18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਵਿਸ਼ਵ ਪੰਜਾਬੀ ਸਭਾ ਵਲੋਂ 3 ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਮਾਂ ਬੋਲੀ ਦਾ ਸੁਨੇਹਾ ਦਿੰਦਿਆਂ ਸ਼ੁੱਭ ਆਰੰਭ <br/>

ਅਜੀਤ ਡੈਸਕ 22-06-2025
ਰਤੀਆ, 21 ਜੂਨ (ਬੇਅੰਤ ਕੌਰ ਮੰਡੇਰ)-ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਦੁਨਿਆਵੀ ਸਾਂਝ ਨੂੰ ਹੋਰ ਮਜ਼ਬੂਤ ਕਰਨ, ਨਿਖਾਰਨ ਅਤੇ ਤਰਾਸ਼ਣ ਦੇ ਮਨੋਰਥ ਨਾਲ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਡਾ. ਦਲਬੀਰ ਸਿੰਘ ਕਥੂਰੀਆ ਕੈਨੇਡਾ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਅਗਵਾਈ ਹੇਠ ਛੇਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਕੈਨੇਡਾ ਦੇ ਸ਼ਹਿਰ ਬਰੈਂਪਟਨ (ਟੋਰੰਟੋ) ਦੇ ਵਿਸ਼ਵ ਪੰਜਾਬੀ ਭਵਨ ਵਿਖੇ ਬੜੇ ਉਤਸ਼ਾਹ ਨਾਲ ਸ਼ੁਰੂ ਹੋ ਗਈ ਹੈ | ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਦਸਿਆ ਕਿ ਕਾਨਫ਼ਰੰਸ ਦਾ ਆਰੰਭ ਸਿੱਖ ਰਹੁ-ਰੀਤਾਂ ਨਾਲ ਸੁਬੇਗ ਸਿੰਘ ਕਥੂਰੀਆ ਵਲੋਂ ਰਸ-ਭਿੰਨੇ ਸ਼ਬਦ ਗਾਇਨ ਨਾਲ ਕੀਤੀ ਗਈ | ਰਿੰਟੂ ਭਾਟੀਆ ਵਲੋਂ ਸ਼ਬਦ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਡਾ. ਦਲਬੀਰ ਸਿੰਘ ਕਥੂਰੀਆ, ਸ਼੍ਰੋਮਣੀ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ, ਪੰਜਾਬ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ. ਜਸਪਾਲ ਕੌਰ ਕਾਂਗ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਚਾਂਸਲਰ ਡਾ. ਗੁਰਲਾਭ ਸਿੰਘ ਸੰਧੂ, ਡਾ. ਪਰਗਟ ਸਿੰਘ ਬੱਗਾ, ਇੰਦਰਜੀਤ ਸਿੰਘ ਬੱਲ, ਡਾ. ਬਲਵਿੰਦਰ ਸਿੰਘ ਧਾਲੀਵਾਲ, ਸੰਪਾਦਕ ਅਮਰਜੀਤ ਕੌਂਕੇ, ਰੂਪ ਕਾਹਲੋਂ ਅਤੇ ਉਚੇਚੇ ਤੌਰ 'ਤੇ ਪਹੁੰਚੇ ਚੜ੍ਹਦੀਕਲਾ ਟਾਈਮ ਟੀਵੀ ਦਿੱਲੀ ਦੇ ਡਾਇਰੈਕਟਰ ਅੰਮਿ੍ਤਪਾਲ ਸਿੰਘ ਦਰਦੀ ਵਲੋਂ ਸ਼ਮਾਂ ਰੌਸ਼ਨ ਕਰ ਕੇ ਸਮਾਰੋਹ ਦਾ ਉਦਘਾਟਨ ਕੀਤਾ ਗਿਆ | ਸਮਾਰੋਹ ਦਾ ਸਵਾਗਤੀ ਭਾਸ਼ਣ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਇੰਦਰਜੀਤ ਸਿੰਘ ਬੱਲ ਵੱਲੋਂ ਪੜਿਆ ਗਿਆ | ਗੁਰਲਾਭ ਸਿੰਘ ਵਲੋਂ ਉਦਘਾਟਨੀ ਸ਼ਬਦ ਬੋਲੇ ਗਏ | ਕੁੰਜੀਵਤ ਭਾਸ਼ਣ ਡਾ. ਜਸਪਾਲ ਕੌਰ ਕਾਂਗ ਵਲੋਂ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਗੁਰੂ ਆਸ਼ੇ ਅਨੁਸਾਰੀ ਸਮਾਜ ਸਿਰਜਣ ਦੀ ਲੋੜ ਤੇ ਜ਼ੋਰ ਦਿੱਤਾ | ਪ੍ਰਧਾਨਗੀ ਭਾਸ਼ਣ ਦਿੰਦਿਆਂ ਸ਼੍ਰੋਮਣੀ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਵੱਲੋਂ ਇਹ ਕਾਨਫ਼ਰੰਸ ਕਰ ਕੇ ਪੂਰੇ ਵਿਸ਼ਵ ਨੂੰ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸੁਚੇਤ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਸਫ਼ਰ ਸਾਨੂੰ ਆਪੋ ਆਪਣੇ ਘਰੋਂ ਸ਼ੁਰੂ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਵਿਸਾਰਨ ਕਰ ਕੇ ਹੀ ਅਸੀਂ ਬਹੁਤੇ ਕਸ਼ਟ ਸਹਾਰ ਰਹੇ ਹਾਂ | ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਗੁਰਪ੍ਰੀਤ ਕੌਰ ਅਤੇ ਡਾ. ਅਮਰਦੀਪ ਬਿੰਦਰਾ ਵਲੋਂ ਮੰਚ ਸੰਚਾਲਕ ਦੀ ਭੂਮਿਕਾ ਬਾਖ਼ੂਬੀ ਨਿਭਾਈ ਗਈ | ਕਾਨਫ਼ਰੰਸ ਵਿਚ ਉੱਘੇ ਲੇਖਕ ਪਿ੍ੰਸੀਪਲ ਸਰਵਣ ਸਿੰਘ, ਸਾਬਕਾ ਵਿਧਾਇਕ ਤੇ ਪ੍ਰਸਿੱਧ ਪੱਤਰਕਾਰ ਕੰਵਰ ਸੰਧੂ, ਬਿੱਟੂ ਸੰਧੂ, ਜਸਵਿੰਦਰ ਸਿੰਘ ਰੁਪਾਲ, ਪੂਰਨ ਸਿੰਘ ਪਾਂਧੀ, ਰਜਵੰਤ ਕੌਰ ਸੰਧੂ, ਡਾ. ਜਾਗੀਰ ਸਿੰਘ ਨੂਰ, ਸੁਰਿੰਦਰ ਪ੍ਰੀਤ ਘਣੀਆ, ਕੰਵਲਜੀਤ ਸਿੰਘ ਲੱਕੀ, ਦਲਬੀਰ ਸਿੰਘ ਰਿਆੜ, ਪਾਕਿਸਤਾਨੀ ਲੇਖਕਾਂ ਤਾਹਿਰਾ ਸਰਾ, ਲੋਕ ਗਾਇਕ ਹਸਨੈਨ ਅਕਬਰ, ਕਵਿੱਤਰੀ ਸੁਰਜੀਤ ਕੌਰ, ਪ੍ਰੋ. ਕੁਲਜੀਤ ਕੌਰ, ਡਾ. ਨਵਜੋਤ ਕੌਰ, ਰਮਿੰਦਰ ਵਾਲੀਆ, ਰੂਪ ਕਾਹਲੋ, ਪ੍ਰੀਤ ਹੀਰ, ਪ੍ਰੋ. ਰਤਨ ਸਿੰਘ ਢਿੱਲੋਂ ਹਰਿਆਣਾ, ਪ੍ਰੋ. ਗੁਰਦੇਵ ਦੇਵ, ਗੁਰਮੀਤ ਅੰਬਾਲਵੀ ਹਰਿਆਣਾ ਸਹਿਤ ਕਈ ਹੋਰ ਲੇਖਕ ਹਾਜ਼ਰ ਸਨ | ਕਾਨਫ਼ਰੰਸ ਦਾ ਸਮਾਪਤੀ ਸਮਾਰੋਹ 22 ਜੂਨ ਨੂੰ ਹੋਵੇਗਾ | ਇਸ ਸਬੰਧੀ ਡਾ. ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਪੰਜਾਬੀ ਸਿਰਫ਼ ਇਕ ਭਾਸ਼ਾ ਹੀ ਨਹੀਂ ਬਲਕਿ ਇਹ ਮੁਹੱਬਤ, ਭਾਈਚਾਰਕ ਸਾਂਝ ਅਤੇ ਦੁਨੀਆਂ ਨੂੰ ਰਿਸ਼ਤਿਆਂ ਨਾਲ ਜੋੜ ਕੇ ਰੱਖਣ ਵਾਲੀ ਭਾਸ਼ਾ ਹੈ | ਇਸ ਦੀਆਂ ਜੜ੍ਹਾਂ ਵਿਚ, ਇਸ ਦੀਆਂ ਰਗਾਂ ਵਿਚ, ਇਸਦੇ ਸੀਨੇ ਵਿਚ, ਇਸ ਦੀ ਧੜਕਣ ਵਿਚ ਰੂਹਾਨੀਅਤ ਦੇ ਬੀਜ ਹਨ ਅਤੇ ਅੱਜ ਜਦੋਂ ਦੁਨੀਆਂ ਦੇ ਬਹੁਤੇ ਮੁਲਕ ਆਪਸੀ ਖਿੱਚੋਤਾਣ 'ਚ ਅਤੇ ਆਪਣੀ ਚੌਧਰ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਹਨ | ਇਸ ਸਮੇਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਭੂਮਿਕਾ ਅਤੇ ਯੋਗਦਾਨ ਹੋਰ ਵੀ ਵੱਧ ਜਾਂਦਾ ਹੈ |

ਪਿਛਲੀ ਖ਼ਬਰ ਮੀਰੀ-ਪੀਰੀ ਮੈਡੀਕਲ ਕਾਲਜ ਸ਼ਾਹਬਾਦ ਦੀ ਸੇਵਾ-ਸੰਭਾਲ ਜਲਦ ਹੱਥਾਂ 'ਚ ਲੈ ਕੇ ਜੁਲਾਈ 2026 ਤੱਕ ਕਾਲਜ ਸ਼ੁਰੂ ਕਰੇਗੀ ਹਰਿਆ... ਅਗਲੀ ਖ਼ਬਰ 20 ਰੋਜ਼ਾ ਸ਼ਾਸਤਰ ਅਤੇ ਸ਼ਸ਼ਤਰ ਸਿਖਲਾਈ ਕੈਂਪ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।