ਅਧਿਕਾਰੀਆਂ ਨੂੰ ਯਮੁਨਾ ਨਦੀ 'ਚ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਲਈ ਯੋਜਨਾ ਤਿਆਰ ਕਰਨੀ ਚਾਹੀਦੀ ਹੈ, ਪਾਣੀ 'ਚ ਜ਼ਹਿਰ ਮਿਲਾਉਣਾ ਆਉਣ ਵਾਲੀਆਂ ਪੀੜ੍ਹੀਆਂ ਨਾਲ ਬੇਇਨਸਾਫ਼ੀ ਹੈ-ਐੱਮ.ਪੀ. ਨਵੀਨ ਜਿੰਦਲ
ਗੱਲਬਾਤ ਕਰਦਿਆਂ ਹੋਏ ਐਮ.ਪੀ. ਨਵੀਨ ਜਿੰਦਲ | ਤਸਵੀਰ : ਓ.ਪੀ. ਸੈਣੀ
<br/>
22-06-2025
ਮਦਰੱਸਿਆਂ ਵਿਚ ਅੰਗਰੇਜ਼ੀ ਮਾਧਿਅਮ ਦੀ ਸਿੱਖਿਆ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ
ਉਨ੍ਹਾਂ ਕਿਹਾ ਕਿ ਰਾਦੌਰ ਇਲਾਕੇ ਵਿਚ ਚੱਲ ਰਹੇ ਮਦਰੱਸਿਆਂ ਵਿਚ ਬੱਚਿਆਂ ਨੂੰ ਉਰਦੂ ਦੇ ਨਾਲ-ਨਾਲ ਅੰਗਰੇਜ਼ੀ ਅਤੇ ਵਿਗਿਆਨ ਵਿਸ਼ੇ ਵੀ ਪੜ੍ਹਾਉਣੇ ਚਾਹੀਦੇ ਹਨ | ਜੇਕਰ ਮੁਸਲਿਮ ਭਾਈਚਾਰਾ ਆਪਣੇ ਬੱਚਿਆਂ ਦੀ ਤਰੱਕੀ ਲਈ ਉੱਚ ਗੁਣਵੱਤਾ ਵਾਲੀ ਸਿੱਖਿਆ ਵੱਲ ਕਦਮ ਵਧਾਉਂਦਾ ਹੈ, ਤਾਂ ਉਹ ਮਦਰੱਸਿਆਂ ਵਿਚ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ | ਉਨ੍ਹਾਂ ਦਾ ਦਿ੍ਸ਼ਟੀਕੋਣ ਹੈ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਅਤੇ ਉਹ ਹੁਨਰ ਸਿੱਖਿਆ ਰਾਹੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਣ | ਪਿੰਡ ਦੌਲਤਪੁਰ ਦੇ ਨਸੀਮ ਖਾਨ ਦੀ ਮੰਗ 'ਤੇ ਉਨ੍ਹਾਂ ਨੇ ਮਦਰੱਸੇ ਵਿਚ ਬੱਚਿਆਂ ਲਈ ਪਖਾਨੇ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਨੂੰ ਪ੍ਰਵਾਨਗੀ ਦਿੱਤੀ |
11 ਸਾਲਾ ਅਪਾਹਜ ਖਿਡਾਰੀ ਨੂੰ ਪੈਨਸ਼ਨ ਪ੍ਰਾਪਤ ਕਰਨ ਲਈ ਨਿਰਦੇਸ਼ ਦਿੱਤੇ
ਐਮ.ਪੀ. ਨਵੀਨ ਜਿੰਦਲ ਨੇ ਅਧਿਕਾਰੀਆਂ ਨੂੰ 11 ਸਾਲਾ ਲੜਕੀ ਕਨਵ ਨੂੰ ਪੈਨਸ਼ਨ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ | ਕਨਵ ਨੇ ਦੱਸਿਆ ਕਿ ਬਿਜਲੀ ਦੇ ਝਟਕੇ ਕਾਰਨ ਉਸ ਦੇ ਦੋਵੇਂ ਹੱਥ ਸੜ ਗਏ ਸਨ | ਜਿਸ ਕਰਕੇ ਹੱਥ ਨੂੰ ਕੱਟਣਾ ਪਿਆ ਪਰ 100 ਫ਼ੀਸਦੀ ਅਪਾਹਜਤਾ ਦਾ ਸਰਟੀਫਿਕੇਟ ਹੋਣ ਦੇ ਬਾਵਜੂਦ, ਉਸ ਨੂੰ ਅਜੇ ਤੱਕ ਪੈਨਸ਼ਨ ਨਹੀਂ ਮਿਲੀ ਹੈ | ਐਮ.ਪੀ. ਨੇ ਅਧਿਕਾਰੀਆਂ ਨੂੰ ਪੈਨਸ਼ਨ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਲਈ ਕਿਹਾ | ਇਸ ਤੋਂ ਇਲਾਵਾ ਉਨ੍ਹਾਂ ਵੱਖ-ਵੱਖ ਪਿੰਡਾਂ ਵਿਚ ਜਿੰਮ, ਖੇਡਾਂ ਦਾ ਸਾਮਾਨ ਅਤੇ ਹੋਰ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀ ਰਾਸੀ ਮਨਜ਼ੂਰ ਕਰਵਾਈ | ਇਸ ਮੌਕੇ ਰਜਨੀਸ਼ ਮਹਿਤਾ ਪ੍ਰਧਾਨ ਨਗਰ ਪਾਲਿਕਾ, ਰਾਜੇਸ਼ ਸਪਰਾ ਭਾਜਪਾ ਜ਼ਿਲ੍ਹਾ ਪ੍ਰਧਾਨ ਯਮੁਨਾ ਨਗਰ, ਨੇਪਾਲ ਰਾਣਾ, ਈਸ਼ਵਰ ਸਿੰਘ, ਕਿ੍ਸ਼ਨ ਕੰਬੋਜ, ਅਵਧੇਸ ਰਾਣਾ, ਮੇਨਪਾਲ ਪੋਸਵਾਲ, ਪਰਮਜੀਤ ਪੰਮੀ ਸਰਪੰਚ ਪ੍ਰਧਾਨ, ਹੇਮਰਾਜ, ਅਮਿਤ ਗਰਗ, ਸਚਿਨ ਗੁਪਤਾ, ਰਾਮਚਰਨ ਸ਼ਰਮਾ, ਹਰਪਾਲ ਕੰਬੋਜ, ਸੁਰਿੰਦਰ ਸਿੰਘ, ਹੈਪੀ ਸਿੰਘ ਸੁਰਿੰਦਰ ਸਿੰਘ, ਬੀ. ਚੀਮਾ, ਧਰਮ ਸਿੰਘ ਸਹਿਕਾਰੀ ਬੈਂਕ ਚੇਅਰਮੈਨ, ਵਿਪਨ ਕੰਬੋਜ ਪ੍ਰਧਾਨ ਬਲਾਕ ਸਮਿਤੀ, ਅਗਨੀ ਵਿਜੇ ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ ਅਤੇ ਪਤਵੰਤੇ ਹਾਜ਼ਰ ਸਨ |