08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਐੱਸ.ਬੀ.ਐੱਸ. ਆਈ.ਟੀ.ਓ.ਟੀ. ਵਲੋਂ ਕਾਨਵੋਕੇਸ਼ਨ ਤੇ ਪਲੇਸਮੈਂਟ ਡਰਾਈਵ <br/>

ਕਾਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਦੇ ਪ੍ਰਬੰਧਕ | ਤਸਵੀਰ : ਪੰਨੀਵਾਲੀਆ <br/> 18-10-2025
ਕਾਲਾਂਵਾਲੀ/ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸ਼ਹੀਦ ਭਗਤ ਸਿੰਘ ਆਈ.ਟੀ.ਓ.ਟੀ. (ਸੀ.ਟੀ.ਆਈ.) ਨੇ ਕਨਵੋਕੇਸ਼ਨ ਤੇ ਪਲੇਸਮੈਂਟ ਡਰਾਈਵ ਕਰਵਾਈ ਜਿਸ ਵਿੱਚ 2024-25 ਬੈਚ ਦੇ ਵਿਦਿਆਰਥੀਆਂ ਨੂੰ ਸੰਸਥਾ ਤੋਂ ਸੀ.ਆਈ.ਟੀ.ਐਸ. ਡਿਗਰੀਆਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਸੰਸਥਾ ਦੇ ਚੇਅਰਮੈਨ ਸੋਹਨ ਲਾਲ ਸਿੰਗਲਾ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਉਸਦੀ ਸਿੱਖਿਆ ਦੀ ਗੁਣਵੱਤਾ 'ਤੇ ਨਿਰਭਰ ਕਰਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਐਸ.ਬੀ.ਐਸ. ਸੀ.ਟੀ.ਆਈ. ਵਿਦਿਆਰਥੀਆਂ ਲਈ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਤੇ ਉਨ੍ਹਾਂ ਨੂੰ ਸਮਾਜ ਲਈ ਤਿਆਰ ਕਰਨ ਲਈ ਕੰਮ ਕਰ ਰਿਹਾ ਹੈ | ਸੰਸਥਾ ਦੇ ਪਿ੍ੰਸੀਪਲ ਇੰਜੀਨੀਅਰ ਰਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਸਥਾ ਦੀ ਸ਼ਾਨ ਤੇ ਇਸਦੇ ਅਧਿਆਪਕਾਂ ਦੇ ਸਤਿਕਾਰ ਨੂੰ ਵਧਾਉਣ ਲਈ ਉਤਸ਼ਾਹਿਤ ਕੀਤਾ | ਸਮਾਗਮ ਵਿੱਚ ਵੱਖ-ਵੱਖ ਵੱਕਾਰੀ ਕੰਪਨੀਆਂ ਨੇ ਹਿੱਸਾ ਲਿਆ ਤੇ ਕਈ ਵਿਦਿਆਰਥੀਆਂ ਨੂੰ ਪ੍ਰਸਿੱਧ ਉਦਯੋਗਾਂ ਦੁਆਰਾ ਚੁਣਿਆ ਗਿਆ | 2024-25 ਬੈਚ ਦੇ ਸਾਰੇ ਵਿਦਿਆਰਥੀਆਂ ਨੇ ਕਨਵੋਕੇਸ਼ਨ ਸਮਾਰੋਹ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਸੁਪਰਡੈਂਟ ਨਵਦੀਪ ਸਿੰਘ, ਇੰਸਟਰਕਟਰ ਰਾਕੇਸ਼ ਸ਼ੇਰਦੀਆ, ਚੰਦਰਸ਼ੇਖਰ, ਸੁਨੀਲ ਬੈਨੀਵਾਲ, ਨਰਸੀ, ਰੇਣੂ, ਸੰਗੀਤਾ, ਨੇਹਾ, ਆਰਤੀ, ਮੀਨਾ, ਸਰਬਜੀਤ ਕੌਰ, ਪੁਸ਼ਪਾ, ਅੰਕਿਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੂਬਾ ਸਰਕਾਰ ਦਾ ਇੱਕ ਸਾਲ ਪੂਰਾ ਹੋਣ 'ਤੇ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ 27 ਅਕਤੂਬਰ ਨੂੰ ਹਰਿਆਣਾ 'ਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ: ਸੁਖਵਿੰਦਰ ਸਿੰਘ ਇੰਚਾਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।