25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਬਹੁਤ ਲਾਹੇਵੰਦ ਹੈ ਸਵੇਰ ਦੀ ਸੈਰ

ਅਜੀਤ ਡੈਸਕ 17-10-2025

ਸਰੀਰ ਦੀ ਰੱਖਿਆ ਕਰਨਾ ਪਹਿਲਾ ਅਤੇ ਜ਼ਰੂਰੀ ਕੰਮ ਹੈ। ਇਸ ਨਾਲ ਸਰੀਰ ਨਿਰੋਗ ਅਤੇ ਤਾਕਤਵਰ ਬਣਿਆ ਰਹਿੰਦਾ ਹੈ ਤਾਂ ਹੀ ਹੋਰ ਕੰਮ ਅਸਾਨੀ ਨਾਲ ਪੂਰੇ ਕਰ ਸਕੋਗੇ। ਬਿਮਾਰੀ ਰਹਿਤ ਸਰੀਰ ਸਭ ਧਰਮਾਂ ਦਾ ਮੂਲ ਹੈ। ਸਰੀਰ ਨੂੰ ਨਿਰੋਗੀ ਰੱਖਣ ਲਈ ਸਹੀ ਮਾਤਰਾ 'ਚ ਤੇ ਸਹੀ ਭੋਜਨ ਦੇ ਨਾਲ-ਨਾਲ ਕਸਰਤ ਅਤੇ ਯੋਗ ਦੀ ਮਦਦ ਲਈ ਜਾ ਸਕਦੀ ਹੈ, ਨਹੀਂ ਤਾਂ ਸਵੇਰ ਦੀ ਸੈਰ ਕਰ ਹੀ ਸਕਦੇ ਹੋ। ਇਹ ਸਿਹਤਮੰਦ ਰਹਿਣ ਦਾ ਸਭ ਤੋਂ ਸੌਖਾ ਅਤੇ ਅਚੂਕ ਸਾਧਨ ਹੈ। ਬੱਚੇ, ਬਜ਼ੁਰਗ ਅਤੇ ਔਰਤਾਂ ਲਈ ਸਵੇਰ ਦੀ ਸੈਰ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ।
ਸਵੇਰ ਦੀ ਤਾਜ਼ੀ ਅਤੇ ਪ੍ਰਾਣਦਾਈ ਹਵਾ ਵਿਚ ਟਹਿਲਣਾ ਲਾਹੇਵੰਦ ਹੁੰਦਾ ਹੈ। ਲਗਾਤਾਰ ਸੈਰ 'ਤੇ ਜਾਣ ਵਾਲੇ ਵਿਅਕਤੀਆਂ ਦੀਆਂ ਸਭ ਮਾਸਪੇਸ਼ੀਆਂ ਸਰਗਰਮ ਅਤੇ ਰਿਸ਼ਟ-ਪੁਸ਼ਟ ਹੋ ਜਾਂਦੀਆਂ ਹਨ। ਹੱਡੀਆਂ ਨੂੰ ਵੀ ਮਜ਼ਬੂਤੀ ਮਿਲਦੀ ਹੈ, ਇਸ ਨਾਲ ਬੁਢਾਪੇ ਵਿਚ ਹੱਡੀਆਂ ਦੇ ਰੋਗਾਂ ਦਾ ਖ਼ਤਰਾ ਘਟ ਜਾਂਦਾ ਹੈ। ਸਵੇਰੇ ਘੁੰਮਣ ਨਾਲ ਖੂਨ ਸੰਚਾਰ ਤੇਜ਼ ਹੁੰਦਾ ਹੈ, ਚੁਸਤੀ-ਫੁਰਤੀ ਦਾ ਅਹਿਸਾਸ ਹੁੰਦਾ ਹੈ। ਧਮਣੀਆਂ ਵਿਚ ਖੂਨ ਦੇ ਥੱਕੇ ਨਹੀਂ ਬਣਦੇ, ਜਿਸ ਨਾਲ ਦਿਲ ਰੋਗ, ਸ਼ੂਗਰ, ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਸਵੇਰ ਦੀ ਸੈਰ ਨਾਲ ਗਠੀਏ ਦੇ ਰੋਗੀ ਨੂੰ ਵੀ ਫ਼ਾਇਦਾ ਹੁੰਦਾ ਹੈ। ਇਕ ਲਾਭ ਇਹ ਵੀ ਹੈ ਕਿ ਇਸ ਨਾਲ ਉਮਰ ਵਧਣ ਦੀ ਪ੍ਰਕਿਰਿਆ ਮੱਧਮ ਹੋ ਜਾਂਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸਵੇਰੇ ਅਤੇ ਸ਼ਾਮ ਅੱਧਾ-ਅੱਧਾ ਘੰਟਾ ਟਹਿਲਿਆ ਜਾਵੇ ਤਾਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ 30 ਤੋਂ 40 ਫ਼ੀਸਦੀ ਤੱਕ ਘੱਟ ਹੋ ਜਾਂਦਾ ਹੈ ਅਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੀ ਕਾਫ਼ੀ ਹੱਦ ਤੱਕ ਘਟ ਜਾਂਦਾ ਹੈ।
ਅਸਲ ਵਿਚ ਸਵੇਰ ਦੀ ਸੈਰ ਇਕ ਸੰਪੂਰਨ ਕਸਰਤ ਹੀ ਹੈ, ਇਸ ਤਰ੍ਹਾਂ ਦੀ ਕਸਰਤ ਜਿਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਇਹ ਉਦਾਸੀ ਅਤੇ ਤਣਾਅ ਨੂੰ ਖ਼ਤਮ ਕਰ ਦਿੰਦੀ ਹੈ। ਦਿਮਾਗ਼ ਅਤੇ ਫੇਫੜਿਆਂ ਨੂੰ ਤਾਜ਼ਾ ਤੇ ਸਿਹਤਮੰਦ ਹਵਾ ਦੇ ਕੇ ਉਨ੍ਹਾਂ ਨੂੰ ਤਾਕਤਵਰ ਬਣਾਉਂਦੀ ਹੈ। ਇਨ੍ਹਾਂ ਸਭ ਗੱਲਾਂ ਨੂੰ ਦੇਖਦੇ ਹੋਏ ਸਾਨੂੰ ਸਵੇਰ ਦੀ ਸੈਰ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਪਿਛਲੀ ਖ਼ਬਰ ਸ਼ਰਮੀਲੇ ਹੁੰਦੇ ਹਨ ਜ਼ਿਆਦਾ ਸਮਝਦਾਰ ਅਗਲੀ ਖ਼ਬਰ ਦਿਮਾਗ਼ੀ ਬੁਖਾਰ - ਕੁਝ ਸਾਵਧਾਨੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।