ਸੈਕਟਰ-17 ਹੁੱਡਾ ਥਾਣੇ ਦੀ ਟੀਮ ਵਲੋਂ ਭਗੌੜਾ ਮੁਲਜ਼ਮ ਕਾਬੂ
ਅਜੀਤ ਡੈਸਕ
21-06-2025
ਯਮੁਨਾਨਗਰ, 20 ਜੂਨ (ਗੁਰਦਿਆਲ ਸਿੰਘ ਨਿਮਰ)-ਸੈਕਟਰ-17 ਹੁੱਡਾ ਥਾਣੇ ਦੀ ਟੀਮ ਵਲੋਂ ਭਗੌੜੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਭਗੌੜੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਲਈ ਇਕ ਟੀਮ ਬਣਾਈ ਹੈ | ਇਸ ਟੀਮ ਨੇ ਭਗੌੜੇ ਮੁਲਜ਼ਮ ਨਵੀਨ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਗੰਗਾਨਗਰ ਕਾਲੋਨੀ ਜਗਾਧਰੀ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਮੁਲਜ਼ਮ ਨੂੰ ਮਾਣਯੋਗ ਅਦਾਲਤ ਨੇ ਕੇਸ ਨੰਬਰ 403/23 ਧਾਰਾ 174-ਏ ਆਈ. ਪੀ. ਸੀ. ਥਾਣਾ ਸੈਕਟਰ-17 ਹੁੱਡਾ 'ਚ ਭਗੌੜਾ ਐਲਾਨਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰਨ ਉਪਰੰਤ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |