ਜਿਨ੍ਹਾਂ ਥਾਵਾਂ, ਕਾਰਖਾਨਿਆਂ ਅਤੇ ਚੌਕਾਂ ਵਿਚ ਰਸਾਇਣਾਂ ਦੀ ਮਾਤਰਾ ਵਾਯੂਮੰਡਲ ਵਿਚ ਜ਼ਿਆਦਾ ਹੁੰਦੀ ਹੈ, ਉਥੇ ਰਹਿਣ ਵਾਲਿਆਂ ਨੂੰ ਦਿਲ ਦੇ ਰੋਗ ਦਾ ਖ਼ਤਰਾ ਵਧ ਜਾਂਦਾ ਹੈ। ਲੁਬਰੀਕੈਂਟ, ਪਾਲਿਸ਼ ਅਤੇ ਪੈਕੇਜਿੰਗ ਦੇ ਸਾਮਾਨ ਵਿਚ ਤੇਜ਼ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਵਰਤੋਂ ਸਮੇਂ ਤੇਜ਼ੀ ਨਾਲ ਵਾਸ਼ਪੀਕਰਨ ਹੋ ਕੇ ਸਾਹ ਰਾਹੀਂ ਦਿਲ ਅਤੇ ਖੂਨ ਵਿਚ ਪਹੁੰਚ ਕੇ ਨੁਕਸਾਨ ਪਹੁੰਚਾਉਂਦੇ ਹਨ।
ਰੋਜ਼ 2 ਗਿਲਾਸ ਕੋਲਡ ਡ੍ਰਿੰਕਸ ਨਾਲ ਵਧ ਸਕਦਾ ਹੈ ਘੱਟ ਉਮਰ ਵਿਚ ਮੌਤ ਦਾ ਖ਼ਤਰਾ
ਉਂਝ ਤਾਂ ਸਦਾ ਹੀ ਡਾਕਟਰ ਕੋਲਡ ਡ੍ਰਿੰਕ ਪੀਣ ਨੂੰ ਸਿਹਤ ਲਈ ਖ਼ਤਰਨਾਕ ਦੱਸਦੇ ਰਹੇ ਹਨ ਅਤੇ ਜ਼ਿਆਦਾਤਰ ਲੋਕ ਉਨ੍ਹਾਂ ਦੀ ਸਲਾਹ ਨੂੰ ਅਣਦੇਖਿਆ ਕਰਦੇ ਰਹੇ ਹਨ ਪਰ ਸ਼ਾਇਦ ਇਕ ਨਵੀਂ ਖੋਜ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਲੋਕ ਇਸ ਨੂੰ ਗੰਭੀਰਤਾ ਨਾਲ ਲੈਣ ਲੱਗੇ ਹਨ। ਖੋਜ ਅਨੁਸਾਰ ਰੋਜ਼ 2 ਗਲਾਸ ਜਾਂ 250 ਮਿ. ਲੀ. ਕਿਸੇ ਵੀ ਤਰ੍ਹਾਂ ਦੇ ਸਾਫ਼ਟ ਡ੍ਰਿੰਕ ਦੀ ਵਰਤੋਂ ਨਾਲ ਘੱਟ ਉਮਰ ਵਿਚ ਮੌਤ ਦਾ ਖ਼ਤਰਾ 26 ਫ਼ੀਸਦੀ ਤਕ ਵਧ ਜਾਂਦਾ ਹੈ। ਇਸ ਦੇ ਪ੍ਰਭਾਵ ਅਗਲੇ 16 ਸਾਲਾਂ ਤੱਕ ਨਜ਼ਰ ਆਉਣ ਲਗਦੇ ਹਨ। ਖੋਜ ਵਿਚ ਸ਼ਾਮਿਲ ਵਿਗਿਆਨੀਆਂ ਅਨੁਸਾਰ ਸਭ ਤਰ੍ਹਾਂ ਦੇ ਸਾਫ਼ਟ ਡ੍ਰਿੰਕਸ ਦੀ ਥਾਂ ਪਾਣੀ ਪੀਣਾ ਜ਼ਿਆਦਾ ਚੰਗਾ ਹੈ। ਖੋਜ ਵਿਚ ਸ਼ੂਗਰ ਕਾਰਨ ਮਿੱਠੇ ਅਤੇ ਬਣਾਉਟੀ ਢੰਗ ਨਾਲ ਮਿੱਠੇ ਕੀਤੇ ਗਏ ਡ੍ਰਿੰਕਸ ਸ਼ਾਮਿਲ ਕੀਤੇ ਗਏ।
