25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਦਿਮਾਗ਼ੀ ਬੁਖਾਰ - ਕੁਝ ਸਾਵਧਾਨੀਆਂ

ਅਜੀਤ ਡੈਸਕ 17-10-2025

ਦਿਮਾਗ਼ੀ ਬੁਖਾਰ ਇਕ ਵਿਸ਼ੇਸ਼ ਤਰ੍ਹਾਂ ਦੇ ਮੱਛਰ ਦੇ ਲੜਨ ਨਾਲ ਹੁੰਦਾ ਹੈ। ਮੱਛਰਾਂ ਤੋਂ ਕਈ ਤਰ੍ਹਾਂ ਦੇ ਬੁਖਾਰ ਹੁੰਦੇ ਹਨ। ਜੇਕਰ ਉਨ੍ਹਾਂ 'ਤੇ ਸਮੇਂ ਰਹਿੰਦੇ ਕਾਬੂ ਨਾ ਪਾਇਆ ਜਾਵੇ ਤਾਂ ਇਹ ਇਨਸਾਨ ਲਈ ਹਾਨੀਕਾਰਕ ਸਿੱਧ ਹੋ ਸਕਦੇ ਹਨ। ਇਹ ਰੋਗ ਇਕ ਮਨੁੱਖ ਤੋਂ ਦੂਜੇ ਮਨੁੱਖ ਵਿਚ ਨਹੀਂ ਫੈਲਦਾ। ਮੱਛਰ ਹੀ ਇਸ ਰੋਗ ਨੂੰ ਫੈਲਾਉਣ ਕਾਰਨ ਬਣਦੇ ਹਨ।
ਇਸ ਰੋਗ ਦੇ ਮੱਛਰ ਮਨੁੱਖ ਦੇ ਨਾਲ-ਨਾਲ ਜਾਨਵਰ ਅਤੇ ਪੰਛੀਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਂਦੇ ਹਨ। ਇਸ ਬੁਖਾਰ ਨਾਲ ਦਿਮਾਗ਼ ਵਿਚ ਸੋਜ ਆ ਜਾਂਦੀ ਹੈ, ਜਿਸ ਦਾ ਸਮੇਂ ਸਿਰ ਇਲਾਜ ਕਰ ਲਿਆ ਜਾਵੇ ਤਾਂ ਇਸ 'ਤੇ ਕਾਬੂ ਪਾਉਣਾ ਸੌਖਾ ਹੋ ਜਾਂਦਾ ਹੈ। ਇਸ ਦੇ ਇਲਾਜ ਵਿਚ ਦੇਰੀ ਹੋਣ 'ਤੇ ਰੋਗੀ ਸਦਾ ਦੀ ਨੀਂਦ ਵੀ ਸੌਂ ਸਕਦਾ ਹੈ। ਧਿਆਨ ਰਹੇ ਕਿ ਇਹ ਬਿਮਾਰੀ ਜਾਨਲੇਵਾ ਬਿਮਾਰੀਆਂ ਵਿਚੋਂ ਇਕ ਹੈ। ਦਿਮਾਗ਼ੀ ਬੁਖਾਰ ਦੇ ਹੇਠ ਲਿਖੇ ਲੱਛਣ ਮਹਿਸੂਸ ਹੁੰਦਿਆਂ ਹੀ ਡਾਕਟਰ ਨਾਲ ਸਲਾਹ ਕਰੋ ਨਹੀਂ ਤਾਂ ਜੀਵਨ ਲਈ ਖ਼ਤਰਨਾਕ ਸਿੱਧ ਹੋ ਸਕਦਾ ਹੈ।
* ਤੇਜ਼ ਬੁਖਾਰ ਦਾ ਹੋਣਾ। * ਸਿਰ ਵਿਚ ਬਹੁਤ ਜ਼ਿਆਦਾ ਦਰਦ ਹੋਣਾ। * ਗਰਦਨ ਵਿਚ ਅਕੜਨ ਮਹਿਸੂਸ ਹੋਣਾ। * ਸਰੀਰ ਦੇ ਕਿਸੇ ਅੰਗ 'ਤੇ ਅਕੜਨ ਮਹਿਸੂਸ ਹੋਣਾ। * ਕਿਸੇ ਕੰਮ ਵਿਚ ਮਨ ਨਾ ਲੱਗਣਾ। * ਮੂੰਹ 'ਤੇ ਟੇਢਾਪਨ ਮਹਿਸੂਸ ਹੋਣਾ। * ਰੋਗੀ ਦਾ ਵਾਰ-ਵਾਰ ਬੋਹੇਸ਼ ਹੋਣਾ। * ਸਰੀਰ ਦੇ ਕਿਸੇ ਹਿੱਸੇ ਵਿਚ ਕਮਜ਼ੋਰੀ ਮਹਿਸੂਸ ਹੋਣਾ ਆਦਿ।
