08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

27 ਅਕਤੂਬਰ ਨੂੰ ਹਰਿਆਣਾ 'ਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ: ਸੁਖਵਿੰਦਰ ਸਿੰਘ ਇੰਚਾਰਜ <br/>

ਅਜੀਤ ਡੈਸਕ 18-10-2025
ਕਰਨਾਲ, 17 ਅਕਤੂਬਰ (ਗੁਰਮੀਤ ਸਿੰਘ ਸੱਗੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਨਾਲ ਸੰਬੰਧਤ ਸਿੱਖ ਮਿਸ਼ਨ ਹਰਿਆਣਾ ਕੁਰੂਕੁਸ਼ੇਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੀ ਦੇਖ-ਰੇਖ 'ਚ ਪੰਥ ਦੀਆਂ ਸਤਿਕਾਰਤ ਜਥੇਬੰਦੀਆਂ ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ ਨੌਵੇਂ ਪਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਸ਼ਤਾਬਦੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧੋਬੜੀ ਸਾਹਿਬ (ਅਸਾਮ) ਤੋਂ ਅਰੰਭ ਹੋਇਆ ਨਗਰ ਕੀਰਤਨ ਵੱਖ-ਵੱਖ ਰਾਜਾਂ, ਮਹਾਨਗਰਾਂ ਤੇ ਸ਼ਹਿਰਾਂ ਵਿਚੋਂ ਹੁੰਦਾ ਹੋਇਆ 27 ਅਕਤੂਬਰ 2025 ਨੂੰ ਹਰਿਆਣਾ ਸੂਬੇ ਵਿਚ ਦਾਖਲ ਹੋਵੇਗਾ | ਉਨ੍ਹਾਂ ਦੱਸਿਆ ਕਿ ਇਹ ਨਗਰ ਕੀਰਤਨ ਮਿਤੀ 27 ਅਕਤੂਬਰ ਨੂੰ ਸਵੇਰੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਫ਼ਤਹਿ ਨਗਰ ਦਿੱਲੀ ਤੋਂ ਵਾਇਆ ਕੁੰਡਲੀ ਬਾਰਡਰ, ਬੱਡ ਖ਼ਾਲਸਾ, ਰਾਈ (ਸੋਨੀਪਤ), ਮੁਰਥਲ, ਸੰਭਾਲਖਾ, ਪਾਨੀਪਤ ਸ਼ਹਿਰ, ਘਰੌਂਡਾ, ਕਰਨਾਲ ਸ਼ਹਿਰ ਤੋਂ ਹੁੰਦਾ ਹੋਇਆ ਗੁਰਦੁਆਰਾ ਸੀਸ ਗੰਜ ਸਾਹਿਬ ਤਰਾਵੜੀ ਵਿਖੇ ਰਾਤ ਨੂੰ ਵਿਸ਼ਰਾਮ ਕਰੇਗਾ ਤੇ 28 ਅਕਤੂਬਰ ਨੂੰ ਸਵੇਰੇ ਗੁਰਦੁਆਰਾ ਸੀਸ ਗੰਜ ਸਾਹਿਬ, ਤਰਾਵੜੀ ਤੋਂ ਅਰੰਭ ਹੋ ਕੇ ਪਖਾਣਾ, ਸੌਂਕੜਾ, ਸਾਂਭਲੀ, ਪ੍ਰੇਮਖੇੜਾ, ਸੀਂਘੜਾ ਗੁਰਦੁਆਰਾ ਨਾਨਕਸਰ ਸਾਹਿਬ, ਗੁਰਦੁਆਰਾ ਸੰਗਤਪੁਰਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਨੀਸਿੰਗ, ਡਾਚਰ, ਗੋਬਿੰਦਗੜ੍ਹ, ਅਲਾਵਲਾ ਅੱਡਾ, ਜਲਮਾਣਾ, ਠਰੀ ਅੱਡਾ, ਜੈ ਸਿੰਘ ਪੁਰਾ, ਗੁਰਦੁਆਰਾ ਡੇਹਰਾ ਸਾਹਿਬ ਅਸੰਧ, ਖੰਡਾਖੇੜੀ, ਝੀਂਡਾ, ਰੱਤਕ, ਰੁਕਸਾਣਾ, ਸਿਰਸਲ ਮੋਡ, ਹਾਬੜੀ, ਪੂੰਡਰੀ ਤੋਂ ਹੁੰਦਾ ਹੋਇਆ ਗੁਰਦੁਆਰਾ ਨਿੰਮ ਸਾਹਿਬ, ਕੈਥਲ ਵਿਖੇ ਰਾਤ ਨੂੰ ਵਿਸ਼ਰਾਮ ਕਰੇਗਾ | ਉਪਰੰਤ 29 ਅਕਤੂਬਰ ਨੂੰ ਸਵੇਰੇ ਗੁਰਦੁਆਰਾ ਨਿੰਮ ਸਾਹਿਬ, ਕੈਥਲ ਤੋਂ ਅਰੰਭ ਹੋ ਕੇ ਸਾਂਘਣ, ਦਾਤਾ ਸਿੰਘ ਵਾਲਾ, ਗੜੀ, ਪਿਪਲਥਾ, ਰਸੀਦਾਂ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਧਮਤਾਨ ਸਾਹਿਬ, ਮਕੋਰੜ ਸਾਹਿਬ (ਮੂਣਕ) ਤੋਂ ਹੁੰਦਾ ਹੋਇਆ ਪੰਜਾਬ ਸੂਬੇ

ਪਿਛਲੀ ਖ਼ਬਰ ਐੱਸ.ਬੀ.ਐੱਸ. ਆਈ.ਟੀ.ਓ.ਟੀ. ਵਲੋਂ ਕਾਨਵੋਕੇਸ਼ਨ ਤੇ ਪਲੇਸਮੈਂਟ ਡਰਾਈਵ <br/> ਅਗਲੀ ਖ਼ਬਰ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਮਨਾਇਆ ਦੀਵਾਲੀ ਦਾ ਜਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।