08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਮਨਾਇਆ ਦੀਵਾਲੀ ਦਾ ਜਸ਼ਨ <br/>

ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਵਲੋਂ ਬਣਾਈ ਰੰਗੋਲੀ, ਨਾਲ ਕਾਲਜ ਪ੍ਰਬੰਧਕ | ਤਸਵੀਰ : ਨਿਮਰ <br/> 18-10-2025
ਯਮੁਨਾਨਗਰ, 17 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਅੱਜ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਰੰਗੋਲੀ ਮੁਕਾਬਲਾ, ਦੀਵੇ ਸਜਾਉਣ ਅਤੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰਦਰਸ਼ਨ ਸ਼ਾਮਿਲ ਸਨ ਜੋ ਭਾਰਤ ਦੀਆਂ ਅਮੀਰ ਪਰੰਪਰਾਵਾਂ ਤੇ ਤਿਉਹਾਰਾਂ ਦੀਆਂ ਕਦਰਾਂ-ਕੀਮਤਾਂ ਨੂੰ ਸੁੰਦਰਤਾ ਨਾਲ ਪ੍ਰਦਰਸ਼ਿਤ ਕਰਦੇ ਸਨ | ਇਸ ਮੌਕੇ ਪੂਰਾ ਕੈਂਪਸ ਦੀਵਿਆਂ ਦੀ ਰੌਸ਼ਨੀ ਤੇ ਖੁਸ਼ੀ ਨਾਲ ਜਗਮਗਾ ਰਿਹਾ ਸੀ | ਇਸ ਮੌਕੇ ਕਾਲਜ ਪਿ੍ੰਸੀਪਲ ਇੰਜੀ. ਅਨਿਲ ਕੁਮਾਰ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਦੀਵਾਲੀ ਸਿਰਫ਼ ਦੀਵੇ ਜਗਾਉਣ ਦਾ ਤਿਉਹਾਰ ਨਹੀਂ ਹੈ, ਸਗੋਂ ਸਾਡੇ ਅੰਦਰਲੇ ਅਗਿਆਨਤਾ, ਨਕਾਰਾਤਮਕਤਾ ਤੇ ਸਵਾਰਥ ਦੇ ਹਨੇਰੇ ਨੂੰ ਦੂਰ ਕਰਨ ਤੇ ਗਿਆਨ, ਦਇਆ ਅਤੇ ਇਮਾਨਦਾਰੀ ਦੀ ਰੌਸ਼ਨੀ ਫੈਲਾਉਣ ਦਾ ਮੌਕਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਇਸ ਤਿਉਹਾਰ ਨੂੰ ਸਦਭਾਵਨਾ, ਪਿਆਰ ਤੇ ਜ਼ਿੰਮੇਵਾਰੀ ਨਾਲ ਮਨਾਉਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ 27 ਅਕਤੂਬਰ ਨੂੰ ਹਰਿਆਣਾ 'ਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ: ਸੁਖਵਿੰਦਰ ਸਿੰਘ ਇੰਚਾਰਜ <br/> ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਦਾ ਵਿਰੋਧ ਪ੍ਰਦਰਸ਼ਨ 10ਵੇਂ ਦਿਨ ਵੀ ਜਾਰੀ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।