ਮੋਟਾਪੇ ਦੇ ਖ਼ੌਫ਼ ਤੋਂ ਡਰੇ ਅਤੇ ਜ਼ੀਰੋ ਬਾਡੀ ਜਾਂ ਪਤਲੇ ਸਰੀਰ ਦੀ ਚਾਹਤ ਵਿਚ ਡਾਈਟਿੰਗ ਦਾ ਰੁਝਾਨ ਵਧ ਗਿਆ ਹੈ ਪਰ ਛੋਟੀ ਉਮਰ ਵਿਚ ਇਕ ਮਾਪਦੰਡ ਦਾ ਧਿਆਨ ਨਾ ਰੱਖ ਕੇ ਡਾਈਟਿੰਗ ਕਰਨਾ ਖ਼ਤਰਨਾਕ ਹੁੰਦਾ ਹੈ। ਸਰੀਰ ਦਾ ਆਕਾਰ-ਪ੍ਰਕਾਰ ਪੀੜ੍ਹੀ-ਦਰ-ਪੀੜ੍ਹੀ ਅਤੇ ਉਮਰ ਅਨੁਸਾਰ ਹੁੰਦਾ ਹੈ। ਉਚਾਈ ਅਨੁਸਾਰ ਵਜ਼ਨ ਅਤੇ ਮਾਸਪੇਸ਼ੀ ਜ਼ਰੂਰੀ ਹੁੰਦੇ ਹਨ ਪਰ ਧਿਆਨ ਰੱਖ ਕੇ ਡਾਈਟਿੰਗ ਨਾ ਕਰਨ ਅਤੇ ਖਾਣ-ਪੀਣ ਦੀ ਪੌਸ਼ਟਿਕਤਾ ਵਿਚ ਗ਼ੈਰ ਜ਼ਰੂਰੀ ਕਟੌਤੀ ਕਰਨ 'ਤੇ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ, ਜਿਸ ਨਾਲ ਸਰੀਰ ਦਾ ਵਿਕਾਸ ਅਤੇ ਮਜ਼ਬੂਤੀ ਪ੍ਰਭਾਵਿਤ ਹੁੰਦੀ ਹੈ। ਡਾਈਟਿੰਗ ਕਰਨੀ ਹੈ ਤਾਂ ਵੰਸ਼ ਅਨੁਸਾਰ ਸਰੀਰਕ ਢਾਂਚਾ, ਉਮਰ, ਉਚਾਈ ਨੂੰ ਧਿਆਨ ਵਿਚ ਰੱਖ ਕੇ ਖਾਣ-ਪੀਣ ਵਿਚ ਕਟੌਤੀ ਕਰੋ। ਹਰ ਹਾਲ ਵਿਚ ਸਰੀਰ ਦੇ ਵਿਕਾਸ ਅਤੇ ਮਜ਼ਬੂਤੀ ਲਈ ਖਾਣ-ਪੀਣ ਦੀ ਪੌਸ਼ਟਿਕਤਾ ਨੂੰ ਬਰਕਰਾਰ ਰੱਖੋ।
ਬਿਨਾਂ ਵਜ੍ਹਾ ਡਾਈਟਿੰਗ ਹੁੰਦੀ ਹੈ ਖ਼ਤਰਨਾਕ
ਅਜੀਤ ਡੈਸਕ
17-10-2025