25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸ਼ਰਮੀਲੇ ਹੁੰਦੇ ਹਨ ਜ਼ਿਆਦਾ ਸਮਝਦਾਰ

ਅਜੀਤ ਡੈਸਕ 17-10-2025

ਜੋ ਸੁਭਾਅ ਪੱਖੋਂ ਸ਼ਰਮੀਲੇ ਹੁੰਦੇ ਹਨ, ਉਹ ਹਮੇਸ਼ਾ ਡਰੇ, ਸਹਿਮੇ ਰਹਿੰਦੇ ਹਨ। ਉਹ ਕੋਈ ਵੀ ਵੱਡਾ ਕਦਮ ਡਰ ਕਾਰਨ ਨਹੀਂ ਚੁੱਕ ਪਾਉਂਦੇ ਹਨ। ਕਿਸੇ ਵੀ ਕੰਮ ਦੀ ਚੰਗਿਆਈ ਅਤੇ ਬੁਰਾਈ ਨੂੰ ਧਿਆਨ ਵਿਚ ਰੱਖ ਕੇ ਸੰਭਲ-ਸੰਭਲ ਕੰਮ ਕਰਦੇ ਹਨ। ਇਹ ਕੋਈ ਵੀ ਜ਼ੋਖ਼ਿਮ ਨਹੀਂ ਚੁੱਕਣਾ ਚਾਹੁੰਦੇ। ਕਦੀ-ਕਦੀ ਇਨ੍ਹਾਂ ਵਿਚੋਂ ਦੱਬੂਪਨ ਝਲਕਦਾ ਹੈ। ਇਸ ਸਭ ਤੋਂ ਬਾਅਦ ਵੀ ਇਹ ਹੋਰਾਂ ਤੋਂ ਜ਼ਿਆਦਾ ਸਮਝਦਾਰ ਹੁੰਦੇ ਹਨ। ਇਨ੍ਹਾਂ ਦਾ ਹਰ ਕਦਮ ਅਤੇ ਕੰਮ ਸਮਝਦਾਰੀਪੂਰਨ ਹੁੰਦਾ ਹੈ। ਇਹ ਦੂਜਿਆਂ ਦੇ ਚਿਹਰੇ ਦੇ ਭਾਵਾਂ ਨੂੰ ਪੜ੍ਹ ਸਕਦੇ ਹਨ। ਇਹ ਇਸ ਵਿਚ ਮਾਹਿਰ ਹੁੰਦੇ ਹਨ। ਸਰਵੇ ਅਨੁਸਾਰ ਇਹ ਸ਼ਰਮੀਲਾਪਨ ਉਨ੍ਹਾਂ ਨੂੰ ਦੂਜਿਆਂ ਤੋਂ ਅੱਗੇ ਰੱਖਦਾ ਹੈ ਪਰ ਇਨ੍ਹਾਂ ਦੇ ਸਾਕਾਰਾਤਮਿਕ ਪੱਖ ਨੂੰ ਮੁੱਖ ਰੱਖ ਕੇ ਹੁਣ ਕਿਸੇ ਸ਼ਰਮੀਲੇ ਨਾਲ ਸਾਹਮਣਾ ਹੋਵੇ ਤਾਂ ਸੰਭਲ ਜਾਓ। ਸਾਹਮਣੇ ਮੌਜੂਦ ਉਹ ਸ਼ਰਮੀਲਾ ਵਿਅਕਤੀ ਤੁਹਾਡੀਆਂ ਸਭ ਹਰਕਤਾਂ ਅਤੇ ਮਨੋਭਾਵਾਂ ਨੂੰ ਭਾਂਪ ਕੇ ਤੁਹਾਡੇ ਬਾਰੇ ਬਹੁਤ ਕੁਝ ਜਾਣ ਗਿਆ ਹੈ।

ਪਿਛਲੀ ਖ਼ਬਰ ਬਿਨਾਂ ਵਜ੍ਹਾ ਡਾਈਟਿੰਗ ਹੁੰਦੀ ਹੈ ਖ਼ਤਰਨਾਕ ਅਗਲੀ ਖ਼ਬਰ ਬਹੁਤ ਲਾਹੇਵੰਦ ਹੈ ਸਵੇਰ ਦੀ ਸੈਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।