22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਐਮ.ਪੀ. ਨਵੀਨ ਜਿੰਦਲ ਨੇ ਪੀ.ਡਬਲਯੂ.ਡੀ. ਰੈਸਟ ਹਾਊਸ ਵਿਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਅਜੀਤ ਡੈਸਕ 21-06-2025
ਗੁਹਲਾ ਚੀਕਾ, 20 ਜੂਨ (ਓ.ਪੀ. ਸੈਣੀ)-ਐਮ.ਪੀ. ਨਵੀਨ ਜਿੰਦਲ ਨੇ ਕਿਹਾ ਕਿ ਅਧਿਕਾਰੀਆਂ ਦੇ ਪੱਧਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਬਹੁਤ ਜਰੂਰੀ ਹੈ | ਜੇਕਰ ਇਸ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਨ੍ਹਾਂ ਦੇ ਦਰਵਾਜੇ ਜਨਤਾ ਲਈ ਹਮੇਸ਼ਾ ਖੁੱਲ੍ਹੇ ਹਨ | ਮੁੱਖ ਮੰਤਰੀ ਨਾਇਬ ਸੈਣੀ ਨੇ ਰਾਜ ਵਿਚ ਸ਼ੁਰੂ ਕੀਤੇ ਕੰਮ ਦੇ ਨਾਲ-ਨਾਲ ਸਤਿਕਾਰ ਦੀ ਪਰੰਪਰਾ ਨੇ ਲੋਕਾਂ ਦਾ ਉਨ੍ਹਾਂ ਦੀ ਸਰਕਾਰ ਪ੍ਰਤੀ ਵਿਸ਼ਵਾਸ ਵਧਾਇਆ ਹੈ | ਸਾਰਿਆਂ ਨੂੰ ਇਸ ਦੀ ਪਾਲਣਾ ਕਰਨੀ ਪਵੇਗੀ | ਸ੍ਰੀ ਨਵੀਨ ਜਿੰਦਲ ਪੀਡਬਲਯੂਡੀ ਰੈਸਟ ਹਾਊਸ, ਗੁਹਲਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ | ਉਨ੍ਹਾਂ ਨੇ ਐਸ.ਡੀ.ਐਮ. ਕੈਪਟਨ ਪ੍ਰਵੇਸ ਨੂੰ ਵਾਰਡ 12 ਬੇਗਾ ਬਸਤੀ ਦੇ ਤਲਾਅ ਦੀ ਸਫਾਈ ਸੰਬੰਧੀ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਨਗਰ ਪਾਲਿਕਾ ਅਤੇ ਸਾਰੇ ਸੰਬੰਧਤ ਸਰਕਾਰੀ ਵਿਭਾਗਾਂ ਨੂੰ ਮਿਲ ਕੇ ਸਫਾਈ 'ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ | ਉਨ੍ਹਾਂ ਦਾ ਵਿਜਨ ਹੈ ਕਿ ਗੁਹਲਾ ਇਕ ਸੁੰਦਰ ਅਤੇ ਸਾਫ-ਸੁਥਰਾ ਸ਼ਹਿਰ ਬਣ ਕੇ ਉਭਰੇ | ਜੇਕਰ ਇਸ ਵਿਚ ਉਨ੍ਹਾਂ ਦੇ ਸਹਿਯੋਗ ਦੀ ਲੋੜ ਹੈ, ਤਾਂ ਉਹ ਹਰ ਤਰ੍ਹਾਂ ਨਾਲ ਤਿਆਰ ਹਨ ਅਤੇ ਜੇਕਰ ਕੋਈ ਸਫਾਈ ਦੇ ਕੰਮ ਵਿੱਚ ਰੁਕਾਵਟ ਪਾਉਂਦਾ ਹੈ, ਤਾਂ ਉਸ ਨਾਲ ਵੀ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ | ਪ੍ਰੋਗਰਾਮ ਤਹਿਤ, ਚੌਲਾਂ ਦੀ ਡਿਲਿਵਰੀ ਦਾ ਸਮਾਂ ਵਧਾਉਣ ਦੀ ਮੰਗ ਰਾਈਸ ਮਿੱਲਰਜ ਐਸੋਸੀਏਸਨ ਵਲੋਂ ਨਵੀਨ ਜਿੰਦਲ ਦੇ ਸਾਹਮਣੇ ਰੱਖੀ ਗਈ | ਇਸ 'ਤੇ ਉਨ੍ਹਾਂ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ 'ਤੇ ਸਮੱਸਿਆ ਦਾ ਨੋਟਿਸ ਲੈਣ ਦੇ ਨਿਰਦੇਸ਼ ਦਿੱਤੇ | ਖਿਡਾਰੀ ਨੂੰ ਦਿੱਤੀ ਗਈ 15 ਹਜਾਰ ਦੀ ਮਹੀਨਾਵਾਰ ਸਹਾਇਤਾ-ਖਿਡਾਰੀ ਕਮਲਜੀਤ ਕੌਰ ਸ੍ਰੀ ਨਵੀਨ ਜਿੰਦਲ ਦੇ ਸਾਹਮਣੇ ਪਹੁੰਚੀ | ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਖੇਡਾਂ ਵਿੱਚ ਤਗਮੇ ਜਿੱਤ ਚੁੱਕੀ ਹੈ | ਹੁਣ ਉਨ੍ਹਾਂ ਨੂੰ ਆਪਣੀ ਖੁਰਾਕ ਅਤੇ ਅਭਿਆਸ ਲਈ ਮਦਦ ਦੀ ਲੋੜ ਹੈ | ਸ੍ਰੀ ਨਵੀਨ ਜਿੰਦਲ ਨੇ ਖਿਡਾਰੀ ਕਮਲਜੀਤ ਨੂੰ 1 ਸਾਲ ਲਈ ਪ੍ਰਤੀ ਮਹੀਨਾ 15 ਹਜਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ | ਇਸ ਦੇ ਨਾਲ ਹੀ ਉਨ੍ਹਾਂ ਨੇ ਬਿਜਲੀ, ਸੜਕ ਅਤੇ ਹੋਰ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ 'ਤੇ ਹੀ ਹੱਲ ਕਰਵਾਇਆ | ਇਚ ਮੌਕੇ ਐਸ.ਸੀ.ਐਸ.ਟੀ ਕਮਿਸਨ ਹਰਿਆਣਾ ਦੇ ਮੈਂਬਰ ਰਵੀ ਤਾਰਾਂਵਾਲੀ, ਸਾਬਕਾ ਵਿਧਾਇਕ ਕੁਲਵੰਤ ਬਾਜੀਗਰ, ਰਾਮਸਵਰੂਪ ਜਿੰਦਲ, ਓਮਤਾ ਰਾਮ ਬਾਲਮੀਕੀ, ਮਹਿੰਦਰ ਚੀਮਾ, ਸੰਜੀਵ ਮਿੱਤਲ ਗੂਹਲਾ ਮੰਡਲ ਪ੍ਰਧਾਨ, ਜੋਗਾ ਸਿੰਘ ਭਾਗ ਮੰਡਲ ਪ੍ਰਧਾਨ, ਸਤਿਆਵਾਨ ਸੀਡਾ ਕੰਗਥਲੀ ਮੰਡਲ ਪ੍ਰਧਾਨ, ਜੈ ਭਗਵਾਨ ਸਰਮਾ ਬਾਊਪੁਰ, ਕਿ੍ਸਨਾ ਸਿੰਘ ਸਰਮਾ ਸਰਮਾ, ਰਣਸੀਂਹ ਸ਼ਰਮਾ, ਹਰਿੰਦਰ ਸਿੰਘ ਸਰਮਾ, ਸਵ. ਸ਼ਰਮਾ, ਕਿ੍ਸਨ ਬਾਂਸਲ, ਕਲਾਇਤ ਹਲਕਾ ਇੰਚਾਰਜ ਕਰਮਵੀਰ ਸਿਸੋਦੀਆ ਅਤੇ ਹੋਰ ਪਤਵੰਤੇ ਹਾਜਰ ਸਨ |
ਪਿਛਲੀ ਖ਼ਬਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਐਮਰਜੈਂਸੀ ਨੂੰ 'ਕਾਲਾ ਦਿਵਸ' ਵਜੋਂ ਮਨਾਏ ਜਾਣ ਨੂੰ ਲੈ ਕੇ ਪੈਦਾ ਹ... ਅਗਲੀ ਖ਼ਬਰ ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ਼ ਇੰਡੀਆ ਵਲੋਂ ਡਾ. ਮਨੋਜ ਕੁਮਾਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।