ਪਾਰਟੀ ਦੇ ਸਥਾਪਨਾ ਦਿਵਸ ਮੌਕੇ ਹੋਣ ਵਾਲੀ 7 ਦਸੰਬਰ ਦੀ ਜੁਲਾਨਾ ਰੈਲੀ ਲਈ ਕਿਸਾਨਾਂ ਨੂੰ ਕੀਤਾ ਲਾਮਬੰਦ ਭਾਜਪਾ ਕਿਸਾਨਾਂ ਪ੍ਰਤੀ ਪੂਰੀ ਤਰਾਂ ਉਦਾਸੀਨ ਅਤੇ ਅਸੰਵੇਦਨਸ਼ੀਲ-ਡਾ. ਅਜੈ ਚੌਟਾਲਾ
ਇਕ ਪਿੰਡ 'ਚ ਨੁਕੜ ਸਭਾ ਨੂੰ ਸੰਬੋਧਨ ਕਰਦੇ ਡਾ.ਅਜੈ ਸਿੰਘ ਚੌਟਾਲਾ | ਤਸਵੀਰ : ਪੰਨੀਵਾਲੀਆ
<br/>
26-11-2025
ਸੂਬਾ ਸਰਕਾਰ ਨੇ ਪਾਣੀ ਦੀ ਨਿਕਾਸੀ ਬਾਰੇ ਸਿਰਫ਼ ਭਰੋਸਾ ਦਿੱਤਾ ਹੈ ਪਰ ਜ਼ਮੀਨ ਪੱਧਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ | ਨਤੀਜੇ ਵਜੋਂ ਪ੍ਰਭਾਵਿਤ ਕਿਸਾਨ ਹੁਣ ਆਪਣੀ ਕਣਕ ਬੀਜਣ ਤੋਂ ਅਸਮਰੱਥ ਹਨ | ਉਨ੍ਹਾਂ ਕਿਹਾ ਕਿ ਸੱਤਾ ਵਿੱਚ ਰਹਿੰਦੇ ਹੋਏ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਇੱਕ ਅਜਿਹਾ ਸਿਸਟਮ ਸਥਾਪਤ ਕੀਤਾ ਸੀ ਜੋ ਕਿਸਾਨਾਂ ਨੂੰ ਆਰਥਿਕ ਤਾਕਤ ਪ੍ਰਦਾਨ ਕਰਦਾ ਸੀ |
ਇਸ ਮੌਕੇ ਜੇਜੇਪੀ ਜ਼ਿਲ੍ਹਾ ਪ੍ਰਧਾਨ ਅਸ਼ੋਕ ਵਰਮਾ, ਅਨਿਲ ਕਾਸਾਨੀਆ, ਅੰਜਨੀ ਲੱਢਾ, ਸੁਰੇਂਦਰ ਬੇਨੀਵਾਲ, ਸੁਰੇਂਦਰ ਭਾਗੀਰਾਮ ਐਡਵੋਕੇਟ, ਰਾਜਵੀਰ, ਰਾਜੇਂਦਰ ਕਾਸਾਵਾਂ ਐਡਵੋਕੇਟ, ਹਨੂਮਾਨ ਕਾਸਾਨੀਆ, ਸੁਰਜੀਤ ਢਿਲੋਂ, ਰਾਮ ਮੂਰਤੀ ਢਿਲੋਂ, ਰਾਜੇਸ਼ ਝੋਰੜਾ, ਕਿ੍ਸ਼ਨ ਸ਼ਾਹਪੁਰੀਆ, ਮੌਜੀਰਾਮ ਜਾਂਗੜਾ ਅਤੇ ਰਣਧੀਰ ਢਿਲੋਂ ਸਮੇਤ ਪਾਰਟੀ ਦੇ ਕਈ ਵਰਕਰ ਮੌਜੂਦ ਸਨ |