25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਭਾਜਪਾ ਕਿਸਾਨਾਂ ਪ੍ਰਤੀ ਪੂਰੀ ਤਰਾਂ ਉਦਾਸੀਨ ਅਤੇ ਅਸੰਵੇਦਨਸ਼ੀਲ-ਡਾ. ਅਜੈ ਚੌਟਾਲਾ

ਅਜੀਤ ਡੈਸਕ 26-11-2025
ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)- ਜਨਨਾਇਕ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਨੇ ਕਿਹਾ ਕਿ ਰਾਜ ਦੀ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ ਅਤੇ ਅਸੰਵੇਦਨਸ਼ੀਲ ਹੈ ਜਿਸ ਦੇ ਨਤੀਜੇ ਸੂਬੇ ਦੇ ਕਿਸਾਨ ਭੁਗਤ ਰਹੇ ਹਨ | ਉਹ ਅੱਜ ਜੁਲਾਨਾ 'ਚ ਪਾਰਟੀ ਦੇ ਸਥਾਪਨਾ ਦਿਵਸ ਮੌਕੇ 7 ਦਸਬੰਰ ਨੂੰ ਹੋਣ ਵਾਲੀ ਜੇਜੇਪੀ ਦੀ ਰੈਲੀ ਲਈ ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੇ ਸਨ | ਵੱਖ-ਵੱਖ ਪਿੰਡਾਂ 'ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਅਜੈ ਸਿੰਘ ਚੌਟਾਲਾ ਨੇ ਕਿਹਾ ਕਿ ਹਰਿਆਣਾ ਵਿੱਚ ਹਾਲ ਹੀ ਵਿੱਚ ਆਈ ਬੇਮੌਸਮੀ ਬਾਰਿਸ਼ ਅਤੇ ਹੜ੍ਹਾਂ ਕਾਰਨ ਖੇਤ ਅਜੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ |
ਸੂਬਾ ਸਰਕਾਰ ਨੇ ਪਾਣੀ ਦੀ ਨਿਕਾਸੀ ਬਾਰੇ ਸਿਰਫ਼ ਭਰੋਸਾ ਦਿੱਤਾ ਹੈ ਪਰ ਜ਼ਮੀਨ ਪੱਧਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ | ਨਤੀਜੇ ਵਜੋਂ ਪ੍ਰਭਾਵਿਤ ਕਿਸਾਨ ਹੁਣ ਆਪਣੀ ਕਣਕ ਬੀਜਣ ਤੋਂ ਅਸਮਰੱਥ ਹਨ | ਉਨ੍ਹਾਂ ਕਿਹਾ ਕਿ ਸੱਤਾ ਵਿੱਚ ਰਹਿੰਦੇ ਹੋਏ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਇੱਕ ਅਜਿਹਾ ਸਿਸਟਮ ਸਥਾਪਤ ਕੀਤਾ ਸੀ ਜੋ ਕਿਸਾਨਾਂ ਨੂੰ ਆਰਥਿਕ ਤਾਕਤ ਪ੍ਰਦਾਨ ਕਰਦਾ ਸੀ |
ਇਸ ਮੌਕੇ ਜੇਜੇਪੀ ਜ਼ਿਲ੍ਹਾ ਪ੍ਰਧਾਨ ਅਸ਼ੋਕ ਵਰਮਾ, ਅਨਿਲ ਕਾਸਾਨੀਆ, ਅੰਜਨੀ ਲੱਢਾ, ਸੁਰੇਂਦਰ ਬੇਨੀਵਾਲ, ਸੁਰੇਂਦਰ ਭਾਗੀਰਾਮ ਐਡਵੋਕੇਟ, ਰਾਜਵੀਰ, ਰਾਜੇਂਦਰ ਕਾਸਾਵਾਂ ਐਡਵੋਕੇਟ, ਹਨੂਮਾਨ ਕਾਸਾਨੀਆ, ਸੁਰਜੀਤ ਢਿਲੋਂ, ਰਾਮ ਮੂਰਤੀ ਢਿਲੋਂ, ਰਾਜੇਸ਼ ਝੋਰੜਾ, ਕਿ੍ਸ਼ਨ ਸ਼ਾਹਪੁਰੀਆ, ਮੌਜੀਰਾਮ ਜਾਂਗੜਾ ਅਤੇ ਰਣਧੀਰ ਢਿਲੋਂ ਸਮੇਤ ਪਾਰਟੀ ਦੇ ਕਈ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਮਾਤਾ ਹਰਕੀ ਦੇਵੀ ਸਕੂਲ ਨੇ ਡਰਾਈਵਰਾਂ ਅਤੇ ਕੰਡਕਟਰਾਂ ਲਈ ਕਰਵਾਈ ਵਰਕਸ਼ਾਪ ਅਗਲੀ ਖ਼ਬਰ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਹੋਣ ਵਾਲੀ 7 ਦਸੰਬਰ ਦੀ ਜੁਲਾਨਾ ਰੈਲੀ ਲਈ ਕਿਸਾਨਾਂ ਨੂੰ ਕੀਤਾ ਲਾਮਬੰਦ ਭਾਜਪਾ ਕਿਸਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।