30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮੇਅਰ ਰਾਜਾ ਇਕਬਾਲ ਸਿੰਘ ਵਲੋਂ ਨਵਹਿੰਦ ਗਰਲਸ ਸਕੂਲ 'ਚ ਕੰਪਿਊਟਰ ਲੈਬ ਦਾ ਉਦਘਾਟਨ <br/>

ਅਜੀਤ ਡੈਸਕ 24-09-2025
ਨਵੀਂ ਦਿੱਲੀ,23 ਸਤੰਬਰ (ਜਗਤਾਰ ਸਿੰਘ)-ਨਵਹਿੰਦ ਗਰਲਸ ਸਕੂਲ ਵਿਚ ਅਤਿ-ਆਧੁਨਿਕ ਕੰਪਿਊਟਰ ਲੈਬ ਦਾ ਉਦਘਾਟਨ ਦਿੱਲੀ ਦੇ ਮੇਅਰ ਰਾਜਾ ਇਕਬਾਲ ਸਿੰਘ ਵੱਲੋਂ ਕੀਤਾ ਗਿਆ ¢ 'ਭਗਵਾਨ ਦਾਸ ਕਿ੍ਸ਼ਨਾ ਰਾਣੀ ਕੰਪਿਊਟਰ ਲੈਬ' ਦੇ ਇਸ ਉਦਘਾਟਨੀ ਸਮਾਗਮ ਵਿਚ ਮੇਅਰ ਰਾਜਾ ਇਕਬਾਲ ਸਿੰਘ ਤੋਂ ਇਲਾਵਾ ਰਵੀ ਹੰਸ (ਡਿਪਟੀ ਚੇਅਰਮੈਨ ਨਗਰ ਨਿਗਮ), ਸਾਬਕਾ ਕੌਂਸਲਰ ਬੀਬੀ ਮਨਦੀਪ ਕੌਰ ਬਖ਼ਸ਼ੀ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦਿੱਲੀ ਇਕਾਈ), ਉਰਮਿਲਾ ਗੌਤਮ, ਰਾਕੇਸ਼ ਭੱਲਾ, ਵਾਗੀਸ਼ ਇੱਸਰ, ਹਿਮਾਂਸ਼ੂ ਅਗਰਵਾਲ,ਸੁਭਾਸ਼ ਸੁਨੇਜਾ ਅਤੇ ਓਮ ਪ੍ਰਕਾਸ਼ ਸਰਾਫ ਨੇ ਵੀ ਸ਼ਮੂਲੀਅਤ ਕੀਤੀ ¢ ਸਕੂਲ ਦੇ ਚੇਅਰਮੈਨ ਕੀਰਤੀ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਕੰਪਿਊਟਰ ਲੈਬ ਦੀ ਲੋੜ ਅਤੇ ਉਸ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ ¢ ਉਨ੍ਹਾਂ ਕਿਹਾ ਕਿ ਇਹ ਲੈਬ ਵਿਦਿਆਰਥਣਾਂ ਨੂੰ ਨਵੀਂ ਤਕਨੀਕੀ ਨਾਲ ਜਾਣੂ ਕਰਾਉਣ ਅਤੇ ਆਧੁਨਿਕ ਸਿੱਖਿਆ ਵਿਚ ਮਹਾਰਥ ਹਾਸਲ ਕਰਨ ਦੀ ਦਿਸ਼ਾ ਵਿਚ ਇੱਕ ਵੱਡਾ ਕਦਮ ਹੈ ¢ ਮੇਅਰ ਰਾਜਾ ਇਕਬਾਲ ਸਿੰਘ ਨੇ ਸਕੂਲ ਦੇ ਵਾਤਾਵਰਨ ਅਤੇ ਸਹੂਲਤਾਂ ਦੀ ਸ਼ਲਾਘਾ ਕੀਤੀ ¢ ਉਨ੍ਹਾਂ ਕਿਹਾ ਕਿ ਮੁਫ਼ਤ ਸਿੱਖਿਆ ਪ੍ਰਦਾਨ ਕਰਦੇ ਬਾਵਜੂਦ ਸਕੂਲ ਦੁਆਰਾ ਉ?ਚ ਪੱਧਰੀ ਸਿੱਖਿਆ ਦੇਣਾ ਸ਼ਲਾਘਾਯੋਗ ਹੈ¢

ਪਿਛਲੀ ਖ਼ਬਰ ਨਾਗਪੁਰ ਤੋਂ ਰਵਾਨਾ ਹੋ ਕੇ ਸ਼ਹੀਦੀ ਨਗਰ ਕੀਰਤਨ ਚੰਦਰਪੁਰ ਪੁੱਜਾ <br/> ਅਗਲੀ ਖ਼ਬਰ ਸੁਪਰੀਮ ਕੋਰਟ ਮੈਟਰੋ ਸਟੇਸ਼ਨ 'ਤੇ ਔਰਤ ਪਟੜੀ 'ਤੇ ਡਿੱਗੀ, ਹਾਲਤ ਨਾਜ਼ੁਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।