22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਏ. ਆਈ. ਅਧਾਰਿਤ ਵਾਟਸਐਪ ਚੈਟਬੋਟ ਸਤਰਕ ਲਾਂਚ

ਅਜੀਤ ਡੈਸਕ 22-10-2025
ਯਮੁਨਾਨਗਰ, 21 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਰਾਜ ਵਿਜੀਲੈਂਸ ਅਤੇ ਰੋਕਥਾਮ ਬਿਊਰੋ ਨੇ ਰਾਜ ਵਿਚ ਪਾਰਦਰਸ਼ਤਾ, ਜਵਾਬਦੇਹੀ ਅਤੇ ਭਿ੍ਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਇਕ ਨਵੀਂ ਡਿਜ਼ੀਟਲ ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸਦੇ ਤਹਿਤ ਬਿਊਰੋ ਨੇ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਧਾਰਿਤ ਵ੍ਹਾਟਸਐਪ ਚੈਟਬੋਟ ਸਤਰਕ ਲਾਂਚ ਕੀਤਾ ਹੈ | ਇਹ ਚੈਟਬੋਟ ਨਾਗਰਿਕਾਂ ਨੂੰ ਸਰਲ ਅਤੇ ਸੁਰੱਖਿਅਤ ਢੰਗ ਨਾਲ ਬਿਊਰੋ ਦੇ ਕੰਮਕਾਜ ਅਤੇ ਭਿ੍ਸ਼ਟਾਚਾਰ ਵਿਰੋਧੀ ਪ੍ਰਕਿਰਿਆਵਾਂ ਨਾਲ ਸੰਬੰਧਤ ਜਾਣਕਾਰੀ ਪ੍ਰਦਾਨ ਕਰੇਗਾ ਅਤੇ ਜਨਤਾ ਹੁਣ ਭਿ੍ਸ਼ਟਾਚਾਰ, ਸ਼ਿਕਾਇਤ ਪ੍ਰਕਿਰਿਆਵਾਂ, ਬਿਊਰੋ ਦੀ ਭੂਮਿਕਾ ਅਤੇ ਸੰਪਰਕ ਵੇਰਵਿਆਂ ਨਾਲ ਸੰਬੰਧਤ ਜਾਣਕਾਰੀ ਨੂੰ ਆਸਾਨੀ ਨਾਲ ਪ੍ਰਾਪਤ ਕਰਨ ਦੇ ਯੋਗ ਹੋਵੇਗੀ | ਨਾਗਰਿਕ ੍ਹਞ ਕੋਡ ਸਕੈਨ ਕਰਕੇ ਸਤਰਕ ਚੈਟਬੋਟ ਨਾਲ ਜੁੜ ਸਕਦੇ ਹਨ ਜਾਂ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਲਈ ਬਿਊਰੋ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ | ਇਹ ਸੇਵਾ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਉਪਲਬਧ ਹੈ ਅਤੇ ਪੂਰੀ ਤਰ੍ਹਾਂ ਉਪਭੋਗਤਾ ਅਨੁਕੂਲ ਹੈ |

ਪਿਛਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਦੀ ਟੀਮ ਵਲੋਂ ਜ਼ੋਨਲ ਯੂਥ ਫੈਸਟੀਵਲ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਅੱਜ ਮਨਾਇਆ ਜਾਵੇਗਾ ਗੋਵਰਧਨ ਪੂਜਾ ਦਾ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।