03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਕਿਸਾਨਾਂ ਨੇ ਕੀਤੀ ਮੁਆਵਜ਼ਾ ਦੇਣ ਦੀ ਮੰਗ ਮੀਂਹ ਅਤੇ ਗੜੇਮਾਰੀ ਨਾਲ ਕਈ ਪਿੰਡਾਂ 'ਚ ਫਸਲਾਂ ਨੂੰ ਪੁੱਜਿਆ ਨੁਕਸਾਨ

ਖੇਤਾਂ ਵਿੱਚ ਪਏ ਗੜੇ ਦਿਖਾਉਂਦੇ ਹੋਏ ਕਿਸਾਨ | ਤਸਵੀਰ : ਪੰਨੀਵਾਲੀਆ <br/> 06-11-2025
ਕਾਲਾਂਵਾਲੀ/ਸਿਰਸਾ, 5 ਨਵੰਬਰ (ਭੁਪਿੰਦਰ ਪੰਨੀਵਾਲੀਆ)- ਬੀਤੇ ਕੱਲ੍ਹ ਦੇਰ ਸ਼ਾਮ ਪਏ ਭਾਰੀ ਮੀਂਹ, ਤੂਫਾਨ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ | ਇਸ ਬੇਮੌਸਮੇ ਮੀਂਹ ਨਾਲ ਸਰ੍ਹੋਂ ਦੀ ਫਸਲ ਤਬਾਹ ਹੋ ਗਈ ਹੈ ਅਤੇ ਕਣਕ ਦੀ ਬਿਜਾਈ ਪ੍ਰਭਾਵਿਤ ਹੋਈ ਹੈ | ਇਸ ਤੋਂ ਇਲਾਵਾ, ਕਪਾਹ, ਮੱਕੀ ਅਤੇ ਝੋਨੇ ਦੀਆਂ ਫਸਲਾਂ ਨੂੰ ਹੋਏ ਨੁਕਸਾਨ ਪੁੱਜਿਆ ਹੈ | ਬੀਤੇ ਕੱਲ੍ਹ ਦੇਰ ਸ਼ਾਮ ਨੂੰ ਗੜੇਮਾਰੀ ਤੋਂ 15 ਘੰਟੇ ਬਾਅਦ ਵੀ ਅੱਜ ਸਵੇਰੇ ਤੱਕ ਵੀ ਗੜੇ ਕਿਸਾਨਾਂ ਦੇ ਖੇਤਾਂ ਵਿੱਚ ਪਏ ਸਨ | ਕਿਸਾਨਾਂ ਨੇ ਦੱਸਿਆ ਕਿ ਪਿੰਡ ਗੁਦਰਾਣਾ, ਲੱਕੜਵਾਲੀ ਸੁਖਚੈਨ ਅਤੇ ਖਤਰਵਾਂ ਆਦਿ ਭਾਰੀ ਬਾਰਿਸ਼ ਹੋਈ ਹੈ ਅਤੇ ਪ੍ਰਸ਼ਾਸਨ ਨੂੰ ਇੱਕ ਵਿਸ਼ੇਸ਼ ਸਰਵੇਖਣ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣਾ ਚਾਹੀਦਾ ਹੈ | ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਟਿਊਬਵੈੱਲਾਂ 'ਤੇ ਲੱਗੇ ਸੋਲਰ ਪੈਨਲ ਵੀ ਤੇਜ਼ ਤੂਫਾਨ ਨਾਲ ਟੁੱਟ ਗਏ ਅਤੇ ਹੋਰ ਖੇਤਾਂ ਵਿੱਚ ਡਿੱਗ ਗਏ | ਉਨ੍ਹਾਂ ਦੀਆਂ ਫਸਲਾਂ ਦੇ ਨਾਲ-ਨਾਲ, ਉਨ੍ਹਾਂ ਦੇ ਖੇਤਾਂ ਵਿੱਚ ਲਗਾਏ ਗਏ ਦਰੱਖਤਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ | ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਸਰ੍ਹੋਂ ਦੀ ਨਵੀਂ ਪੁੰਗਰ ਰਹੀ ਫਸਲ ਵੀ ਤਬਾਹ ਹੋ ਗਈ ਹੈ | ਸੂਚਨਾ ਮਿਲਣ 'ਤੇ ਹਲਕਾ ਪਟਵਾਰੀ ਸੁਸ਼ੀਲ ਕੁਮਾਰ, ਪਟਵਾਰੀ ਸੁਖਪਾਲ ਸਿੰਘ ਅਤੇ ਕਾਲਾਂਵਾਲੀ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੂਫ਼ਾਨ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਗੁਦਰਾਣਾ, ਲੱਕੜਵਾਲੀ, ਸੁਖਚੈਨ ਅਤੇ ਖਤਰਾਵਾਂ ਆਦਿ ਪਿੰਡਾਂ ਦੇ ਖੇਤਾਂ ਵਿੱਚ ਪਹੁੰਚੇ | ਹਲਕਾ ਪਟਵਾਰੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਰ੍ਹੋਂ, ਕਪਾਹ ਅਤੇ ਝੋਨੇ ਦੀਆਂ ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇੱਕ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ | ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਪਏ ਭਾਰੀ ਮੀਂਹ ਅਤੇ ਗੜੇਮਾਰੀ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ | ਦਰੱਖਤ ਜੜ੍ਹੋਂ ਉੱਖੜ ਗਏ, ਬਿਜਲੀ ਦੇ ਖੰਭੇ ਡਿੱਗ ਗਏ, ਜਿਸ ਨਾਲ ਬਿਜਲੀ ਸਪਲਾਈ ਵਿੱਚ ਵਿਘਨ ਪਿਆ | ਇਸ ਤੋਂ ਇਲਾਵਾ ਰੇਲਵੇ ਪਟੜੀਆਂ 'ਤੇ ਡਿੱਗੇ ਦਰੱਖਤ ਰੇਲਵੇ ਆਵਾਜਾਈ ਵਿੱਚ ਵਿਘਨ ਪਿਆ | 15 ਘੰਟੇ ਬਾਅਦ ਵੀ ਗੜੇ ਖੇਤਾਂ ਵਿੱਚ ਦਿਖਾਈ ਦੇ ਰਹੇ ਸਨ |
ਪਿਛਲੀ ਖ਼ਬਰ ਮੀਂਹ ਅਤੇ ਗੜੇਮਾਰੀ ਨਾਲ ਕਈ ਪਿੰਡਾਂ 'ਚ ਫਸਲਾਂ ਨੂੰ ਪੁੱਜਿਆ ਨੁਕਸਾਨ ਅਗਲੀ ਖ਼ਬਰ ਡੇਰਾ ਕਾਰ ਸੇਵਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।