02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ਼ਹੀਦ ਦਵਿੰਦਰ ਸਿੰਘ ਦੀ ਕੁਰਬਾਨੀ ਹਮੇਸ਼ਾ ਯਾਦ ਰਹੇਗੀ-ਪਿ੍ੰਸੀਪਲ ਸਾਂਗਵਾਨ

ਅਜੀਤ ਡੈਸਕ 23-11-2025
ਰਤੀਆ, 22 ਨਵੰਬਰ (ਬੇਅੰਤ ਕੌਰ ਮੰਡੇਰ)- ਖ਼ਾਲਸਾ ਤ੍ਰੈ-ਸ਼ਤਾਬਦੀ ਸਰਕਾਰੀ ਕਾਲਜ ਵਿਖੇ ਸ਼ਹੀਦ ਦਵਿੰਦਰ ਸਿੰਘ ਦਾ ਸ਼ਹੀਦੀ ਦਿਵਸ ਮਨਾਉਣ ਲਈ ਸ਼ਰਧਾਂਜਲੀ ਅਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕਾਲਜ ਦੀ ਪਿ੍ੰਸੀਪਲ ਡਾ. ਸਾਂਗਵਾਨ ਦੀ ਪ੍ਰਧਾਨਗੀ ਵਿਚ ਹੋਇਆ | ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਹੀਦ ਨੂੰ ਤਸਵੀਰ 'ਤੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ | ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਸ਼ਹੀਦ ਦਵਿੰਦਰ ਸਿੰਘ ਦੀ ਜੀਵਨੀ ਪੇਸ਼ ਕੀਤੀ | ਪਿ੍ੰਸੀਪਲ ਡਾ. ਸਾਂਗਵਾਨ ਨੇ ਕਿਹਾ ਕਿ ਸ਼ਹੀਦ ਦਵਿੰਦਰ ਸਿੰਘ ਵਰਗੇ ਲੋਕ ਨਾ ਸਿਰਫ਼ ਆਪਣੇ ਮਾਪਿਆਂ ਤੇ ਇਲਾਕੇ ਲਈ, ਸਗੋਂ ਦੇਸ਼ ਲਈ ਸਨਮਾਨ ਲਿਆਉਂਦੇ ਹਨ, ਜਿਸ ਤਰ੍ਹਾਂ ਉਨ੍ਹਾਂ ਨੇ ਅਤਿਅੰਤ ਬਹਾਦਰੀ ਦਿਖਾਈ ਅਤੇ ਅੱਤਵਾਦੀ ਹਾਜੀ ਅਤੇ ਉਸ ਦੇ ਸਾਥੀਆਂ ਵਿਰੁੱਧ ਲੜਾਈ ਲੜਦਿਆਂ ਦੋ ਨੂੰ ਢੇਰ ਕਰਦੇ ਖ਼ੁਦ ਸ਼ਹੀਦ ਹੋ ਗਏ | ਵਿਦਿਆਰਥੀਆਂ ਨੂੰ ਸ਼ਹੀਦ ਦਵਿੰਦਰ ਤੋਂ ਪ੍ਰੇਰਨਾ ਲੈਣ ਤੇ ਆਪਣੇ ਖੇਤਰ, ਦੇਸ਼ ਲਈ ਕੁਝ ਕਰਨ ਲਈ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਪ੍ਰੋ: ਵਰੁਣ ਬਜਾਜ, ਡਾ: ਬੀਰਬਲ ਸਿੰਘ, ਪ੍ਰੋ: ਸੁਰਿੰਦਰ ਸਭਰਵਾਲ, ਡਾ: ਪ੍ਰਵੀਨ ਧਨਖੜ, ਅੰਜਲੀ, ਸੰਜੀਵ ਕੁਮਾਰ, ਅਮਿਤ ਕੁਮਾਰ ਹਾਜ਼ਰ ਸਨ |
ਪਿਛਲੀ ਖ਼ਬਰ ਬਸ਼ਨਾ ਮਲ ਜੈਨ ਸਕੂਲ ਕਾਲਾਂਵਾਲੀ ਦੇ ਵਿਦਿਆਰਥੀ ਨੇ ਟੇਕਾਥੌਨ ਵਿਚ ਲਿਆ ਹਿੱਸਾ ਅਗਲੀ ਖ਼ਬਰ ਸਰਕਾਰੀ ਮਾਡਲ ਸੰਸਕਿ੍ਤੀ ਸਕੂਲ ਲੱਧੂਵਾਸ ਵਿਖੇ ਚੇਤਨਾ ਸੰਮੇਲਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।