03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਦਿੱਲੀ ਜਲ ਬੋਰਡ ਦੇ ਅਧਿਕਾਰੀ ਦੀ ਹੱਤਿਆ, ਬਾਥਰੂਮ ਵਿਚ ਖ਼ੂਨ ਨਾਲ ਲਥਪਥ ਮਿਲੀ ਲਾਸ਼ <br/>

ਅਜੀਤ ਡੈਸਕ 06-11-2025
ਨਵੀਂ ਦਿੱਲੀ, 5 ਨਵੰਬਰ (ਮਿਸਰਦੀਪ ਭਾਟੀਆ)-ਦਿੱਲੀ ਦੇ ਰੋਹਿਣੀ ਇਲਾਕੇ ਵਿਚ ਹੱਤਿਆ ਦਾ ਇਕ ਸਨਸ਼ਨੀਖੇਜ਼ ਮਾਮਲਾ ਸਾਹਮਣੇ ਆਇਆ ਹੈ | ਦਿੱਲੀ ਜਲ ਬੋਰਡ ਦੇ ਇਕ ਅਧਿਕਾਰੀ ਨੂੰ ਬਾਥਰੂਮ ਵਿਚ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਘਰ ਵਿਚ ਮੌਜੂਦ ਲੋਕਾਂ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ | ਵਿਅਕਤੀ ਦੀ ਲਾਸ਼ ਘਰ ਦੇ ਬਾਥਰੂਮ ਵਿਚੋਂ ਮਿਲੀ | ਜਲ ਬੋਰਡ ਦੇ ਅਧਿਕਾਰੀ ਸੁਰੇਸ਼ ਕੁਮਾਰ ਰਾਠੀ ਦੀ ਹੱਤਿਆ ਦੀ ਰਿਪੋਰਟ ਉਸ ਦੇ ਪੁੱਤਰ ਅੰਕੁਰ ਰਾਠੀ ਨੇ ਪੁਲਿਸ ਨੂੰ ਦਿੱਤੀ | ਜਦਕਿ ਉਸ ਦੀ ਧੀ ਐਨ. ਐਸ. ਜੀ. ਵਿਚ ਮੇਜਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ | ਹੱਤਿਆ ਦੀ ਸੂਚਨਾ ਮਿਲਣ 'ਤੇ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ, ਉਥੇ ਜਾ ਕੇ ਦੇਖਿਆ ਤਾਂ ਅਪਾਰਟਮੈਂਟ ਦੇ ਬਾਥਰੂਮ ਵਿਚ ਇਕ ਵਿਅਕਤੀ ਦੀ ਲਾਸ਼ ਖ਼ੂਨ ਨਾਲ ਲਥਪਥ ਪਈ ਮਿਲੀ | ਇਸ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਕ੍ਰਾਈਮ ਟੀਮ ਐਫ਼. ਐਸ. ਐਲ. ਟੀਮ ਨੂੰ ਜਾਂਚ ਅਤੇ ਜ਼ਰੂਰੀ ਕਾਰਵਾਈ ਲਈ ਬੁਲਾਇਆ ਗਿਆ | ਇਹ ਖ਼ੌਫ਼ਨਾਕ ਵਾਰਦਾਤ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਵਾਪਰੀ | ਹੈਰਾਨੀ ਦੀ ਗੱਲ ਇਹ ਹੈ ਕਿ ਮਿ੍ਤਕ ਅਧਿਕਾਰੀ ਉਸ ਫਲੈਟ ਵਿਚ ਘੱਟ ਹੀ ਜਾਂਦਾ ਸੀ | ਉਹ ਆਮ ਤੌਰ 'ਤੇ ਰੋਹਿਣੀ ਸੈਕਟਰ-24 ਦੇ ਦੂਸਰੇ ਫਲੈਟ ਰਹਿੰਦਾ ਸੀ | ਮਿ੍ਤਕ ਅਧਿਕਾਰੀ ਦੇ ਪੁੱਤਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਿਤਾ ਪਿਛਲੇ ਦੋ ਦਿਨਾਂ ਤੋਂ ਘਰ ਨਹੀਂ ਆਇਆ ਸੀ | ਉਹ ਫ਼ੋਨ ਕਾਲਾਂ ਦਾ ਜਵਾਬ ਵੀ ਨਹੀਂ ਦੇ ਰਿਹਾ ਹੈ | ਜਦੋਂ ਉਹ ਉਸ ਫ਼ਲੈਟ 'ਤੇ ਪਹੁੰਚਿਆ ਤਾਂ ਉਹ ਅੰਦਰੋਂ ਬੰਦ ਸੀ | ਘਰ ਤੋਂ ਚਾਬੀ ਲੈ ਕੇ ਜਦੋਂ ਦਰਵਾਜ਼ਾ ਖੋਲਿ੍ਹਆ ਤਾਂ ਉਸ ਦੇ ਪਿਤਾ ਅੰਦਰ ਮਿ੍ਤਕ ਪਏ ਸਨ | ਜਦੋਂ ਪੁੱਤਰ ਨੇ ਪਿਤਾ ਦੀ ਲਾਸ਼ ਨੂੰ ਧਿਆਨ ਨਾਲ ਦੇਖਿਆ ਤਾਂ ਉਸ ਦੀ ਗਰਦਨ ਦੇ ਸੱਜੇ ਪਾਸੇ ਚਾਕੂ ਨਾਲ ਕੱਟੇ ਹੋਏ ਦੇ ਨਿਸ਼ਾਨ ਸਨ | ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਐਨ. ਡੀ. ਐਮ. ਹਸਪਤਾਲ ਭੇਜ ਦਿੱਤੀ ਹੈ | ਥਾਣਾ ਬੇਗਮਪੁਰ ਵਿਚ ਧਾਰਾ 103 (1) ਬੀ. ਐਨ. ਐਸ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਟੀਮਾਂ ਹੱਤਿਆ ਸੰਬੰਧੀ ਜਾਂਚ ਕਰ ਰਹੀ ਹੈ |


ਪਿਛਲੀ ਖ਼ਬਰ ਕਿਊ ਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2026 ਵਿਚ ਡੀ.ਯੂ. ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਰਾਜਧਾਨੀ ਦਿੱਲੀ ਦਾ ਘੁਟ ਰਿਹਾ ਹੈ ਦਮ • ਕਈ ਇਲਾਕਿਆਂ ਵਿਚ ਸਥਿਤੀ 'ਗੰਭੀਰ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।