03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਕਿਊ ਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2026 ਵਿਚ ਡੀ.ਯੂ. ਦਾ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 06-11-2025
ਨਵੀਂ ਦਿੱਲੀ, 5 ਨਵੰਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਨੇ ਕਿਊ ਐਸ ਵਰਲਡ ਯੂਨੀਵਰਸਿਟੀ ਰੈਂਕਿੰਗ ਏਸ਼ੀਆ 2026 ਵਿਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ | ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਦੱਸਿਆ ਕਿ ਇਸ ਰੈਂਕਿੰਗ ਵਿਚ ਡੀ.ਯੂ. ਨੇ 61.9 ਅੰਕਾਂ ਦੇ ਮੁਕਾਬਲੇ ਇਸ ਵਾਰ 68.5 ਅੰਕ ਪ੍ਰਾਪਤ ਕੀਤੇ ਹਨ, ਜੋ 10.7% ਮਹੱਤਵਪੂਰਨ ਵਾਧਾ ਹੈ | ਉਨ੍ਹਾਂ ਦੱਸਿਆ ਕਿ ਦਿੱਲੀ ਯੂਨੀਵਰਸਿਟੀ ਹੁਣ ਏਸ਼ਿਆਈ ਯੂਨੀਵਰਸਿਟੀਆਂ ਦੇ ਸਿਖ਼ਰਲੇ 6.2% ਵਿਚ ਸ਼ਾਮਿਲ ਹੈ ਜੋ ਇਸ ਖੇਤਰ ਦੇ ਸਾਰੇ ਸੰਸਥਾਨਾਂ ਦੇ 93.8% ਤੋਂ ਅੱਗੇ ਹੈ ਇਹ ਪਿਛਲੇ ਸਾਲ ਦੇ 91.8% ਤੋਂ ਵੱਧ ਹੈ |ਵਾਈਸ ਚਾਂਸਲਰ ਨੇ ਕਿਹਾ ਕਿ ਰੈਂਕਿੰਗ ਵਿਚ ਸ਼ਾਮਿਲ ਭਾਗ ਲੈਣ ਵਾਲੀਆਂ ਸੰਸਥਾਵਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ ਦਿੱਲੀ ਯੂਨੀਵਰਸਿਟੀ ਏਸ਼ੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਪ੍ਰਮੁੱਖਤਾ ਨਾਲ ਬਣੀ ਹੋਈ ਹੈ | ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਇਸ ਦਰਜਾਬੰਦੀ ਵਿਚ ਡੀ.ਯੂ. ਅਕਾਦਮਿਕ ਸਾਖ ਵਧ ਕੇ 91.1 ਹੋ ਗਈ, ਰੁਜ਼ਗਾਰ ਸਾਖ 86.1 ਹੋ ਗਈ, ਪੀ.ਐਚ.ਡੀ. ਧਾਰਕ ਸਟਾਫ਼ 87.7 ਹੋ ਗਏ ਹਨ | ਡੀ.ਯੂ. ਦਾ ਇੰਟਰਨੈਸ਼ਨਲ ਰਿਸਰਚ ਨੈੱਟਵਰਕ ਸਕੋਰ ਵੀ ਵਧ ਕੇ 99.4 ਹੋ ਗਿਆ ਜੋ ਡੀ.ਯੂ. ਦੇ ਵਧਦੇ ਵਿਸ਼ਵਵਿਆਪੀ ਸਹਿਯੋਗ ਅਤੇ ਉੱਚ ਖੋਜ ਆਊਟਪੁੱਟ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਕਿਊ ਐਸ ਏਸ਼ੀਆ ਰੈਂਕਿੰਗ 2026 ਵਿਚ ਇਹ ਮਜ਼ਬੂਤ ਪ੍ਰਦਰਸ਼ਨ ਅਕਾਦਮਿਕ ਉੱਤਮਤਾ, ਪ੍ਰਭਾਵਸ਼ਾਲੀ ਖੋਜ ਅਤੇ ਵਿਸ਼ਵਵਿਆਪੀ ਸ਼ਮੂਲੀਅਤ ਪ੍ਰਤੀ ਯੂਨੀਵਰਸਿਟੀ ਦੀ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦਾ ਹੈ | ਇਹ ਇੰਸਟੀਚਿਊਸ਼ਨ ਆਫ਼ ਐਸੀਨੈਂਸ ਢਾਂਚੇ ਦੇ ਤਹਿਤ ਕੀਤੀ ਗਈ ਤਰੱਕੀ ਅਤੇ ਦਿੱਲੀ ਯੂਨੀਵਰਸਿਟੀ ਨੂੰ ਦੁਨੀਆ ਦੀਆਂ ਮੋਹਰੀ ਯੂਨੀਵਰਸਿਟੀਆਂ ਵਿਚ ਸਥਾਨ ਦਿਵਾਉਣ ਦੇ ਸਾਡੇ ਦਿ੍ਸ਼ਟੀਕੋਣ ਨੂੰ ਪ੍ਰਮਾਣਿਤ ਕਰਦਾ ਹੈ | ਉਨ੍ਹਾਂ ਡੀ.ਯੂ. ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਡੇ ਅਧਿਆਪਕਾਂ, ਵਿਦਿਆਰਥੀਆਂ ਅਤੇ ਡੀ.ਯੂ. ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸਮੂਹਿਕ ਅਤੇ ਲਗਨ ਨਾਲ ਕੀਤੀ ਮਿਹਨਤ ਦਾ ਨਤੀਜਾ ਹੈ |

ਪਿਛਲੀ ਖ਼ਬਰ ਦਿੱਲੀ ਵਿਚ 'ਲੋਹ ਪੁਰਸ਼' ਨਾਟਕ ਦਾ ਸ਼ਾਨਦਾਰ ਪ੍ਰੀਮੀਅਰ ਸ਼ੋਅ ਆਯੋਜਿਤ <br/> ਅਗਲੀ ਖ਼ਬਰ ਦਿੱਲੀ ਜਲ ਬੋਰਡ ਦੇ ਅਧਿਕਾਰੀ ਦੀ ਹੱਤਿਆ, ਬਾਥਰੂਮ ਵਿਚ ਖ਼ੂਨ ਨਾਲ ਲਥਪਥ ਮਿਲੀ ਲਾਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।