18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ

ਅਜੀਤ ਡੈਸਕ 22-06-2025
ਯਮੁਨਾਨਗਰ, 21 ਜੂਨ (ਗੁਰਦਿਆਲ ਸਿੰਘ ਨਿਮਰ)-ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਯੋਗਾਚਾਰੀਆ ਦੀ ਯੋਗ ਅਗਵਾਈ ਹੇਠ ਮੌਜੂਦ ਲੋਕਾਂ ਨੂੰ ਯੋਗ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਵੱਖ-ਵੱਖ ਯੋਗ ਆਸਣ ਅਤੇ ਧਿਆਨ ਦਾ ਅਭਿਆਸ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਲਗਭਗ 100 ਵਿਦਿਆਰਥੀਆਂ ਖਾਸ ਕਰਕੇ ਐਨ. ਐਸ. ਐਸ ਅਤੇ ਐਨ. ਸੀ. ਸੀ. ਯੂਨਿਟਾਂ ਦੇ ਮੈਂਬਰਾਂ ਦੇ ਨਾਲ-ਨਾਲ ਸੰਸਥਾ ਦੇ ਸਟਾਫ਼ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ | ਯੋਗਾ ਸੈਸ਼ਨ 'ਚ ਚੰਦਰ ਬੇਦੀ, ਸੂਰਿਆ ਬੇਦੀ, ਉਤਨ ਮੰਡੂਕਾ ਆਸਣ ਅਤੇ ਸ਼ਸ਼ਾਂਕ ਆਸਣ ਵਰਗੇ ਮੁੱਖ ਯੋਗਾ ਅਭਿਆਸਾਂ ਦੇ ਨਾਲ-ਨਾਲ ਸਰਵਾਈਕਲ ਮੂਵਮੈਂਟ, ਮੋਢੇ ਦੀ ਮੂਵਮੈਂਟ, ਵਿ੍ਕਸ਼ ਆਸਣ, ਤਪਸਾਨ, ਧਿਆਨ ਅਭਿਆਸ ਅਤੇ ਓਮ ਦਾ ਜਾਪ ਸ਼ਾਮਿਲ ਸੀ | ਇਸ ਮੌਕੇ ਸਾਰੇ ਭਾਗੀਦਾਰਾਂ ਨੇ ਯੋਗ ਅਭਿਆਸ 'ਚ ਪੂਰੇ ਦਿਲ ਨਾਲ ਹਿੱਸਾ ਲਿਆ ਅਤੇ ਨਿਯਮਿਤ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੰਕਲਪ ਲਿਆ | ਇਸ ਮੌਕੇ ਸੰਸਥਾ ਦੇ ਪਿ੍ੰ. ਅਨਿਲ ਕੁਮਾਰ ਵੀ ਮੌਜੂਦ ਸਨ | ਉਨ੍ਹਾਂ ਇਸ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਯੋਗ ਸਿਰਫ਼ ਇਕ ਸਰੀਰਕ ਕਸਰਤ ਨਹੀਂ ਹੈ, ਸਗੋਂ ਇਹ ਮਾਨਸਿਕ ਸ਼ਾਂਤੀ ਅਤੇ ਅਧਿਆਤਮਕ ਤਾਕਤ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਹੈ | ਉਨ੍ਹਾਂ ਸਾਰਿਆਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ 'ਚ ਸ਼ਾਮਿਲ ਕਰਨ ਲਈ ਪ੍ਰੇਰਿਤ ਕੀਤਾ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਅਤੇ ਸਟਾਫ਼ ਨੂੰ ਇਕ ਸਿਹਤਮੰਦ, ਸੰਤੁਲਿਤ ਅਤੇ ਸਕਾਰਾਤਮਕ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ |
ਪਿਛਲੀ ਖ਼ਬਰ ਆਯੁਰਵੇਦ ਨੇਚੁਰੋਪੈਥੀ ਤੇ ਯੋਗ ਦੇ ਮਾਹਿਰ ਵਰਦਾਨ ਆਯਰੁਵੈਦਿਕ ਦੇ ਐਮ. ਡੀ. ਸੁਭਾਸ਼ ਗੋਇਲ ਨੂੰ ਅੱਜ ਜਲੰਧਰ ਮਿਲੋ <b... ਅਗਲੀ ਖ਼ਬਰ ਯੋਗ ਨਾਲ ਜੁੜਨ ਨਾਲ ਸਰੀਰ ਅਤੇ ਮਨ ਤੰਦਰੁਸਤ ਹੋਣਗੇ ਅਤੇ ਅਸੀਂ ਸਾਰੇ ਹਰ ਤਰ੍ਹਾਂ ਦੀ ਬਿਮਾਰੀ ਤੋਂ ਮੁਕਤ ਹੋਵਾਂਗੇ-ਸਿਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।