30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪਾਤਰਾ ਨੇ ਗਿਣਾਏ ਜੀ.ਐਸ.ਟੀ. ਸੁਧਾਰ ਦੇ ਫ਼ਾਇਦੇ , ਕਾਂਗਰਸ 'ਤੇ ਕੀਤਾ ਹਮਲਾ <br/>

ਅਜੀਤ ਡੈਸਕ 24-09-2025
ਨਵੀਂ ਦਿੱਲੀ,23 ਸਤੰਬਰ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਜੀਐਸਟੀ ਸੁਧਾਰਾਂ ਤੋਂ ਬਾਅਦ, ਭਾਰਤੀ ਜਨਤਾ ਪਾਰਟੀ ਨੇ ਦੇਸ਼ ਭਰ ਵਿਚ Tਜੀਐਸਟੀ ਬਚਤ ਉਤਸਵT ਸ਼ੁਰੂ ਕੀਤਾ ਹੈ ¢ ਕੇਂਦਰੀ ਮੰਤਰੀ, ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਜੀਐਸਟੀ ਕਟੌਤੀ ਦੇ ਫਾਇਦਿਆਂ ਨੂੰ ਉਜਾਗਰ ਕਰਦੇ ਹੋਏ ਦੁਕਾਨਦਾਰਾਂ ਅਤੇ ਖਪਤਕਾਰਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨ ਲਈ ਸੜਕਾਂ 'ਤੇ ਉਤਰ ਰਹੇ ਹਨ ¢ ਇਸ ਸੰਦਰਭ ਵਿਚ ,ਭਾਜਪਾ ਦੇ ਸੰਸਦ ਮੈਂਬਰ ਸੰਭਿਤ ਪਾਤਰਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿਚ ਦੋ ਦਿਨਾਂ ਵਿਚ ਜੀਐਸਟੀ ਸੁਧਾਰਾਂ ਦੇ ਪ੍ਰਭਾਵ ਅਤੇ ਫ਼ਾਇਦਿਆਂ ਬਾਰੇ ਅੰਕੜੇ ਪੇਸ਼ ਕੀਤੇ ਗਏ ਅਤੇ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਕੀਤਾ ¢ ਭਾਜਪਾ ਦੇ ਬੁਲਾਰੇ ਅਤੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ ਕਿ ਦੇਸ਼ ਵਿਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਅਤੇ ਇਸ ਵਾਰ ਜਨਤਾ ਨੂੰ ਵੀ ਜੀਐਸਟੀ ਕਟੌਤੀ ਦਾ ਲਾਭ ਮਿਲ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਐਨਡੀਏ ਦੇ ਸਾਰੇ ਮੰਤਰੀਆਂ ਅਤੇ ਨੇਤਾਵਾਂ ਨੇ ਜਨਤਾ ਅਤੇ ਵਪਾਰੀਆਂ ਨਾਲ ਮੁਲਾਕਾਤ ਕਰਨ ਲਈ ਜ਼ਮੀਨੀ ਪੱਧਰ 'ਤੇ ਦੌਰਾ ਕੀਤਾ ਅਤੇ ਵਿਆਪਕ ਫੀਡ ਬੈਕ ਪ੍ਰਾਪਤ ਕੀਤਾ ¢ ਪਾਤਰਾ ਨੇ ਆਟੋ ਸੈਕਟਰ ਵਿਚ ਰਿਕਾਰਡ ਤੋੜ ਵਿੱਕਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੀਐਸਟੀ ਕਟੌਤੀ ਦਾ ਪ੍ਰਭਾਵ ਪਹਿਲੇ ਦਿਨ ਹੀ ਦਿਖਾਈ ਦੇ ਰਿਹਾ ਹੈ ¢ ਪਾਤਰਾ ਨੇ ਅੱਗੇ ਕਿਹਾ ਕਿ ਦਵਾਈਆਂ ਦੇ ਖੇਤਰ ਵਿਚ ਵੀ ਮਹੱਤਵਪੂਰਨ ਰਾਹਤ ਪ੍ਰਦਾਨ ਕੀਤੀ ਗਈ ਹੈ ¢ ਉਨ੍ਹਾਂ ਕਿਹਾ ਕਿ ਛਾਤੀ ਦੇ ਕੈਂਸਰ ਅਤੇ ਹੋਰ ਕੈਂਸਰ ਲਈ ਦਵਾਈਆਂ, ਜਿਗਰ ਅਤੇ ਗੁਰਦੇ ਨਾਲ ਸਬੰਧਿਤ ਦਵਾਈਆਂ ਸਮੇਤ ਹੋਰ ਦਵਾਈਆਂ ਦੀ ਕੀਮਤਾਂ 'ਚ ਭਾਰੀ ਕਟੌਤੀ ਕੀਤੀ ਗਈ ਹੈ ¢ ਇਸ ਤੋਂ ਇਲਾਵਾ, ਕੱਪੜਿਆਂ, ਜੁੱਤੀਆਂ, ਏਅਰ ਕੰਡੀਸ਼ਨਰਾਂ ਅਤੇ ਐੱਲ.ਈ.ਡੀ. ਟੀਵੀ ਦੀਆਂ ਕੀਮਤਾਂ ਵਿਚ ਕਮੀ ਆਈ ਹੈ ¢ ਪਾਤਰਾ ਨੇ ਹਰ ਰਾਜ ਦੇ ਖਪਤਕਾਰਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਜਿਨ੍ਹਾਂ ਨੂੰ ਇਸ ਸੁਧਾਰ ਤੋਂ ਸਿੱਧਾ ਲਾਭ ਹੋਇਆ ਹੈ ¢ ਕਾਂਗਰਸ 'ਤੇ ਹਮਲਾ ਕਰਦਿਆਂ ਸੰਬਿਤ ਪਾਤਰਾ ਨੇ ਕਿਹਾ, T75 ਸਾਲਾਂ ਤੋਂ, ਕਾਂਗਰਸ ਪਾਰਟੀ ਨੇ ਕਈ ਤਰ੍ਹਾਂ ਦੇ ਟੈਕਸ ਲਗਾਏ ¢ ਅਸੀਂ ਜੀਐਸਟੀ ਲਾਗੂ ਕੀਤਾ ਅਤੇ ਹੁਣ ਇਸ ਵਿਚ ਲਗਾਤਾਰ ਸੁਧਾਰ ਕਰ ਰਹੇ ਹਾਂ ¢ ਇਹ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਕਾਂਗਰਸ ਇਹ ਵੀ ਜਾਣਦੀ ਹੈ ਕਿ ਸਿਰਫ਼ ਭਾਜਪਾ ਹੀ ਸੁਧਾਰ ਲਾਗੂ ਕਰ ਸਕਦੀ ਹੈ ¢ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਵਿਸ਼ਵਾਸ ਹੈ ਕਿ 'ਜੀਐਸਟੀ ਬਚਤ ਉਤਸਵ' ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦੇਵੇਗਾ ਅਤੇ ਸੁਧਾਰਾਂ ਦੇ ਲਾਭ ਜਨਤਾ ਤੱਕ ਪਹੁੰਚਾਏਗਾ

ਪਿਛਲੀ ਖ਼ਬਰ ਰਾਸ਼ਟਰੀ ਸਾਖ਼ਰਤਾ ਕੇਂਦਰ ਵਲੋਂ ਐਨ. ਸੀ. ਈ. ਆਰ. ਟੀ. ਵਿਖੇ 'ਬਾਲਪਨ ਕੀ ਕਵਿਤਾ' ਦੀ ਸਮੀਖਿਆ <br/> ਅਗਲੀ ਖ਼ਬਰ ਨੈਸ਼ਨਲ ਬੁੱਕ ਟਰੱਸਟ, ਇੰਡੀਆ ਦੀ ਨਵੀਂ ਪੁਸਤਕ 'ਬ੍ਰਾਂਡ ਇੰਡੀਆ : ਸਟੋਰੀ ਆਫ਼ ਭਾਰਤ ਇਨ ਏ ਚੇਂਜਿੰਗ ਵਰਲਡ' ਰਿਲੀਜ਼ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।