ਕੰਮਕਾਜੀ ਔਰਤਾਂ ਵਿਚ ਘੱਟ ਹੁੰਦਾ ਹੈ ਡੀਮੈਂਸ਼ੀਆ ਦਾ ਖ਼ਤਰਾ
ਡੀਮੈਂਸ਼ੀਆ ਅਤੇ ਅਲਜਾਈਮਰਜ਼ ਰੋਗ 'ਤੇ ਹੋਈ ਇਕ ਅਮਰੀਕਨ ਖੋਜ ਵਿਚ ਪਾਇਆ ਗਿਆ ਹੈ ਕਿ ਜੋ ਔਰਤਾਂ ਨੌਕਰੀ ਕਰਦੀਆਂ ਹਨ ਉਨ੍ਹਾਂ ਵਿਚ ਡੀਮੈਂਸ਼ੀਆ ਅਤੇ ਅਲਜਾਈਮਰਜ਼ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਸ ਅਧਿਐਨ ਵਿਚ ਵਿਆਹੁਤਾ, ਕੰਮਕਾਜੀ ਇਕੱਲੀਆਂ ਮਾਤਾਵਾਂ, ਵਿਆਹੁਤਾ ਗ੍ਰਹਿਣੀਆਂ ਅਤੇ ਘਰ ਵਿਚ ਰਹਿਣ ਵਾਲੀਆਂ ਇਕੱਲੀਆਂ ਮਾਵਾਂ ਦਾ ਅਧਿਆਨ ਕੀਤਾ ਗਿਆ।
ਜ਼ਿਆਦਾਤਰ ਔਰਤਾਂ ਵਿਚ 60 ਸਾਲ ਦੀ ਉਮਰ ਤੋਂ ਬਾਅਦ ਯਾਦ ਸ਼ਕਤੀ ਵਿਚ ਕਮੀ ਦੇਖੀ ਗਈ। ਜੋ ਔਰਤਾਂ ਸੱਤ ਦਿਨ ਕੰਮ ਨਹੀਂ ਕਰਦੀਆਂ ਸਨ, ਉਨ੍ਹਾਂ ਵਿਚ ਇਹ ਕਮੀ ਜ਼ਿਆਦਾ ਦੇਖੀ ਗਈ। ਉਨ੍ਹਾਂ ਵਿਚ ਤੇਜ਼ੀ ਨਾਲ ਯਾਦ ਸ਼ਕਤੀ ਘੱਟ ਹੋਈ। ਜੋ ਔਰਤਾਂ ਘਰ 'ਚ ਰਹਿ ਕੇ ਕੰਮ ਨਹੀਂ ਕਰਦੀਆਂ ਸਨ ਅਤੇ ਜੋ ਇਕੱਲੀਆਂ ਮਾਤਾਵਾਂ ਕੰਮ ਨਹੀਂ ਕਰਦੀਆਂ ਸਨ, ਉਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਯਾਦ ਸ਼ਕਤੀ ਘੱਟ ਹੋਈ ਦੇਖੀ ਗਈ।
ਰਸਾਇਣਾਂ ਦੇ ਪ੍ਰਭਾਵ ਨਾਲ ਹੋ ਸਕਦਾ ਹੈ ਦਿਲ ਦਾ ਰੋਗ
ਅਜੀਤ ਡੈਸਕ
17-10-2025