕੀਤੀਆਂ | ਇਸ ਕਵੀ ਸੰਮੇਲਨ ਦੇ ਮੁੱਖ ਮਹਿਮਾਨ ਲੈਫ਼. ਜਨਰਲ ਪੀ. ਵੀ. ਐਸ. ਐਮ./ਏ. ਵੀ. ਐਸ. ਐਮ. (ਸੇਵਾ-ਮੁਕਤ) ਰਾਕੇਸ਼ ਕੁਮਾਰ ਲੂੰਬਾ ਸਨ, ਜਦਕਿ ਸੰਮੇਲਨ ਦੀ ਪ੍ਰਧਾਨਗੀ ਪੀ. ਆਰ. ਐਸ. ਆਈ. ਦੇ ਰਾਸ਼ਟਰੀ ਪ੍ਰਧਾਨ ਡਾ. ਅਜੀਤ ਪਾਠਕ ਨੇ ਕੀਤੀ | ਇਸ ਸੰਮੇਲਨ 'ਚ ਭਾਗ ਲੈਣ ਬਦਲੇ ਡਾ. ਮਨੋਜ ਕੁਮਾਰ ਨੂੰ ਪੀ. ਆਰ. ਐਸ. ਆਈ. ਦੇ ਪ੍ਰਧਾਨ ਡਾ. ਅਜੀਤ ਪਾਠਕ ਨੇ ਪ੍ਰਸ਼ੰਸਾ ਪੱਤਰ ਅਤੇ ਇਕ ਸ਼ੀਲਡ ਭੇਜ ਕੇ ਸਨਮਾਨਿਤ ਕੀਤਾ | ਇਸ ਸਨਮਾਨ ਬਦਲੇ ਡਾ. ਮਨੋਜ ਕੁਮਾਰ ਨੇ ਪੀ. ਆਰ. ਐਸ. ਆਈ. ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਜ਼ਿਕਰਯੋਗ ਹੈ ਕਿ ਹੁਣ ਤੱਕ ਡਾ. ਮਨੋਜ ਕੁਮਾਰ ਦੀਆਂ ਤਿੰਨ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਦਕਿ ਕਈ ਕਿਤਾਬਾਂ ਉਨ੍ਹਾਂ ਦੁਆਰਾ ਸਾਂਝੇ ਤੌਰ 'ਤੇ ਲਿਖੀਆਂ ਗਈਆਂ ਹਨ | ਇਸ ਤੋਂ ਇਲਾਵਾ ਡਾ. ਮਨੋਜ ਕੁਮਾਰ ਦੀਆਂ ਲਿਖਤਾਂ ਅਤੇ ਲੇਖ ਸਮੇਂ-ਸਮੇਂ 'ਤੇ ਰਾਸ਼ਟਰੀ ਅਖ਼ਬਾਰਾਂ ਅਤੇ ਰਸਾਲਿਆਂ 'ਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ | ਇਸ ਤੋਂ ਪਹਿਲਾਂ ਡਾ. ਮਨੋਜ ਕੁਮਾਰ ਨੇ ਭਾਰਤ ਸਰਕਾਰ ਦੇ ਇਕ ਜਨਤਕ ਖੇਤਰ ਦੇ ਉੱਦਮ 'ਕੋਲ ਇੰਡੀਆ' 'ਚ ਲਗਪਗ 12 ਸਾਲਾਂ ਤੱਕ ਸੇਵਾ ਨਿਭਾਈ ਹੈ |
ਪਿਛਲੀ ਖ਼ਬਰ ਐਮ.ਪੀ. ਨਵੀਨ ਜਿੰਦਲ ਨੇ ਪੀ.ਡਬਲਯੂ.ਡੀ. ਰੈਸਟ ਹਾਊਸ ਵਿਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ 'ਸਮਰ ਸਕੂਲ ਪ੍ਰੇਰਨਾ-2025' ਤਹਿਤ ਵਿਦਿਆਰਥੀਆਂ ਨੂੰ ਕੁਰੂਕਸ਼ੇਤਰ ਦਾ ਵਿੱਦਿਅਕ ਦੌਰਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।