11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ
ਅਨਾਜ ਮੰਡੀ ਵਿਆਸਪੁਰ ਵਿਖੇ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਯੋਗਾ ਕਰਦੇ ਹੋਏ ਲੋਕ | ਤਸਵੀਰ : ਨਿਮਰ
<br/>
22-06-2025
ਸਬ-ਡਵੀਜ਼ਨਲ ਅਫ਼ਸਰ ਜਸਪਾਲ ਸਿੰਘ ਗਿੱਲ ਨੇ ਕਿਹਾ ਕਿ 21 ਜੂਨ 2015 ਨੂੰ ਪਹਿਲੀ ਵਾਰ ਵਿਸ਼ਵ ਭਰ 'ਚ ਸਾਂਝੇ ਤੌਰ 'ਤੇ ਮਹਾਨ ਤਿਉਹਾਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਉਦੋਂ ਤੋਂ ਇਹ ਦਿਨ ਨਾ ਸਿਰਫ਼ ਭਾਰਤੀਆਂ ਲਈ ਸਗੋਂ ਪੂਰੀ ਦੁਨੀਆ ਲਈ ਇਕ ਤਿਉਹਾਰ ਬਣ ਗਿਆ ਹੈ | ੳਨ੍ਹਾਂ ਕਿਹਾ ਕਿ ਇਸ ਸਾਲ ਦਾ ਥੀਮ ਸਾਨੂੰ ਸਾਰਿਆਂ ਨੂੰ ਇਕ ਮਹੱਤਵਪੂਰਨ ਸੰਦੇਸ਼ ਦਿੰਦਾ ਹੈ ਕਿ ਜੇਕਰ ਅਸੀਂ ਸਿਹਤਮੰਦ ਰਹਾਂਗੇ, ਸਾਡੇ ਵਿਚਾਰ ਸ਼ੁੱਧ ਰਹਿਣਗੇ, ਸਾਡਾ ਮਨ ਸ਼ਾਂਤ ਰਹੇਗਾ ਤਾਂ ਸਾਡਾ ਪਰਿਵਾਰ, ਸਮਾਜ, ਰਾਸ਼ਟਰ ਅਤੇ ਅੰਤ 'ਚ ਧਰਤੀ ਵੀ ਸਿਹਤਮੰਦ ਅਤੇ ਸੰਤੁਲਿਤ ਰਹੇਗੀ | ਇਸ ਲਈ ਮਨੁੱਖੀ ਜੀਵਨ 'ਚ ਯੋਗ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ | ਅੰਤ 'ਚ ਮੁੱਖ ਮਹਿਮਾਨ ਸੁਮਨ ਬਾਹਮਣੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਆਸਪੁਰ ਦੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਆਸਥਾ ਗਰਗ, ਨਾਇਬ ਤਹਿਸੀਲਦਾਰ ਦਲਜੀਤ ਸਿੰਘ, ਬਲਾਕ ਸਿੱਖਿਆ ਅਫ਼ਸਰ ਰਮੇਸ਼ ਪਾਲ, ਐੱਸ ਐੱਚ. ਓ. ਕੁਲਦੀਪ ਸਿੰਘ, ਪਬਲਿਕ ਹੈਲਥ ਤੋਂ ਐੱਸ. ਡੀ. ਈ. ਜ਼ਫਰ ਇਕਬਾਲ, ਬਿਲਾਸਪੁਰ ਦੀ ਸਰਪੰਚ ਕੀਰਤੀ ਰਾਣੀ, ਬਿਜਲੀ ਵਿਭਾਗ ਦੇ ਜੇ. ਈ. ਹਰੀਓਮ ਕਸ਼ੱਯਪ, ਦੀਪਕ ਭਾਰਦਵਾਜ ਮੰਡਲ ਪ੍ਰਧਾਨ ਭਾਜਪਾ, ਰਾਮਚੰਦਰ ਕੁਮਾਰ ਤ੍ਰੀਕੜਾ, ਭਾਜਪਾ ਮੰਡਲ ਦੇ ਪ੍ਰਧਾਨ ਸ਼ਿਵਚੰਦਰ ਕੁਮਾਰ, ਮੰਡਲ ਮੀਤ ਪ੍ਰਧਾਨ ਭਾਜਪਾ, ਬਲਾਕ ਨੋਡਲ ਅਫ਼ਸਰ ਆਯੂਸ਼ ਡਾ: ਨਿਧੀ ਪੁਪਨੇਜਾ, ਆਯੂਸ਼ ਯੋਗ ਸਹਾਇਕ ਰਵੀ ਕੁਮਾਰ, ਡਾ: ਅਭਿਸ਼ੇਕ ਕੁਮਾਰ, ਵਿਕਾਸ ਕੁਮਾਰ, ਰੰਜੂ ਰਾਣੀ, ਆਯੂਸ਼ ਵਿਭਾਗ ਦੇ ਫਾਰਮਾਸਿਸਟ ਰਘੁਵੀਰ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ, ਸੈਂਕੜੇ ਸ਼ਹਿਰ ਵਾਸੀ ਅਤੇ ਭਾਜਪਾ ਵਰਕਰ ਹਾਜ਼ਰ ਸਨ |