ਇਸ ਤਰ੍ਹਾਂ ਮਹਿਸੂਸ ਹੋਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰ ਕੇ ਰੋਗੀ ਦਾ ਸਹੀ ਇਲਾਜ ਕਵਰਾਓ।
ਘਰ 'ਚ ਜੇਕਰ ਕਦੀ ਕਿਸੇ 'ਤੇ ਇਸ ਤਰ੍ਹਾਂ ਦਾ ਸੰਕਟ ਆ ਜਾਵੇ ਤਾਂ ਇਸ ਤਰ੍ਹਾਂ ਦੇ ਮੌਕੇ ਬਹੁਤ ਜ਼ਿਆਦਾ ਘਰਬਾਓ ਨਹੀਂ।
* ਰੋਗੀ ਨੂੰ ਹਵਾਦਾਰ ਕਮਰੇ ਵਿਚ ਲੰਮਾ ਪਾਓ। * ਡਾਕਟਰ ਨਾਲ ਸਲਾਹ ਕਰੋ। * ਇਨ੍ਹਾਂ ਰੋਗ ਦੇ ਇਲਾਜ ਵਿਚ ਜ਼ਿਆਦਾ ਸਮਾਂ ਲਗਦਾ ਹੈ, ਸੋ ਘਬਰਾਓ ਨਾ। * ਡਾਕਟਰ ਦੀ ਸਲਾਹ 'ਤੇ ਰੋਗੀ ਨੂੰ ਹਸਪਤਾਲ ਵਿਚ ਭਰਤੀ ਕਰਵਾਓ।
ਬਚਾਅ : * ਸ਼ਾਮ ਹੋਣ 'ਤੇ ਸਰੀਰ ਦੇ ਅੰਗਾਂ ਨੂੰ ਨੰਗਾ ਨਾ ਰੱਖੋ। ਸਰੀਰ ਨੂੰ ਕੱਪੜਿਆਂ ਨਾਲ ਢਕ ਕੇ ਰੱਖੋ। * ਘਰ ਅਤੇ ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ। * ਮੱਛਰ ਕੰਟਰੋਲ ਕ੍ਰੀਮ, ਟਿੱਕੀਆਂ, ਆਲਆਊਟ ਆਦਿ ਦੀ ਵਰਤੋਂ ਕਰੋ। * ਦਿਮਾਗ਼ੀ ਬੁਖਾਰ ਤੋਂ ਬਚਾਅ ਲਈ ਡਾਕਟਰ ਦੇ ਕਹੇ ਅਨੁਸਾਰ ਚੱਲੋ। * ਰਾਤ ਨੂੰ ਪੂਰੀਆਂ ਬਾਹਾਂ ਦੇ ਕੱਪੜੇ ਪਾਓ ਅਤੇ ਲੱਤਾਂ 'ਤੇ ਪਜ਼ਾਮਾ ਆਦਿ ਪਾ ਕੇ ਸੌਂਵੋ।

ਪਿਛਲੀ ਖ਼ਬਰ ਬਹੁਤ ਲਾਹੇਵੰਦ ਹੈ ਸਵੇਰ ਦੀ ਸੈਰ ਅਗਲੀ ਖ਼ਬਰ ਰਸਾਇਣਾਂ ਦੇ ਪ੍ਰਭਾਵ ਨਾਲ ਹੋ ਸਕਦਾ ਹੈ ਦਿਲ ਦਾ ਰੋਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।