02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜ਼ਿਲ੍ਹਾ ਯੁਵਕ ਮੇਲਾ-2025 ਸਮਾਰੋਹ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਅਜੀਤ ਡੈਸਕ 05-11-2025
ਯਮੁਨਾਨਗਰ, 4 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਜ਼ਿਲ੍ਹਾ ਯੁਵਕ ਮੇਲਾ-2025 ਅੱਜ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ ਅਤੇ ਭਾਜਪਾ ਆਗੂ ਨੇਪਾਲ ਸਿੰਘ ਰਾਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਸਮਾਰੋਹ ਦੀ ਸਫਲਤਾ ਲਈ ਕਾਲਜ ਦੇ ਜਨਰਲ ਸਕੱਤਰ ਮਨੋਰੰਜਨ ਸਿੰਘ ਸਾਹਨੀ, ਕਾਲਜ ਡਾਇਰੈਕਟਰ ਡਾ: ਵਰਿੰਦਰ ਗਾਂਧੀ ਅਤੇ ਕਾਲਜ ਪਿ੍ੰਸੀਪਲ ਡਾ: ਸੁਖਵਿੰਦਰ ਕੌਰ ਨੇ ਵੀ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਮੁੱਖ ਮਹਿਮਾਨ ਨੇ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਜੀ. ਐਨ. ਜੀ. ਕਾਲਜ ਦੀ ਟੀਮ ਨੇ ਕਹਾਣੀ ਲਿਖਣ, ਭਾਸ਼ਣ ਮੁਕਾਬਲੇ, ਸਮੂਹ ਲੋਕ ਸੰਗੀਤ, ਸੋਲੋ ਲੋਕ ਸੰਗੀਤ ਸਾਜ਼ ਮੁਕਾਬਲੇ ਅਤੇ ਹਰਿਆਣਵੀ ਨਾਚ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਕੋਆਰਡੀਨੇਟਰ ਪ੍ਰੋ. ਤਰਨਦੀਪ ਕੌਰ, ਡਾ. ਗੀਤੂ ਖੰਨਾ, ਪ੍ਰੋ. ਬਬੀਲਾ ਚੌਹਾਨ, ਡਾ. ਅੰਬਿਕਾ ਕਸ਼ਯਪ, ਸੰਧਿਆ ਸੁਖਮਨ ਗਾਂਧੀ, ਆਈ. ਟੀ. ਆਈ. ਦੇ ਕਲਾਸ ਇੰਸਟ੍ਰਕਟਰ ਸੰਜੇ ਨਰਵਾਲ, ਸ਼ਿਵਦਿਆਲ, ਪਲੇਸਮੈਂਟ ਅਫਸਰ ਕਿਰਨਪਾਲ ਰਾਣਾ, ਗੁਰਮੇਜ ਸਿੰਘ, ਸਾਹਿਲ ਸ਼ਰਮਾ, ਯੂਸਫ ਖਾਨ, ਮਨਦੀਪ ਕੁਮਾਰ, ਸੰਦੀਪ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਭੂਥਨ ਕਲਾਂ 'ਚ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਸਮਝੌਤਾ ਸਹੀਬੱਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।