22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

10 ਕਰੋੜ ਰੁਪਏ ਦੇ ਚੀਨੀ ਪਟਾਕੇ ਜ਼ਬਤ ਏਜੰਸੀਆਂ ਨੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ <br/>

ਅਜੀਤ ਡੈਸਕ 22-10-2025
ਨਵੀਂ ਦਿੱਲੀ, 21 ਅਕਤੂਬਰ (ਮਿਸਰਦੀਪ ਭਾਟੀਆ)-ਦੀਵਾਲੀ ਤਿਉਹਾਰ ਦੇ ਦੌਰਾਨ ਏਜੰਸੀਆਂ ਨੇ 10 ਕਰੋੜ ਰੁਪਏ ਮੁੱਲ ਦੇ ਲੱਖਾਂ ਚੀਨੀ ਪਟਾਕੇ ਜ਼ਬਤ ਕਰਕੇ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ | ਡਾਇਰੈਕਟੋਰੇਟ ਜਨਰਲ ਆਫ਼ ਰੈਵੀਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਆਪ੍ਰੇਸ਼ਨ ਫਾਇਰ ਟ੍ਰੇਲ ਦੇ ਤਹਿਤ 10 ਕਰੋੜ ਰੁਪਏ ਦੇ 1.30 ਲੱਖ ਚੀਨੀ ਮੂਲ ਦੇ ਪਟਾਕੇ ਜ਼ਬਤ ਕੀਤੇ ਹਨ | ਡੀ.ਆਰ.ਆਈ. ਨੇ ਭਾਰਤ ਵਿਚ ਚੀਨੀ ਪਟਾਕਿਆਂ ਦੇ ਗ਼ੈਰ-ਕਾਨੂੰਨੀ ਆਯਾਤ ਨਾਲ ਜੁੜੀ ਇਕ ਤਸਕਰੀ ਦੀ ਕੋਸ਼ਿਸ਼ ਦਾ ਪਰਦਾਫਾਸ਼ ਕੀਤਾ ਹੈ |
ਵਿੱਤ ਮੰਤਰਾਲੇ ਅਨੁਸਾਰ ਇਸ ਕਾਰਵਾਈ ਦੌਰਾਨ ਡੀ.ਆਰ.ਆਈ. ਅਧਿਕਾਰੀਆਂ ਨੇ ਕਹਾਵਾ ਸ਼ੇਵਾ ਬੰਦਰਗਾਹ 'ਤੇ ਇਕ ਕੰਟੇਨਰ ਨੂੰ ਰੋਕਿਆ ਜੋ ਚੀਨ ਤੋਂ ਆਈ.ਸੀ.ਡੀ. ਅੰਕਲੇਸ਼ਵਰ ਜਾ ਰਿਹਾ ਸੀ | ਇਸ ਵਿਚ ਕੱਪੜੇ ਸਨ ਜਦੋਂ ਗਹਿਰਾਈ ਨਾਲ ਜਾਂਚ ਕੀਤੀ ਗਈ ਤਾਂ ਕੱਪੜਿਆਂ ਦੀ ਇਕ ਪਰਤ ਹੇਠਾਂ ਲੁਕੇ ਹੋਏ 46,640 ਪਟਾਕੇ ਮਿਲੇ | ਪੂਰੀ ਖੇਪ, ਜਿਸਦੀ ਕੀਮਤ 4,82 ਕਰੋੜ ਰੁਪਏ ਹੈ, ਜ਼ਬਤ ਕਰ ਲਈ ਗਈ | ਜਾਂਚ ਤੋਂ ਬਾਅਦ ਦਸਤਾਵੇਜ਼ ਬਰਾਮਦ ਕੀਤੇ ਗਏ, ਜਿਸ ਨਾਲ ਤਸਕਰੀ ਗਰੋਹ ਦਾ ਪਰਦਾਫਾਸ਼ ਹੋਇਆ | ਗੁਜਰਾਤ ਵਿਚ ਇਕ ਸ਼ੱਕੀ ਨੂੰ ਗਿ੍ਫ਼ਤਾਰ ਕੀਤਾ ਗਿਆ | ਅਜਿਹੇ ਖ਼ਤਰਨਾਕ ਪਦਾਰਥਾਂ ਦਾ ਗ਼ੈਰ-ਕਾਨੂੰਨੀ ਆਯਾਤ ਰਾਸ਼ਟਰੀ ਸੁਰੱਖਿਆ ਅਤੇ ਮਹੱਤਵਪੂਰਨ ਬੰਦਰਗਾਹਾਂ ਲਈ ਇਕ ਵੱਡਾ ਖ਼ਤਰਾ ਹੈ |
ਪਿਛਲੇ ਐਤਵਾਰ ਡੀ.ਆਰ.ਆਈ. ਨੇ ਆਪ੍ਰੇਸ਼ਨ ਫਾਇਰ ਟ੍ਰੇਲ ਦੇ ਤਹਿਤ ਟੂਟੀਕੋਰਿਨ ਬੰਦਰਗਾਹ 'ਤੇ 5.01 ਕਰੋੜ ਰੁਪਏ ਮੁੱਲ ਦੇ 83,520 ਚੀਨੀ ਪਟਾਕਿਆਂ ਦੀ ਤਸਕਰੀ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ |

ਪਿਛਲੀ ਖ਼ਬਰ ਪੰਜਾਬ ਸਟੇਟ ਆਈ.ਏ.ਐਸ ਐਸੋਸੀਏਸ਼ਨ ਨੇ ਹੜ੍ਹ ਰਾਹਤ ਲਈ 5 ਲੱਖ ਰੁਪਏ ਦਾ ਹੋਰ ਯੋਗਦਾਨ ਪਾਇਆ ਅਗਲੀ ਖ਼ਬਰ ਬਾਸਕਟਬਾਲ ਖਿਡਾਰਨ ਸੁਖਮਨ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।