ਨਵੀਂ ਦਿੱਲੀ, 16 ਅਕਤੂਬਰ (ਜਗਤਾਰ ਸਿੰਘ)- ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ ਮਕਸਦ ਤੋਂ ਜਾਣੂ ਕਰਾਉਣ ਅਤੇ ਹੋਰ ਕਈ ਤਰ੍ਹਾਂ ਦੇ ਸੁਨੇਹੇ ਦੇਣ ਵਾਲੀ ਇੱਕ 'ਸਾਈਕਲ ਯਾਤਰਾ' ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਅੰਮਿ੍ਤਸਰ ਦੇ ਗੁਰਦੁਆਰਾ ਗੁਰੂ ਕਾ ਮਹਿਲ ਤੱਕ ਕੱਢੀ ਜਾਏਗੀ | ਇਹ ਯਾਤਰਾ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕਰਵਾਈ ਜਾ ਰਹੀ ਹੈ ¢ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਜੀ.ਕੇ. (ਸਾਬਕਾ ਪ੍ਰਧਾਨ ਦਿੱਲੀ ਕਮੇਟੀ) ਨੇ ਦੱਸਿਆ ਕਿ 15 ਤੋਂ 20 ਨਵੰਬਰ ਤੱਕ ਕੀਤੀ ਜਾਣ ਵਾਲੀ ਇਸ ਸਾਈਕਲ ਯਾਤਰਾ ਦਾ ਉਦੇਸ਼ ਗੁਰੂ ਸਾਹਿਬ ਜੀ ਦੀ ਸ਼ਹਾਦਤ, ਦਇਆ, ਨਿਰਭਉਤਾ ਤੇ ਨਿਡਰਤਾ ਦੀ ਵਿਰਾਸਤ ਨੂੰ ਪ੍ਰਚਾਰਿਤ ਕਰਨਾ ਹੈ | ਕਾਨਫ਼ਰੰਸ 'ਚ ਮੌਜੂਦ ਕਸ਼ਮੀਰੀ ਪੰਡਿਤਾਂ ਦੇ ਆਗੂ ਰਵਿੰਦਰ ਪੰਡਿਤ ਨੇ ਕਿਹਾ ਕਿ ਅਸੀਂ ਗੁਰੂ ਤੇਗ਼ ਬਹਾਦਰ ਜੀ ਦੇ ਕਰਜ਼ਦਾਰ ਹਾਂ ਕਿਉਂਕਿ ਉਸ ਵੇਲੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਕਾਰਨ ਹੀ ਹਿੰਦੂ ਧਰਮ ਬਚਿਆ ਰਹਿ ਸਕਿਆ ਸੀ | ਯਾਤਰਾ ਦੇ ਪ੍ਰੋਗਰਾਮ ਬਾਰੇ ਜੀ.ਕੇ. ਦੱਸਿਆ ਕਿ 15 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਇਹ ਸਾਈਕਲ ਯਾਤਰਾ ਰਾਤਰੀ ਵਿਸ਼ਰਾਮ ਲਈ ਪਾਣੀਪਤ ਠਹਿਰੇਗੀ | ਇਸੇ ਤਰ੍ਹਾਂ ਰੋਜ਼ਾਨਾ ਸਵੇਰੇ ਆਪਣੇ ਤੈਅ ਅਸਥਾਨ ਤੋਂ ਸ਼ੁਰੂ ਹੋਕੇ 16 ਨੂੰ ਅੰਬਾਲਾ, 17 ਨੂੰ ਲੁਧਿਆਣਾ, 18 ਨੂੰ ਜਲੰਧਰ ਤੇ 19 ਨਵੰਬਰ ਨੂੰ ਅੰਮਿ੍ਤਸਰ ਦੇ ਬਾਹਰਲੇ ਿ1ੲਲਾਕੇ ਵਿਚ ਰਾਤ ਦਾ ਵਿਸ਼ਰਾਮ ਕਰੇਗੀ | ਫਿਰ ਸਾਈਕਲ ਯਾਤਰਾ 20 ਨਵੰਬਰ ਨੂੰ ਅੱਗੇ ਵਧ ਕੇ ਗੁਰਦੁਆਰਾ ਗੁਰੂ ਕਾ ਮਹਿਲ ਤੱਕ ਨਗਰ ਕੀਰਤਨ ਰੂਪ 'ਚ ਪੁੱਜੇਗੀ ¢