30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਰਾਸ਼ਟਰੀ ਸਾਖ਼ਰਤਾ ਕੇਂਦਰ ਵਲੋਂ ਐਨ. ਸੀ. ਈ. ਆਰ. ਟੀ. ਵਿਖੇ 'ਬਾਲਪਨ ਕੀ ਕਵਿਤਾ' ਦੀ ਸਮੀਖਿਆ <br/>

ਅਜੀਤ ਡੈਸਕ 24-09-2025
ਨਵੀਂ ਦਿੱਲੀ, 23 ਸਤੰਬਰ (ਮਿਸਰਦੀਪ ਭਾਟੀਆ)-ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਸਾਖ਼ਰਤਾ ਕੇਂਦਰ ਵਲੋਂ ਐਨ.ਸੀ.ਈ.ਆਰ.ਟੀ. ਵਿਖੇ ਭਾਰਤੀ ਭਾਸ਼ਾਵਾਂ ਵਿਚ ਬਾਲ ਕਵਿਤਾਵਾਂ 'ਤੇ 'ਬਾਲਪਨ ਕੀ ਕਵਿਤਾ' ਦੇ ਸਿਰਲੇਖ ਹੇਠ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਕਵਿਤਾਵਾਂ ਦੀ ਐਂਟਰੀ ਮੰਗਵਾਈ ਗਈ | ਇਸ ਵਿਚ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੀਆਂ ਸੈਂਕੜੇ ਦੀ ਗਿਣਤੀ ਵਿਚ ਬਾਲ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ | ਪੰਜਾਬੀ ਭਾਸ਼ਾ ਵਿਚ ਕੁੱਲ 517 ਬਾਲ ਕਵਿਤਾਵਾਂ ਸਿੱਖਿਆ ਮੰਤਰਾਲਾ ਨੂੰ ਪ੍ਰਾਪਤ ਹੋਈਆਂ | ਇਨ੍ਹਾਂ ਕਵਿਤਾਵਾਂ ਦੀ ਫਾਈਨਲ ਚੋਣ ਕਰਨ ਲਈ ਪਲੇਠੀ ਮੀਟਿੰਗ ਐਨ.ਸੀ.ਈ.ਆਰ.ਟੀ. ਵਿਖੇ ਕੀਤੀ ਗਈ | ਇਸ ਮੀਟਿੰਗ ਵਿਚ ਆਨਲਾਈਨ ਅਤੇ ਆਫਲਾਈਨ ਦੋਨੋਂ ਤਰ੍ਹਾਂ ਵੱਖ-ਵੱਖ ਭਾਸ਼ਾਵਾਂ ਦੇ ਮਾਹਿਰ ਸ਼ਾਮਿਲ ਹੋਏ | ਐਨ.ਸੀ.ਈ.ਆਰ.ਟੀ. ਦੇ ਸੰਯੁਕਤ ਡਾਇਰੈਕਟਰ ਪ੍ਰੋ. ਪ੍ਰਕਾਸ਼ ਚੰਦ ਅਗਰਵਾਲ ਨੇ 'ਬਾਲਪਨ ਕੀ ਕਵਿਤਾ' 'ਪਠਨ ਸੰਸਕ੍ਰਿਤ ਕਾ ਵਿਕਾਸ' ਵਿਸ਼ੇ ਬਾਰੇ ਬੋਲਦਿਆਂ ਕਿਹਾ ਕਿ ਕਵਿਤਾਵਾਂ ਰਾਹੀਂ ਬੱਚੇ ਵਿਚ ਸੁਣਨ, ਬੋਲਣ, ਪੜ੍ਹਨ ਤੇ ਲਿਖਣ ਦੀ ਪੱਧਤੀ ਅੱਗੇ ਵਧਦੀ ਹੈ | ਇਹੋ ਜਿਹੇ ਪ੍ਰੋਗਰਾਮਾਂ ਰਾਹੀਂ ਬੱਚਿਆਂ ਨੂੰ ਕਵਿਤਾ ਰਚਨ ਤੇ ਸੰਗ੍ਰਹਿ ਕਰਨ ਦਾ ਮੌਕਾ ਮਿਲੇਗਾ | ਸਕੂਲੀ ਸਿੱਖਿਆ ਅਤੇ ਸਾਖ਼ਰਤਾ ਵਿਭਾਗ, ਸਿੱਖਿਆ ਮੰਤਰਾਲਾ ਦੀ ਸੰਯੁਕਤ ਸਕੱਤਰ ਸ੍ਰੀਮਤੀ ਅਰਚਨਾ ਸ਼ਰਮਾ ਨੇ ਕਿਹਾ ਕਿ ਕਵਿਤਾ ਵਿਚ ਇਕ ਸਾਕਾਰਤਮਿਕ ਊਰਜਾ ਨਜ਼ਰ ਆਉਂਦੀ ਹੈ | ਮੰਤਰਾਲਾ ਸਾਰੀਆਂ ਭਾਰਤੀ ਭਾਸ਼ਾਵਾਂ ਦੀਆਂ ਕਵਿਤਾਵਾਂ ਨੂੰ ਵਧਣ-ਫੁੱਲਣ ਦਾ ਮੌਕਾ ਦੇਣਾ ਚਾਹੁੰਦਾ ਹੈ | ਇਹ ਕਵਿਤਾਵਾਂ ਤਿੰਨ ਤੋਂ ਅੱਠ ਸਾਲ ਦੇ ਵਰਗ ਦੇ ਬੱਚਿਆਂ ਲਈ ਹਨ | ਭਾਰਤੀ ਭਾਸ਼ਾ ਸਮਿਤੀ ਦੇ ਮੁਖੀ ਚਮੂ ਕ੍ਰਿਸ਼ਨ ਸ਼ਾਸਤਰੀ ਨੇ ਬਾਲਪਨ ਦੀਆਂ ਕਵਿਤਾਵਾਂ ਦੀ ਚੋਣ ਦੇ ਮਾਪਦੰਡ ਅਤੇ ਕਾਰਜਯੋਜਨਾ ਬਾਰੇ ਬੋਲਦੇ ਹੋਏ ਆਖਿਆ ਕਿ ਸਾਡੇ ਕੋਲ ਜਿਹੜੀਆਂ ਕਵਿਤਾਵਾਂ ਆਈਆਂ ਹਨ, ਉਹ ਬੱਚਿਆਂ ਨੇ ਵੀ ਲਿਖੀਆਂ ਹਨ ਅਤੇ ਵੱਡਿਆਂ ਨੇ ਵੀ | ਸਾਡਾ ਮੂਲ ਉਦੇਸ਼ ਉਹ ਹੈ ਕਿ ਵਿਦਿਆਰਥੀਆਂ ਨੂੰ ਚੰਗੀਆਂ ਕਵਿਤਾਵਾਂ ਮੁਹੱਈਆ ਹੋਣ | ਇਸ ਮੌਕੇ 'ਤੇ ਹੋਰ ਭਾਸ਼ਾ ਵਿਦਵਾਨਾਂ ਵਲੋਂ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਗਏ | ਜਿਥੇ ਵੱਖ-ਵੱਖ ਭਾਰਤੀ ਭਾਸ਼ਾਵਾਂ ਦੀਆਂ ਕੁੱਲ 21,444 ਕਵਿਤਾਵਾਂ ਪ੍ਰਾਪਤ ਹੋਈਆਂ ਉਥੇ ਪੰਜਾਬੀ ਭਾਸ਼ਾ ਦੀਆਂ 517 ਕਵਿਤਾਵਾਂ ਪ੍ਰਾਪਤ ਹੋਈਆਂ | ਪੰਜਾਬੀ ਕਵਿਤਾਵਾਂ ਦੀ ਚੋਣ ਲਈ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋ. ਨਛੱਤਰ ਸਿੰਘ, ਐਸੋਸੀਏਟ ਪ੍ਰੋਫ਼ੈਸਰ ਡਾ. ਰਜਨੀ, ਲੈਕਚਰਾਰ ਪ੍ਰਕਾਸ਼ ਸਿੰਘ ਗਿੱਲ ਅਤੇ ਚੰਡੀਗੜ੍ਹ ਤੋਂ ਡਾ. ਰਾਜਿੰਦਰ ਸਿੰਘ ਸ਼ਾਮਿਲ ਹੋਏ |

ਪਿਛਲੀ ਖ਼ਬਰ ਸੁਪਰੀਮ ਕੋਰਟ ਮੈਟਰੋ ਸਟੇਸ਼ਨ 'ਤੇ ਔਰਤ ਪਟੜੀ 'ਤੇ ਡਿੱਗੀ, ਹਾਲਤ ਨਾਜ਼ੁਕ ਅਗਲੀ ਖ਼ਬਰ ਪਾਤਰਾ ਨੇ ਗਿਣਾਏ ਜੀ.ਐਸ.ਟੀ. ਸੁਧਾਰ ਦੇ ਫ਼ਾਇਦੇ , ਕਾਂਗਰਸ 'ਤੇ ਕੀਤਾ ਹਮਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।