25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਟਰੈਫਿਕ ਪੁਲਿਸ ਵਲੋਂ ਸਕੂਲ ਬੱਸਾਂ ਦਾ ਨਿਰੀਖਣ, ਪੰਜ ਬੱਸਾਂ ਦਾ ਕੀਤਾ ਚਾਲਾਨ <br/>

ਕਾਲਾਂਵਾਲੀ ਦੇ ਟਰੈਫਿਕ ਇੰਚਾਰਜ ਬੱਸ ਡਰਾਈਵਰਾਂ ਨੂੰ ਜਾਣਕਾਰੀ ਦਿੰਦੇ ਹੋਏ | ਤਸਵੀਰ : ਪੰਨੀਵਾਲੀਆ <br/> 17-10-2025
ਕਾਲਾਂਵਾਲੀ/ਸਿਰਸਾ, 16 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐਸ.ਡੀ.ਐਮ. ਡੱਬਵਾਲੀ ਵੱਲੋਂ ਬਣਾਈ ਗਈ ਪੁਲੀਸ ਕਮੇਟੀ ਆਪਣੀ ਸਕੂਲ ਬੱਸ ਨਿਰੀਖਣ ਮੁਹਿੰਮ ਜਾਰੀ ਰੱਖ ਰਹੀ ਹੈ | ਇਸ ਮੰਤਵ ਲਈ ਕਾਲਾਂਵਾਲੀ ਟਰੈਫਿਕ ਪੁਲੀਸ ਇੰਚਾਰਜ ਭੂਪ ਸਿੰਘ ਕਾਲਾਂਵਾਲੀ ਤੇ ਔਢਾਂ ਤੋਂ ਛੇ ਸਕੂਲ ਤੇ ਕਾਲਜ ਬੱਸਾਂ ਦਾ ਨਿਰੀਖਣ ਕੀਤਾ ਗਿਆ ਤੇ ਬੱਸ ਡਰਾਈਵਰਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਗਏ | ਇਸ ਕਮੇਟੀ ਵਿੱਚ ਮੁੱਖ ਤੌਰ 'ਤੇ ਆਰ.ਟੀ.ਓ. ਸਿਰਸਾ, ਟੀ.ਐਮ. ਰੋਡਵੇਜ਼ ਡੱਬਵਾਲੀ ਡਿਪੂ, ਬੀ.ਈ.ਓ. ਡੱਬਵਾਲੀ, ਐਸ.ਓ., ਡਿਪਟੀ ਸੁਪਰਡੈਂਟ ਆਫ ਪੁਲਿਸ ਹੈੱਡਕੁਆਰਟਰ, ਕਪਿਲ ਅਹਲਾਵਤ ਤੇ ਟਰੈਫਿਕ ਪੁਲੀਸ ਡੱਬਵਾਲੀ ਸ਼ਾਮਿਲ ਹਨ | ਕਾਲਾਂਵਾਲੀ ਦੇ ਟਰੈਫਿਕ ਇੰਚਾਰਜ ਭੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਉਪਰੋਕਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਅੱਜ ਸਕੂਲ ਬੱਸ ਨਿਰੀਖਣ ਮੁਹਿੰਮ ਚਲਾਈ | ਇਸ ਤਹਿਤ ਸਕੂਲ ਬੱਸਾਂ ਨੂੰ ਡਰਾਈਵਰਾਂ ਦੀਆਂ ਵਰਦੀਆਂ, ਹੈਲਪਰ, ਅੱਗ ਬੁਝਾਉਣ ਵਾਲੇ ਸਿਲੰਡਰ, ਬੀਮਾ, ਸੀਟ ਬੈਲਟ, ਫਿਟਨੈਸ ਸਰਟੀਫਿਕੇਟ ਤੇ ਫਸਟ ਏਡ ਬਾਕਸ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ | ਬੇਨਿਯਮੀਆਂ ਤੋਂ ਬਾਅਦ ਆਰ.ਟੀ.ਓ. ਸਿਰਸਾ ਨੇ ਪੰਜ ਬੱਸਾਂ ਦੇ ਚਾਲਾਨ ਕੀਤੇ ਹਨ | ਉਨ੍ਹਾਂ ਕਿਹਾ ਕਿ ਸਕੂਲ ਬੱਸਾਂ ਦੀ ਜਾਂਚ ਲਈ ਚੱਲ ਰਹੀ ਮੁਹਿੰਮ ਜਾਰੀ ਰਹੇਗੀ |

ਪਿਛਲੀ ਖ਼ਬਰ ਡੇਰਾ ਸੰਤ ਨਿਸ਼ਚਲ ਸਿੰਘ ਗੁਰਦੁਆਰਾ ਥੱਡਾ ਸਾਹਿਬ (ਜੋਧਾਂ) ਵਿਖੇ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ ਬਿਨਾਂ ਵਜ੍ਹਾ ਡਾਈਟਿੰਗ ਹੁੰਦੀ ਹੈ ਖ਼ਤਰਨਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।