25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਡੀ. ਯੂ. ਨੇ ਵੀ. ਸੀ. ਆਈ. ਐਸ. ਲਈ 3500 ਤੋਂ ਵੱਧ ਬਿਨੈਕਾਰਾਂ ਵਿਚੋਂ 2280 ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਕੀਤਾ <br/>

ਵੀ.ਸੀ.ਆਈ.ਐਸ. ਪਾਰਟ ਟਾਈਮ 2025-26 ਲਈ ਚੋਣ ਕਰਨ ਸੰਬੰਧੀ ਗਰੁੱਪ ਡਿਸਕਸ਼ਨ ਲਈ ਜੁੜੇ ਵਿਦਿਆਰਥੀ | <br/> 17-10-2025
ਨਵੀਂ ਦਿੱਲੀ, 16 ਅਕਤੂਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਇੰਟਰਨਸ਼ਿਪ ਸਕੀਮ (ਵੀ.ਸੀ.ਆਈ.ਐਸ.) ਪਾਰਟ-ਟਾਈਮ 2025-26 ਦੇ ਲਈ ਚੋਣ ਪ੍ਰਕਿਰਿਆ ਆਪਣੇ ਅੰਤਿਮ ਪੜਾਅ 'ਤੇ ਹੈ | ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਦੇ ਡੀਨ ਪ੍ਰੋ. ਰੰਜਨ ਕੁਮਾਰ ਤਿ੍ਪਾਠੀ ਨੇ ਦੱਸਿਆ ਕਿ 3500 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚੋਂ 2280 ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਸੀ | ਬਿਨੈਕਾਰਾਂ ਨੂੰ 13 ਤੋਂ 15 ਅਕਤੂਬਰ ਤੱਕ ਗਰੁੱਪ ਡਿਸਕਸ਼ਨ ਲਈ ਬੁਲਾਇਆ ਗਿਆ ਸੀ | ਗਰੁੱਪ ਡਿਸਕਸ਼ਨ ਪੂਰਾ ਹੋ ਚੁੱਕਿਆ ਹੈ | ਆਉਣ ਵਾਲੇ ਦਿਨਾਂ ਵਿਚ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਚੋਣ ਤੋਂ ਬਾਅਦ ਵੀ.ਸੀ.ਆਈ.ਐਸ. ਪਾਰਟ ਟਾਈਮ ਇੰਟਰਨ ਨੂੰ ਦਿੱਲੀ ਯੂਨੀਵਰਸਿਟੀ ਦੇ 55 ਤੋਂ ਵੱਧ ਵੱਖ-ਵੱਖ ਦਫ਼ਤਰਾਂ ਵਿਚ ਨਿਯੁਕਤ ਕੀਤਾ ਜਾਵੇਗਾ | ਧਿਆਨਯੋਗ ਹੈ ਕਿ ਦਿੱਲੀ ਯੂਨੀਵਰਸਿਟੀ ਨੇ ਅਕਾਦਮਿਕ ਸਾਲ 2022-23 ਤੋਂ ਵਾਈਸ ਚਾਂਸਲਰ ਇੰਟਰਨਸ਼ਿਪ ਸਕੀਮ (ਵੀ.ਸੀ.ਆਈ.ਐਸ.) ਸ਼ੁਰੂ ਕੀਤੀ ਸੀ | ਇਸਦਾ ਉਦੇਸ਼ ਯੂਨੀਵਰਸਿਟੀ ਦੇ ਡੀਨ ਆਫ਼ ਸਟੂਡੈਂਟਸ ਵੈੱਲਫੇਅਰ ਦੇ ਦਫ਼ਤਰ ਰਾਹੀਂ ਯੂਨੀਵਰਸਿਟੀ ਵਿਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨਾ ਹੈ | ਇਹ ਉਨ੍ਹਾਂ ਨੂੰ ਯੂਨੀਵਰਸਿਟੀ ਪ੍ਰਣਾਲੀ ਦੇ ਵੱਖ-ਵੱਖ ਖੇਤਰਾਂ ਦੇ ਅਧਿਕਾਰਤ ਕੰਮਕਾਜ ਨੂੰ ਸਮਝਣ ਵਿਚ ਮਦਦ ਕਰੇਗਾ |

ਪਿਛਲੀ ਖ਼ਬਰ ਐਪ ਰਾਹੀਂ ਮਿਲ ਸਕੇਗੀ ਸਿੱਖ ਇਤਿਹਾਸ ਦੀ ਜਾਣਕਾਰੀ <br/> ਦਿੱਲੀ ਕਮੇਟੀ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ... ਅਗਲੀ ਖ਼ਬਰ ਦਿੱਲੀ-ਅੰਮਿ੍ਤਸਰ 5 ਰੋਜ਼ਾ ਸਾਈਕਲ ਯਾਤਰਾ, ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਦੇ ਮਕਸਦ ਤੋਂ ਕਰਵਾਏਗੀ ਜਾਣੂ - ਜੀ.ਕੇ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।