25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਲੋਅ ਬਲੱਡਪ੍ਰੈਸ਼ਰ ਇੰਝ ਕਾਬੂ ਕਰੋ

ਅਜੀਤ ਡੈਸਕ 17-10-2025

ਉਂਝ ਤਾਂ ਬਲੱਡ ਪ੍ਰੈਸ਼ਰ ਸਾਧਾਰਨ ਤੋਂ ਥੋੜ੍ਹਾ ਘੱਟ ਰਹਿਣਾ ਚੰਗਾ ਹੁੰਦਾ ਹੈ ਪਰ ਜ਼ਿਆਦਾ ਘੱਟ ਰਹਿਣਾ ਕਦੀ-ਕਦੀ ਖ਼ਤਰਨਾਕ ਵੀ ਹੋ ਸਕਦਾ ਹੈ। ਉਂਝ ਇਹ ਕੋਈ ਬਿਮਾਰੀ ਨਹੀਂ ਹੈ। ਜੋ ਲੋਕ ਸਮੇਂ ਸਿਰ ਭੋਜਨ ਨਹੀਂ ਕਰਦੇ ਪੌਸ਼ਟਿਕਤਾ ਦੀ ਕਮੀ ਹੋਵੇ ਭੋਜਨ ਵਿਚ, ਇਨ੍ਹਾਂ ਕਾਰਨਾਂ ਨਾਲ ਬਲੱਡ ਪ੍ਰੈਸ਼ਰ ਲੋਅ ਹੁੰਦਾ ਹੈ। ਇਸ ਵਿਚ ਖਾਣ-ਪੀਣ ਵਿਚ ਕੁਝ ਪਰਹੇਜ਼ ਵਿਸ਼ੇਸ਼ ਨਹੀਂ ਹੁੰਦਾ। ਬਸ ਜ਼ਰੂਰਤ ਹੁੰਦੀ ਹੈ ਕੁਆਲਿਟੀ ਭੋਜਨ ਦੀ ਅਤੇ ਸਹੀ ਮਾਤਰਾ ਦੀ। ਇਸ ਤਰ੍ਹਾਂ ਦੇ ਲੋਕ ਖੂਬ ਖਾਣ ਅਤੇ ਮਸਤ ਰਹਿਣ।
* ਲੋਅ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਦਿਨ ਵਿਚ ਇਕ-ਦੋ ਕੱਪ ਚਾਹ ਜਾਂ ਕੌਫ਼ੀ ਪੀਣੀ ਚਾਹੀਦੀ ਹੈ। ਇਸ ਦੀ ਵਰਤੋਂ ਨਾਲ ਝੱਟ ਰਾਹਤ ਮਿਲਦੀ ਹੈ ਕਿਉਂਕਿ ਚਾਹ ਅਤੇ ਕੌਫ਼ੀ ਵਿਚ ਟੈਨਿਨ ਅਤੇ ਨਿਕੋਟਿਨ ਬਲੱਡ ਪ੍ਰੈੱਸ਼ਰ ਵਧਾ ਦਿੰਦਾ ਹੈ। ਇਸ ਦੀ ਵਰਤੋਂ ਸੀਮਤ ਮਾਤਰਾ ਵਿਚ ਜ਼ਰੂਰਤ ਪੈਣ 'ਤੇ ਕਰੋ।
* ਪੌਸ਼ਟਿਕ ਸੰਤੁਲਿਤ ਭੋਜਨ ਖਾਓ, ਤਿੰਨ ਮੁੱਖ ਭੋਜਨਾਂ ਅਤੇ ਦੋ ਵਾਰ ਹਲਕੇ ਫੁਲਕੇ ਸਨੈਕਸ। ਹਰ ਤਿੰਨ ਘੰਟੇ ਬਾਅਦ ਕੁਝ ਹਲਕਾ ਖਾਓ। ਪੁੰਗਰੇ ਅਨਾਜ, ਦਾਲਾਂ, ਛੋਲੇ ਭੁੱਜੇ ਹੋਏ, ਫਲ, ਸਬਜ਼ੀਆਂ, ਸੁੱਕੇ ਮੇਵੇ ਲਗਾਤਾਰ ਖਾਓ। ਆਪਣੀ ਡਾਈਟ ਸੁਧਾਰ ਕੇ ਤੁਸੀਂ ਬਲੱਡ ਪ੍ਰੈੱਸ਼ਰ ਦੇ ਉਤਰਾਅ-ਚੜ੍ਹਾਅ ਤੋਂ ਬਚ ਸਕਦੇ ਹੋ।
* ਖਜੂਰ, ਕੇਲਾ, ਕਾਲੀ ਮਿਰਚ, ਕੇਸਰ ਆਦਿ ਵੀ ਖਾ ਸਕਦੇ ਹੋ।
* ਪਾਣੀ ਖੂਬ ਪੀਓ।
* ਸੂਰਜ ਭੇਦੀ, ਅਨੂਲੋਮ ਵਿਲੋਮ, ਪ੍ਰਾਣਾਯਾਮ ਤੇ ਕੁਝ ਆਸਣ ਜ਼ਰੂਰ ਕਰੋ ਤਾਂ ਕਿ ਖੂਨ ਦਾ ਪ੍ਰਵਾਹ ਠੀਕ ਬਣਿਆ ਰਹੇ ਅਤੇ ਖਾਧਾ ਹੋਇਆ ਹਜ਼ਮ ਹੋ ਜਾਵੇ।
* ਸੋਡੀਅਮ ਲੂਣ ਦਾ ਪੱਧਰ ਜਾਂਚ ਕਰਵਾ ਲਓ। ਜੇਕਰ ਸੋਡੀਅਮ ਪੱਧਰ ਘੱਟ ਹੋਵੇ ਤਾਂ ਡਾਕਟਰ ਤੋਂ ਪੁੱਛ ਕੇ ਨਮਕ ਦੀ ਮਾਤਰਾ ਕਿੰਨੀ ਅਤੇ ਕਿਸ ਤਰ੍ਹਾਂ ਵਧਾਉਣੀ ਹੈ, ਜਾਣਕਾਰੀ ਲਓ।

-ਐੱਸ. ਗਾਬਾ

ਪਿਛਲੀ ਖ਼ਬਰ ਰਸਾਇਣਾਂ ਦੇ ਪ੍ਰਭਾਵ ਨਾਲ ਹੋ ਸਕਦਾ ਹੈ ਦਿਲ ਦਾ ਰੋਗ ਅਗਲੀ ਖ਼ਬਰ ਕਿਸ ਤਰ੍ਹਾਂ ਬਚੀਏ ਸ਼ੂਗਰ ਦੀਆਂ ਹੰਗਾਮੀ ਹਾਲਤਾਂ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।