02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਰਤਨਾਵਲੀ ਯੁਵਾ ਸਮਾਰੋਹ ਵਿਚ 5 ਅਤੇ ਜ਼ੋਨਲ ਯੁਵਾ ਸਮਾਰੋਹ ਵਿਚ 15 ਇਨਾਮ ਜਿੱਤ ਕੇ ਕਾਲਜ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 06-11-2025

ਕਰਨਾਲ, 5 ਨਵੰਬਰ (ਗੁਰਮੀਤ ਸਿੰਘ ਸੱਗੂ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਰਤਨਾਵਲੀ ਯੂਵਾ ਸਮਾਰੋਹ ਵਿਚ ਪੰਜ ਇਨਾਮ ਅਤੇ ਜ਼ੋਨਲ ਯੂਵਾ ਸਮਾਰੋਹ ਵਿਚ 15 ਇਨਾਮ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸੰਬੰਧੀ ਕਾਲਜ ਪਿ੍ੰਸੀਪਲ ਡਾ. ਚੁਹੜ ਸਿੰਘ ਨੇ ਦੱਸਿਆ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਵਲੋਂ ਕਰਵਾਏ ਅੰਤਰਰਾਸ਼ਟਰੀ ਪੱਧਰੀ ਰਤਨਾਵਲੀ ਯੂਵਾ ਸਮਾਰੋਹ ਵਿਚ ਕਾਲਜ ਦੇ ਵਿਦਿਆਰਥੀ ਦੇਵ ਰਾਵਤ ਨੇ ਹਰਿਆਣਵੀ ਭਜਨ ਅਤੇ ਹਰਿਆਣਵੀ ਗਜ਼ਲ ਵਿਚ ਪਹਿਲਾ ਇਨਾਮ ਜਿੱਤਿਆ | ਇਸੇ ਤਰ੍ਹਾਂ ਹਰਿਆਣਵੀ ਇਕਲ ਵਾਦਨ ਵਿਚ ਸੁਮਿਤ ਨੇ ਵੀ ਪਹਿਲਾ ਇਨਾਮ ਹਾਸਿਲ ਕੀਤਾ | ਉਨ੍ਹਾਂ ਦੱਸਿਆ ਕਿ ਹਰਿਆਣਵੀ ਲੋਕਗੀਤ ਵਿਚ ਕੁਣਾਲ ਨੇ ਦੂਜਾ ਇਨਾਮ, ਯੁਗਲ ਰਾਗਨੀ ਵਿਚ ਦੇਵੇਂਦਰ ਸ਼ਰਮਾ ਅਤੇ ਸਲੋਨੀ ਨੇ ਚੌਥਾ ਇਨਾਮ ਹਾਸਿਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ੋਨਲ ਯੂਥ ਫੈਸਟੀਵਲ ਵਿਚ ਵੀ 15 ਇਨਾਮ ਜਿੱਤ ਕੇ ਕਾਲਜ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ | ਇਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕੁਲਪਤੀ ਡਾ. ਸੋਮਨਾਥ ਸਚਦੇਵਾ ਅਤੇ ਮੁੱਖ ਮੰਤਰੀ ਦੇ ਓ. ਐਸ. ਡੀ. ਰਾਜ ਨੇਹਰੂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਰਜੀਤ ਸਿੰਘ ਪਿ੍ੰਸ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਮਿਠਾਈ ਖਿਲਾ ਕੇ ਵਧਾਈਆਂ ਦਿੱਤੀ ਅਤੇ ਉਨ੍ਹਾਂ ਨੂੰ ਕਾਲਜ ਵਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਕਾਲਜ ਸਿਰਫ਼ ਸਿੱਖਿਆ ਹੀ ਨਹੀਂ, ਸਗੋਂ ਵਿਦਿਆਰਥੀਆਂ ਨੂੰ ਸੱਭਿਆਚਾਰਕ ਮਾਹੌਲ ਪ੍ਰਦਾਨ ਕਰਕੇ ਉਨ੍ਹਾਂ ਦੇ ਸਮੁੱਚੇ ਵਿਕਾਸ ਲਈ ਯਤਨਸ਼ੀਲ ਹੈ | ਕਾਲਜ ਪਿ੍ੰਸੀਪਲ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਨੇ ਸਰਕਾਰੀ ਕਾਲਜ ਇੰਦਰੀ ਵਿਚ ਕਰਵਾਏ ਜ਼ੋਨਲ ਯੂਵਾ ਸਮਾਰੋਹ ਵਿਚ ਸਮੂਹ ਪੱਛਮੀ ਗਾਇਨ, ਇਕਲ ਪੱਛਮੀ ਗਾਇਨ, ਵਾਦ-ਵਿਵਾਦ ਅਤੇ ਸ਼ਾਸਤਰੀ ਗਾਇਨ ਵਿਚ ਪਹਿਲਾ ਇਨਾਮ ਜਿੱਤਿਆ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੌਪ ਸਾਂਗ ਹਰਿਆਣਵੀ, ਸਧਾਰਨ ਸਮੂਹ ਗਾਇਨ, ਹਰਿਆਣਵੀ ਰਾਗਨੀ, ਲੋਕ ਗੀਤ ਸਧਾਰਨ, ਹਰਿਆਣਵੀ ਇਕਲ ਵਾਦਨ, ਸ਼ਾਸਤਰੀ ਵਾਦਨ, ਵਾਕਪਟੂਤਾ ਅਤੇ ਲਾਈਟ ਵੋਕਲ ਇੰਡੀਆਨ ਵਿਚ ਦੂਜਾ ਇਨਾਮ ਮਿਲਿਆ, ਜਦਕਿ ਅੰਗਰੇਜ਼ੀ ਵਾਦ-ਵਿਵਾਦ, ਕੋਲਾਜ਼ ਅਤੇ ਪੱਛਮੀ ਇਕਲ ਵਾਦਨ ਵਿਚ ਤੀਜਾ ਇਨਾਮ ਪ੍ਰਾਪਤ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਾਰੇ ਪਹਿਲੇ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀ ਇੰਟਰ-ਜ਼ੋਨਲ ਯੂਥ ਫੈਸਟੀਵਲ ਵਿਚ ਭਾਗ ਲੈਣਗੇ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਿਚ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਡਾ. ਬੀਰ ਸਿੰਘ, ਡਾ. ਕਿ੍ਸ਼ਨ ਅਰੋੜਾ, ਡਾ. ਦੇਵੀ ਭੂਸ਼ਣ, ਡਾ. ਦੀਪਕ, ਡਾ. ਬਲਜੀਤ ਕੌਰ, ਡਾ. ਅਮਰਜੀਤ ਕੌਰ, ਡਾ. ਜਤਿੰਦਰ ਪਾਲ ਸਿੰਘ, ਡਾ. ਪ੍ਰਵੀਨ ਕੌਰ, ਪ੍ਰੋ. ਚੇਸ਼ਟਾ, ਪ੍ਰੋ. ਮਨੀਸ਼, ਪ੍ਰੋ. ਰਮਨ, ਪ੍ਰੋ. ਪਿ੍ਯੰਕਾ ਅਤੇ ਪ੍ਰੋ. ਸੀਮਾ ਦਾ ਵਿਸ਼ੇਸ਼ ਯੋਗਦਾਨ ਰਿਹਾ |

ਪਿਛਲੀ ਖ਼ਬਰ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਅਤੇ ਬਲਦੇਵ ਸਿੰਘ ਕਾਇਮਪੁਰ ਅੰਤਰਿੰਗ ਕਮੇਟੀ ਮੈਂਬਰ ਚੁਣੇ ਅਗਲੀ ਖ਼ਬਰ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ-ਕੁਮਾਰੀ ਸ਼ੈਲਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।