30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਨੈਸ਼ਨਲ ਬੁੱਕ ਟਰੱਸਟ, ਇੰਡੀਆ ਦੀ ਨਵੀਂ ਪੁਸਤਕ 'ਬ੍ਰਾਂਡ ਇੰਡੀਆ : ਸਟੋਰੀ ਆਫ਼ ਭਾਰਤ ਇਨ ਏ ਚੇਂਜਿੰਗ ਵਰਲਡ' ਰਿਲੀਜ਼ <br/>

ਅਜੀਤ ਡੈਸਕ 24-09-2025
ਨਵੀਂ ਦਿੱਲੀ, 23 ਸਤੰਬਰ (ਮਿਸਰਦੀਪ ਭਾਟੀਆ)-ਨੈਸ਼ਨਲ ਬੁੱਕ ਟਰੱਸਟ ਇੰਡੀਆ, ਨਵੀਂ ਦਿੱਲੀ ਦੀ ਨਵੀਂ ਪੁਸਤਕ 'ਬ੍ਰਾਂਡ ਇੰਡੀਆ : ਸਟੋਰੀ ਆਫ਼ ਭਾਰਤ ਇਨ ਏ ਚੇਂਜਿੰਗ ਵਰਲਡ' ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿਖੇ ਰਿਲੀਜ਼ ਕੀਤੀ ਗਈ | ਰਿਲੀਜ਼ ਪ੍ਰੋਗਰਾਮ ਦੌਰਾਨ ਸ੍ਰੀਮਤੀ ਰੇਖਾ ਸ਼ਰਮਾ, ਐਮ.ਪੀ. ਨੇ ਕਿਹਾ ਕਿ ਦੁਨੀਆ ਹੁਣ ਭਾਰਤ ਨੂੰ ਇਕ ਵੱਡੀ ਫੌਜੀ ਸ਼ਕਤੀ ਵਜੋਂ ਦੇਖਦੀ ਹੈ, ਜਿਸਦੀ ਬ੍ਰਹਮੋਸ ਵਰਗੀਆਂ ਸਵਦੇਸ਼ੀ ਕਾਢਾਂ ਵਿਚ ਡੂੰਘੀ ਦਿਲਚਸਪੀ ਹੈ | ਉਨ੍ਹਾਂ ਨੇ ਕਿਹਾ ਕਿ ਭਾਰਤ ਇਕ ਬ੍ਰਾਂਡ ਦੇ ਰੂਪ ਵਿਚ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਤਰੱਕੀ ਦੇ ਨਾਲ ਵਿਸ਼ਵ ਪੱਧਰ 'ਤੇ ਚਮਕ ਰਿਹਾ ਹੈ |
ਸ੍ਰੀ ਹਿਮਾਂਸ਼ੂ ਰਾਏ ਪ੍ਰੋਫ਼ੈਸਰ ਅਤੇ ਡਾਇਰੈਕਟਰ, ਆਈ.ਆਈ.ਐਮ. ਇੰਦੌਰ ਅਤੇ ਸ੍ਰੀਮਤੀ ਵਰਸ਼ਾ ਜੈਨ ਮੁਦਰਾ ਇੰਸਟੀਚਿਊਟ ਆਫ਼ ਕਮਿਊਨੀਕੇਸ਼ਨਜ਼, ਅਹਿਮਦਾਬਾਦ (ਐਮ.ਆਈ.ਸੀ.ਏ.) ਤੋਂ, ਨੈਸ਼ਨਲ ਬੁੱਕ ਟਰੱਸਟ, ਇੰਡੀਆ ਦੇ ਡਾਇਰੈਕਟਰ ਯੁਵਰਾਜ ਮਲਿਕ ਅਤੇ ਐਨ.ਬੀ.ਟੀ. ਦੇ ਮੁੱਖ ਸੰਪਾਦਕ ਅਤੇ ਸੰਯੁਕਤ ਨਿਰਦੇਸ਼ਕ ਕੁਮਾਰ ਵਿਕਰਮ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ | ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਸਿੱਖਿਆ ਸ਼ਾਸਤਰੀ, ਵਿਦਿਆਰਥੀ ਅਤੇ ਆਮ ਪਾਠਕ ਸ਼ਾਮਿਲ ਹੋਏ |
