ਗੂਹਲਾ ਚੀਕਾ, 23 ਅਕਤੂਬਰ (ਓ.ਪੀ. ਸੈਣੀ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਵਿਸ਼ਵਕਰਮਾ ਦਿਵਸ 'ਤੇ ਮੰਦਰ ਕਮੇਟੀ ਨੇ ਸ੍ਰੀ ਵਿਸ਼ਵਕਰਮਾ ਮੰਦਿਰ ਚੀਕਾ ਵਿਚ ਭਗਵਾਨ ਵਿਸ਼ਵਕਰਮਾ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ | ਨਗਰ ਕੌਂਸਲ ਦੀ ਚੇਅਰਪਰਸਨ ਡਾ. ਰੇਖਾ ਰਾਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ | ਇਸ ਮੌਕੇ ਚੇਅਰਪਰਸਨ ਡਾ. ਰੇਖਾ ਰਾਣੀ ਦਾ ਮੰਦਿਰ ਕਮੇਟੀ ਵਲੋਂ ਫੁੱਲਾਂ ਦੇ ਹਾਰਾਂ ਤੇ ਸਟੇਜ 'ਤੇ ਫੁੱਲਾਂ ਦੇ ਵੱਡੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਸਹਿਯੋਗੀ ਕੌਂਸਲਰ ਵੀ ਮੌਜੂਦ ਸਨ | ਸਮਾਰੋਹ ਦੌਰਾਨ ਡਾ. ਰੇਖਾ ਰਾਣੀ ਨੇ ਭਗਵਾਨ ਵਿਸ਼ਵਕਰਮਾ ਦੇ ਆਦਰਸ਼ਾਂ ਨੂੰ ਅਪਣਾਉਣ ਤੇ ਸਮਾਜ ਵਿੱਚ ਏਕਤਾ ਤੇ ਤਰੱਕੀ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਰਾਮ ਦੀਆ ਜਾਂਗੜਾ, ਉਪ ਪ੍ਰਧਾਨ ਲਕਸ਼ਮਣ ਦਾਸ ਜਾਂਗੜਾ, ਸੁਖੀਰਾਮ ਜਾਂਗੜਾ ਜਨਰਲ ਸਕੱਤਰ, ਸੋਹਨਲਾਲ ਧੀਮਾਨ ਖਜ਼ਾਨਚੀ, ਕੁਲਦੀਪ ਪੰਚਾਲ ਆਦਿ ਮੌਜੂਦ ਸਨ | ਇਸ ਮੌਕੇ ਚੇਅਰਪਰਸਨ ਨੇ ਵਿਸ਼ਵਕਰਮਾ ਮੰਦਰ ਕਮੇਟੀ ਦੀਆਂ ਲਗਭਗ ਸਾਰੀਆਂ ਮੰਗਾਂ ਨੂੰ ਸਵੀਕਾਰ ਕਰ ਲਿਆ |