ਸਰਲ ਸ਼ਬਦਾਂ ਅਤੇ ਸਪੱਸ਼ਟ ਸ਼ੈਲੀ ਵਿਚ ਲਿਖੀ ਗਈ ਇਹ ਕਿਤਾਬ ਸਾਨੂੰ ਭਾਰਤ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਬਾਰੇ ਦੱਸਦੀ ਹੈ | ਇਹ ਕਿਤਾਬ ਇਸ ਤੱਥ ਨੂੰ ਉਜਾਗਰ ਕਰਦੀ ਹੈ ਕਿ ਭਾਰਤ ਹੁਣ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਿਚੋਂ ਇਕ ਵਜੋਂ ਮਾਨਤਾ ਪ੍ਰਾਪਤ ਹੈ | ਆਈ.ਟੀ. ਫਰਮਾਸਿਊਟੀਕਲ, ਬਾਇਓਟੈੱਕ ਆਦਿ ਵਿਚ ਤੇਜ਼ੀ ਨੇ ਭਾਰਤ ਨੂੰ ਇਕ ਨਵੀਨਤਾ ਅਤੇ ਰਚਨਾਤਮਿਕਤਾ ਦੇ ਕੇਂਦਰ ਵਜੋਂ ਸਥਾਪਿਤ ਕੀਤਾ ਹੈ | ਕੁਝ ਖੇਤਰਾਂ ਵਿਚ ਜਿਥੇ ਭਾਰਤ ਨੇ ਮਹੱਤਵਪੂਰਨ ਤਰੱਕੀ ਕੀਤੀ ਹੈ, ਉਨ੍ਹਾਂ ਵਿਚ ਡਿਜੀਟਲਾਈਜ਼ੇਸ਼ਨ, ਸੈਰ-ਸਪਾਟਾ, ਆਰਥਿਕਤਾ, ਸਫ਼ਾਈ, ਘਾਤਕ ਬਿਮਾਰੀਆਂ ਵਿਰੁੱਧ ਟੀਕੇ ਬਣਾਉਣਾ ਅਤੇ ਵਰਤੋਂ ਆਦਿ ਸ਼ਾਮਿਲ ਹਨ ਜੋ ਵੱਖ-ਵੱਖ ਭਰੋਸੇਯੋਗ ਸਰੋਤਾਂ ਤੋਂ ਪ੍ਰਾਪਤ ਪ੍ਰਮਾਣਿਕ ਅੰਕੜਿਆਂ ਦੇ ਆਧਾਰ 'ਤੇ ਹਨ | ਇਸ ਪ੍ਰੋਗਰਾਮ ਦੇ ਐਂਕਰ ਵਿਜੇ ਵਿਕਰਮ ਸਿੰਘ ਸਨ |

ਪਿਛਲੀ ਖ਼ਬਰ ਪਾਤਰਾ ਨੇ ਗਿਣਾਏ ਜੀ.ਐਸ.ਟੀ. ਸੁਧਾਰ ਦੇ ਫ਼ਾਇਦੇ , ਕਾਂਗਰਸ 'ਤੇ ਕੀਤਾ ਹਮਲਾ <br/> ਅਗਲੀ ਖ਼ਬਰ ਕੇਂਦਰੀ ਸਿੱਖਿਆ ਮੰਤਰੀ ਨੇ ਡੀ ਯੂ ਐਸ ਓ ਐਲ ਦੇ ਪੂਰਬੀ ਖੇਤਰੀ ਕੇਂਦਰ 'ਸਵਾਧਿਆਏ ਭਵਨ' ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।